ਚੰਡੀਗੜ੍ਹ,10 ਜੂਨ 2023: ਰਾਸ਼ਟਰਵਾਦੀ ਕਾਂਗਰਸ ਪਾਰਟੀ (NCP) ਵਿੱਚ ਸ਼ਨੀਵਾਰ ਨੂੰ ਵੱਡਾ ਬਦਲਾਅ ਕੀਤਾ ਗਿਆ ਹੈ। ਪਾਰਟੀ ਮੁਖੀ ਸ਼ਰਦ ਪਵਾਰ (Sharad Pawar) ਦੀ ਧੀ ਸੁਪ੍ਰੀਆ ਸੁਲੇ ਅਤੇ ਪ੍ਰਫੁੱਲ ਪਟੇਲ ਨੂੰ ਨਵੇਂ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ। ਸੁਪ੍ਰਿਆ ਨੂੰ ਮਹਾਰਾਸ਼ਟਰ, ਪੰਜਾਬ ਅਤੇ ਹਰਿਆਣਾ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਭਤੀਜੇ ਅਜੀਤ ਪਵਾਰ ਨੂੰ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਹੈ।
ਸ਼ਰਦ ਪਵਾਰ (Sharad Pawar) ਨੇ ਇਹ ਐਲਾਨ ਪਾਰਟੀ ਦੇ 25ਵੇਂ ਸਥਾਪਨਾ ਦਿਵਸ ‘ਤੇ ਕੀਤਾ ਹੈ। ਸੁਪ੍ਰੀਆ ਨੇ ਕਿਹਾ, ’ਮੈਂ’ਤੁਸੀਂ NCP ਪ੍ਰਧਾਨ ਪਵਾਰ ਸਾਹਿਬ, ਸਾਰੇ ਸੀਨੀਅਰ ਨੇਤਾਵਾਂ, ਪਾਰਟੀ ਸਹਿਯੋਗੀਆਂ, ਪਾਰਟੀ ਵਰਕਰਾਂ ਅਤੇ ਸ਼ੁਭਚਿੰਤਕਾਂ ਦਾ ਮੈਨੂੰ ਕਾਰਜਕਾਰੀ ਪ੍ਰਧਾਨ ਦੀ ਇਹ ਵੱਡੀ ਜ਼ਿੰਮੇਵਾਰੀ ਸੌਂਪਣ ਲਈ ਧੰਨਵਾਦ ਪ੍ਰਗਟ ਕਰਦੀ ਹਾਂ। ਮੈਂ ਐੱਨਸੀਪੀ ਨੂੰ ਹੋਰ ਮਜ਼ਬੂਤ ਕਰਨ ਲਈ ਤੁਹਾਡੇ ਸਾਰਿਆਂ ਨਾਲ ਤਨਦੇਹੀ ਨਾਲ ਕੰਮ ਕਰਾਂਗੀ ਅਤੇ ਅਸੀਂ ਆਪਣੇ ਸਾਥੀ ਨਾਗਰਿਕਾਂ ਦੇ ਵੱਡੇ ਭਲੇ ਲਈ ਸਮੂਹਿਕ ਤੌਰ ‘ਤੇ ਦੇਸ਼ ਦੀ ਸੇਵਾ ਕਰਾਂਗੇ।’
ਇਸ ਮੌਕੇ ਸ਼ਰਦ ਪਵਾਰ ਨੇ ਕਿਹਾ ਕਿ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇਕੱਠੇ ਹੋਣਾ ਪਵੇਗਾ, ਮੈਨੂੰ ਯਕੀਨ ਹੈ ਕਿ ਦੇਸ਼ ਦੇ ਲੋਕ ਸਾਡੀ ਮਦਦ ਕਰਨਗੇ। 23 ਤਰੀਕ ਨੂੰ ਅਸੀਂ ਸਾਰੇ ਬਿਹਾਰ ਵਿੱਚ ਇਕੱਠੇ ਹੋਵਾਂਗੇ, ਵਿਚਾਰ ਵਟਾਂਦਰਾ ਕਰਾਂਗੇ ਅਤੇ ਇੱਕ ਪ੍ਰੋਗਰਾਮ ਲੈ ਕੇ ਆਵਾਂਗੇ ਅਤੇ ਦੇਸ਼ ਭਰ ਵਿੱਚ ਯਾਤਰਾ ਕਰਾਂਗੇ ਅਤੇ ਇਸਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਾਂਗੇ।