ਪਨਾਮਾ, 29 ਮਈ 2025: ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ (Shashi Tharoor) ਆਪਣੀ ਹੀ ਪਾਰਟੀ ਦੇ ਆਗੂਆਂ ਵੱਲੋਂ ਆਲੋਚਨਾ ਦਾ ਸਾਹਮਣਾ ਕਰ ਰਹੇ ਹਨ| ਇਸ ਦਰਮਿਆਨ ਸ਼ਸ਼ੀ ਥਰੂਰ ਨੇ ਆਪਣੇ ਆਲੋਚਕਾਂ ‘ਤੇ ਪਲਟਵਾਰ ਕੀਤਾ ਹੈ ਅਤੇ ਆਲੋਚਨਾ ਕਰਨ ਵਾਲੇ ਆਗੂਆਂ ਨੂੰ ਬਹੁਤ ਜ਼ਿਆਦਾ ਉਤਸ਼ਾਹੀ ਕਿਹਾ ਹੈ। ਸ਼ਸ਼ੀ ਥਰੂਰ ਦਾ ਇਹ ਬਿਆਨ ਕਾਂਗਰਸ ਆਗੂ ਉਦਿਤ ਰਾਜ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ, ਜਿਸ ‘ਚ ਉਦਿਤ ਰਾਜ ਨੇ ਸ਼ਸ਼ੀ ਥਰੂਰ ਵੱਲੋਂ ਵਿਦੇਸ਼ਾਂ ‘ਚ ਦਿੱਤੇ ਗਏ ਇੱਕ ਬਿਆਨ ‘ਤੇ ਇਤਰਾਜ਼ ਜਤਾਇਆ ਸੀ ਅਤੇ ਉਨ੍ਹਾਂ ਨੂੰ ਭਾਜਪਾ ਦਾ ਸੁਪਰ ਬੁਲਾਰਾ ਕਿਹਾ ਸੀ।
ਜਿਕਰਯੋਗ ਹੈ ਕਿ ਸ਼ਸ਼ੀ ਥਰੂਰ (Shashi Tharoor) ਇਸ ਸਮੇਂ ਭਾਰਤ ਦੇ ਸੱਤ ਸਰਬ-ਪਾਰਟੀ ਵਫ਼ਦਾਂ ‘ਚੋਂ ਇੱਕ ਦੀ ਅਗਵਾਈ ਕਰ ਰਹੇ ਹਨ ਜੋ ਵਿਦੇਸ਼ ਦੌਰਿਆਂ ‘ਤੇ ਗਏ ਹਨ। ਕਾਂਗਰਸ ਆਗੂਆਂ ਵੱਲੋਂ ਆਲੋਚਨਾ ਦਾ ਸਾਹਮਣਾ ਕਰ ਰਹੇ ਸ਼ਸ਼ੀ ਥਰੂਰ ਨੇ ਪਨਾਮਾ ‘ਚ ਕਿਹਾ ਕਿ ਪਨਾਮਾ ‘ਚ ਇੱਕ ਲੰਮੇ ਅਤੇ ਸਫਲ ਦਿਨ ਤੋਂ ਬਾਅਦ, ਮੈਨੂੰ ਅੱਧੀ ਰਾਤ ਨੂੰ ਕੋਲੰਬੀਆ ਲਈ ਰਵਾਨਾ ਹੋਣਾ ਹੈ। ਇਸ ਲਈ ਮੇਰੇ ਕੋਲ ਇਸ ਸਭ ਲਈ ਸਮਾਂ ਨਹੀਂ ਹੈ, ਪਰ ਜਿਹੜੇ ਬਹੁਤ ਜ਼ਿਆਦਾ ਉਤਸ਼ਾਹੀ ਲੋਕ ਉਨ੍ਹਾਂ ਦੇ ਬਿਆਨ ਦੀ ਆਲੋਚਨਾ ਕਰ ਰਹੇ ਹਨ, ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਸਿਰਫ ਅੱ.ਤ.ਵਾ.ਦੀ ਹਮਲਿਆਂ ਵਿਰੁੱਧ ਬਦਲਾ ਲੈਣ ਦੀ ਗੱਲ ਕਰ ਰਿਹਾ ਸੀ, ਪਿਛਲੀਆਂ ਜੰਗਾਂ ਬਾਰੇ ਨਹੀਂ।
ਉਨ੍ਹਾਂ ਕਿਹਾ ਕਿ ਮੈਂ ਦੱਸਿਆ ਸੀ ਕਿ ਪਹਿਲਾਂ, ਅੱ.ਤ.ਵਾ.ਦੀ ਹਮਲਿਆਂ ਦਾ ਜਵਾਬ ਦਿੰਦੇ ਸਮੇਂ, ਅਸੀਂ LOC ਅਤੇ ਅੰਤਰਰਾਸ਼ਟਰੀ ਸਰਹੱਦ ਨੂੰ ਧਿਆਨ ‘ਚ ਰੱਖਿਆ ਸੀ, ਪਰ ਹਾਲ ਹੀ ਦੇ ਸਾਲਾਂ ‘ਚ ਇਹ ਸੋਚ ਬਦਲ ਗਈ ਹੈ। ਪਰ ਹਮੇਸ਼ਾ ਵਾਂਗ, ਟ੍ਰੋਲਸ ਅਤੇ ਮੇਰੇ ਆਲੋਚਕ ਮੇਰੇ ਸ਼ਬਦਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨਗੇ, ਪਰ ਮੇਰੇ ਕੋਲ ਕਰਨ ਲਈ ਬਿਹਤਰ ਚੀਜ਼ਾਂ ਹਨ। ਸ਼ੁਭ ਰਾਤਰੀ।’
ਸ਼ਸ਼ੀ ਥਰੂਰ ਨੇ ਇੱਕ ਸਰਬ-ਪਾਰਟੀ ਵਫ਼ਦ ਨਾਲ ਪਨਾਮਾ ਦੀ ਆਪਣੀ ਯਾਤਰਾ ਦੌਰਾਨ ਇੱਕ ਭਾਸ਼ਣ ‘ਚ ਕਿਹਾ ਕਿ ‘ਭਾਰਤ ਸਰਕਾਰ ਨੇ ਹਾਲ ਹੀ ਦੇ ਸਾਲਾਂ ‘ਚ ਆਪਣੀ ਸੋਚ ਬਦਲ ਲਈ ਹੈ। ਜਿਸ ਤੋਂ ਬਾਅਦ ਅੱ.ਤ.ਵਾ.ਦੀ.ਆਂ ਨੂੰ ਵੀ ਅਹਿਸਾਸ ਹੋ ਗਿਆ ਹੈ ਕਿ ਉਨ੍ਹਾਂ ਨੂੰ ਭਾਰਤ ‘ਤੇ ਹਮਲਾ ਕਰਨ ਦੀ ਕੀਮਤ ਚੁਕਾਉਣੀ ਪਵੇਗੀ।’ ਸਰਜੀਕਲ ਸਟ੍ਰਾਈਕ ਅਤੇ ਬਾਲਾਕੋਟ ਸਟ੍ਰਾਈਕ ਦਾ ਹਵਾਲਾ ਦਿੰਦੇ ਹੋਏ, ਥਰੂਰ ਨੇ ਕਿਹਾ ਕਿ ‘ਪਹਿਲੀ ਵਾਰ, ਭਾਰਤ ਨੇ ਸਰਜੀਕਲ ਸਟ੍ਰਾਈਕ ਦੌਰਾਨ LOC ਪਾਰ ਕੀਤੀ ਅਤੇ ਅੱ.ਤ.ਵਾ.ਦੀ ਟਿਕਾਣਿਆਂ ‘ਤੇ ਹਮਲਾ ਕੀਤਾ। ਕਾਰਗਿਲ ਯੁੱਧ ‘ਚ ਵੀ, ਅਸੀਂ ਸਰਹੱਦ ਪਾਰ ਨਹੀਂ ਕੀਤੀ। ਇਸ ਵਾਰ ਅਸੀਂ ਨਾ ਸਿਰਫ਼ ਸਰਹੱਦ ਪਾਰ ਕੀਤੀ ਹੈ, ਸਗੋਂ ਅੰਤਰਰਾਸ਼ਟਰੀ ਸਰਹੱਦ ਨੂੰ ਵੀ ਪਾਰ ਕੀਤਾ ਹੈ। ਅਸੀਂ ਪਾਕਿਸਤਾਨ ਦੇ ਵਿਚਕਾਰ ਸਥਿਤ ਨੌਂ ਅੱ.ਤ.ਵਾ.ਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ।’
ਸ਼ਸ਼ੀ ਥਰੂਰ ਦੀ ਇਸ ਟਿੱਪਣੀ ‘ਤੇ, ਉਨ੍ਹਾਂ ਦੀ ਆਪਣੀ ਪਾਰਟੀ ਦੇ ਆਗੂ ਉਦਿਤ ਰਾਜ ਨੇ ਕਿਹਾ ਕਿ ‘ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਭਾਜਪਾ ਦੇ ਸੁਪਰ ਬੁਲਾਰੇ ਬਣ ਗਏ ਹਨ। ਭਾਜਪਾ ਆਗੂ ਜੋ ਵੀ ਨਹੀਂ ਕਹਿ ਰਹੇ, ਸ਼ਸ਼ੀ ਥਰੂਰ ਪ੍ਰਧਾਨ ਮੰਤਰੀ ਮੋਦੀ ਅਤੇ ਸਰਕਾਰ ਬਾਰੇ ਕਹਿ ਰਹੇ ਹਨ। ਕੀ ਉਹ (ਥਰੂਰ) ਜਾਣਦੇ ਹਨ ਕਿ ਪਿਛਲੀਆਂ ਸਰਕਾਰਾਂ ਨੇ ਕੀ ਕੀਤਾ? ਉਹ (ਕੇਂਦਰ ਸਰਕਾਰ) ਭਾਰਤੀ ਹਥਿਆਰਬੰਦ ਸੈਨਾਵਾਂ ਦਾ ਸਿਹਰਾ ਲੈ ਰਹੇ ਹਨ। ਸ਼ਸ਼ੀ ਥਰੂਰ ਭਾਜਪਾ ਦੇ ਪ੍ਰਚਾਰ ਵਿਭਾਗ ਦੇ ਬੁਲਾਰੇ ਬਣ ਗਏ ਹਨ।
Read More: ਮੈਂ ਸਰਕਾਰ ਲਈ ਕੰਮ ਨਹੀਂ ਕਰਦਾ, ਪਰ ਪਾਕਿਸਤਾਨ ਨੂੰ ਜਵਾਬ ਦੇਣਾ ਬਿਲਕੁਲ ਸਹੀ: ਸ਼ਸ਼ੀ ਥਰੂਰ