ਸਪੋਰਟਸ, 27 ਸਤੰਬਰ 2025: 18 ਸਾਲਾ ਭਾਰਤੀ ਤੀਰਅੰਦਾਜ਼ ਸ਼ੀਤਲ ਦੇਵੀ (Sheetal Devi ਨੇ ਇੱਕ ਵਾਰ ਫਿਰ ਇਤਿਹਾਸ ਰਚ ਦਿੱਤਾ। ਇਸ ਬਾਂਹ ਰਹਿਤ ਭਾਰਤੀ ਅਥਲੀਟ ਨੇ ਪੈਰਾਵਰਲਡ ਤੀਰਅੰਦਾਜ਼ੀ ਚੈਂਪੀਅਨਸ਼ਿਪ ‘ਚ ਮਹਿਲਾ ਕੰਪਾਊਂਡ ਵਿਅਕਤੀਗਤ ਮੁਕਾਬਲੇ ‘ਚ ਸੋਨ ਤਮਗਾ ਜਿੱਤਿਆ ਹੈ।
ਸ਼ੀਤਲ ਦੇਵੀ ਨੇ ਇਹ ਉਪਲਬੱਧੀ ਹਾਸਲ ਕਰਨ ਲਈ ਤੁਰਕੀ ਦੀ ਵਿਸ਼ਵ ਨੰਬਰ 1 ਓਜ਼ਨੂਰ ਕਿਊਯੋਰ ਗਿਰਦੀ ਨੂੰ 146-143 ਨਾਲ ਹਰਾ ਦਿੱਤਾ। ਸ਼ੀਤਲ ਦੇਵੀ ਮੁਕਾਬਲੇ ‘ਚ ਇਕਲੌਤੀ ਐਥਲੀਟ ਸੀ ਜੋ ਆਪਣੇ ਪੈਰਾਂ ਅਤੇ ਠੋਡੀ ਦੀ ਵਰਤੋਂ ਕਰਕੇ ਨਿਸ਼ਾਨੇਬਾਜ਼ੀ ਕਰਦੀ ਹੈ। ਇਹ ਚੈਂਪੀਅਨਸ਼ਿਪ ‘ਚ ਉਸਦਾ ਤੀਜਾ ਤਮਗਾ ਸੀ।
ਸ਼ੀਤਲ (Sheetal Devi) ਨੇ ਪਹਿਲਾਂ ਟੋਮਨ ਕੁਮਾਰ ਨਾਲ ਕੰਪਾਊਂਡ ਮਿਕਸਡ ਟੀਮ ਈਵੈਂਟ ‘ਚ ਕਾਂਸੀ ਦਾ ਤਮਗਾ ਜਿੱਤਿਆ ਸੀ। ਭਾਰਤੀ ਜੋੜੀ ਨੇ ਗ੍ਰੇਟ ਬ੍ਰਿਟੇਨ ਦੀ ਜੋਡੀ ਗ੍ਰਿਨਹੈਮ ਅਤੇ ਨਾਥਨ ਮੈਕਕੁਈਨ ਨੂੰ 152-149 ਨਾਲ ਹਰਾਇਆ।
ਮਹਿਲਾ ਕੰਪਾਊਂਡ ਓਪਨ ਟੀਮ ਈਵੈਂਟ ‘ਚ ਸ਼ੀਤਲ ਅਤੇ ਸਰਿਤਾ ਫਾਈਨਲ ‘ਚ ਤੁਰਕੀ ਤੋਂ ਹਾਰ ਗਈਆਂ ਅਤੇ ਉਨ੍ਹਾਂ ਨੂੰ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ। ਵਿਅਕਤੀਗਤ ਫਾਈਨਲ ਇੱਕ ਰੋਮਾਂਚਕ ਮੁਕਾਬਲਾ ਸੀ। ਪਹਿਲਾ ਦੌਰ 29-29 ‘ਤੇ ਬਰਾਬਰ ਰਿਹਾ, ਪਰ ਸ਼ੀਤਲ ਨੇ ਦੂਜੇ ਦੌਰ ‘ਚ ਲਗਾਤਾਰ ਤਿੰਨ 10s ਮਾਰ ਕੇ ਲੀਡ ਹਾਸਲ ਕੀਤੀ ਅਤੇ ਦੌਰ 30-27 ਨਾਲ ਜਿੱਤਿਆ।
Read More: PM ਮੋਦੀ ਦੀ ਪੈਰਿਸ ਪੈਰਾਲੰਪਿਕ ਦੇ ਅਥਲੀਟਾਂ ਨਾਲ ਮੁਲਾਕਾਤ, ਨਵਦੀਪ ਤੇ ਸ਼ੀਤਲ ਦੇਵੀ ਦੀ ਕੀਤੀ ਤਾਰੀਫ਼