ਚੰਡੀਗੜ 07 ਜਨਵਰੀ 2023: ਨਿਊਯਾਰਕ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਵਿਚ ਇਕ ਬਜ਼ੁਰਗ ਮਹਿਲਾ ਯਾਤਰੀ ‘ਤੇ ਪਿਸ਼ਾਬ ਕਰਨ ਦੇ ਦੋਸ਼ ਵਿੱਚ ਸ਼ੰਕਰ ਮਿਸ਼ਰਾ (Shankar Mishra) ਨੂੰ ਦਿੱਲੀ ਪੁਲਿਸ ਨੇ ਬੈਂਗਲੁਰੂ ਤੋਂ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਸ਼ੰਕਰ ਮਿਸ਼ਰਾ ਨੂੰ ਆਈਜੀਆਈ ਥਾਣੇ ਲਿਜਾ ਕੇ ਪੁੱਛਗਿੱਛ ਕੀਤੀ ਗਈ ਹੈ। ਇਸ ਤੋਂ ਬਾਅਦ ਉਸ ਨੂੰ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਸ਼ੰਕਰ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ। ਦਿੱਲੀ ਪੁਲਿਸ ਨੇ ਸ਼ੰਕਰ ਮਿਸ਼ਰਾ ਦੀ 3 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਸੀ।
ਇਸੇ ਦੌਰਾਨ ਮੁਲਜ਼ਮ ਸ਼ੰਕਰ ਮਿਸ਼ਰਾ ਦੇ ਵਕੀਲ ਨੇ ਦਿੱਲੀ ਦੀ ਪਟਿਆਲਾ ਅਦਾਲਤ ਵਿੱਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਹੈ, ਅਦਾਲਤ ਇਸ ’ਤੇ 11 ਜਨਵਰੀ ਨੂੰ ਸੁਣਵਾਈ ਕਰੇਗੀ। ਇਸ ਦੇ ਨਾਲ ਹੀ ਡੀਸੀਪੀ ਆਈਜੀਆਈ ਏਅਰਪੋਰਟ ਰਵੀ ਸਿੰਘ ਨੇ ਦੱਸਿਆ ਕਿ ਮੁਲਜ਼ਮ ਸ਼ੰਕਰ ਮਿਸ਼ਰਾ ਨੂੰ ਬੀਤੀ ਰਾਤ ਬੈਂਗਲੁਰੂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਥਾਣੇਦਾਰ ਸੰਜੇ ਨਗਰ ਇਲਾਕੇ ਦੇ ਹੋਮਸਟੇਟ ‘ਚ ਰਹਿ ਰਿਹਾ ਸੀ। ਕੁਝ ਕਰੂ ਮੈਂਬਰਾਂ ਅਤੇ ਸਹਿ ਯਾਤਰੀਆਂ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਗਿਆ ਹੈ।