Shankar Mishra

ਫਲਾਈਟ ‘ਚ ਮਹਿਲਾ ਨਾਲ ਦੁਰਵਿਵਹਾਰ ਕਰਨ ਦੇ ਦੋਸ਼ ‘ਚ ਸ਼ੰਕਰ ਮਿਸ਼ਰਾ ‘ਤੇ ਚਾਰ ਮਹੀਨਿਆਂ ਲਾਈ ਪਾਬੰਦੀ

ਚੰਡੀਗੜ੍ਹ, 19 ਜਨਵਰੀ 2023: ਏਅਰ ਇੰਡੀਆ ਦੀ ਫਲਾਈਟ ‘ਚ ਮਹਿਲਾ ਨਾਲ ਦੁਰਵਿਵਹਾਰ ਕਰਨ ਦੇ ਦੋਸ਼ ਵਿੱਚ ਯਾਤਰੀ ਸ਼ੰਕਰ ਮਿਸ਼ਰਾ (Shankar Mishra) ‘ਤੇ ਚਾਰ ਮਹੀਨਿਆਂ ਲਈ ਪਾਬੰਦੀ ਲਗਾ ਦਿੱਤੀ ਗਈ ਹੈ। ਏਅਰ ਇੰਡੀਆ ਏਅਰਲਾਈਨ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ।

ਕੀ ਹੈ ਪੂਰਾ ਮਾਮਲਾ ?

26 ਨਵੰਬਰ 2022 ਨੂੰ, ਨਿਊਯਾਰਕ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ ਵਿੱਚ ਇੱਕ ਯਾਤਰੀ ਸ਼ੰਕਰ ਮਿਸ਼ਰਾ ਨੇ ਇੱਕ ਬਜ਼ੁਰਗ ਔਰਤ ਉੱਤੇ ਪਿਸ਼ਾਬ ਕਰ ਦਿੱਤਾ। ਇਸ ਤੋਂ ਬਾਅਦ, ਇਮੀਗ੍ਰੇਸ਼ਨ ਬਿਊਰੋ ਨੇ ਦਿੱਲੀ ਪੁਲਿਸ ਦੇ ਇਸ਼ਾਰੇ ‘ਤੇ ਵਿਅਕਤੀ ਵਿਰੁੱਧ ਲੁੱਕ ਆਊਟ ਸਰਕੂਲਰ (LOC) ਜਾਰੀ ਕੀਤਾ ਸੀ।

ਇਸ ਤੋਂ ਇਲਾਵਾ ਮੁਲਜ਼ਮ (Shankar Mishra) ਬਾਰੇ ਜਾਣਕਾਰੀ ਮਿਲਣ ਦੇ ਸਿਲਸਿਲੇ ਵਿੱਚ ਦਿੱਲੀ ਪੁਲਿਸ ਦੀ ਇੱਕ ਟੀਮ ਮੁਲਜ਼ਮ ਐਸ ਮਿਸ਼ਰਾ ਦੇ ਰਿਸ਼ਤੇਦਾਰ ਨੂੰ ਮਿਲਣ ਲਈ ਮੁੰਬਈ ਪੁੱਜੀ ਸੀ ਅਤੇ ਪੁੱਛਗਿੱਛ ਵੀ ਕੀਤੀ ਸੀ। ਇਸ ਤੋਂ ਪਹਿਲਾਂ ਏਅਰ ਇੰਡੀਆ ਨੇ ਆਪਣੇ ਪੱਧਰ ‘ਤੇ ਕਾਰਵਾਈ ਕਰਦੇ ਹੋਏ ਮੁਲਜ਼ਮ ‘ਤੇ 30 ਦਿਨਾਂ ਲਈ ਯਾਤਰਾ ਪਾਬੰਦੀ ਲਗਾ ਦਿੱਤੀ ਸੀ। ਸ਼ੰਕਰ ਨੂੰ ਦਿੱਲੀ ਪੁਲਿਸ ਨੇ 6 ਦਸੰਬਰ ਨੂੰ ਬੈਂਗਲੁਰੂ ਤੋਂ ਗ੍ਰਿਫਤਾਰ ਕੀਤਾ ਸੀ।

ਕੀ ਹੈ ਨੋ ਫਲਾਈ ਲਿਸਟ ?

ਯਾਤਰੀਆਂ ਦੇ ਵਿਵਹਾਰ ਨੂੰ ਨੋ ਫਲਾਈ ਲਿਸਟ ਦੁਆਰਾ ਨਿਯੰਤਰਿਤ ਕੀਤਾ ਜਾਂਦਾ ਹੈ। ਸਾਦੇ ਸ਼ਬਦਾਂ ਵਿੱਚ, ਇਹ ਕਾਰਵਾਈ ਉਹਨਾਂ ਯਾਤਰੀਆਂ ਦੇ ਮਾਮਲਿਆਂ ਵਿੱਚ ਕੀਤੀ ਜਾਂਦੀ ਹੈ ਜੋ ਜ਼ੁਬਾਨੀ, ਸਰੀਰਕ ਜਾਂ ਕਿਸੇ ਹੋਰ ਕਿਸਮ ਦੇ ਇਤਰਾਜ਼ਯੋਗ ਵਿਵਹਾਰ ਦੁਆਰਾ ਯਾਤਰਾ ਵਿੱਚ ਵਿਘਨ ਪਾਉਂਦੇ ਹਨ। ਇਸ ਕਾਰਵਾਈ ਤਹਿਤ ਮੁਸਾਫਰਾਂ ‘ਤੇ ਨਿਸ਼ਚਿਤ ਜਾਂ ਅਣਮਿੱਥੇ ਸਮੇਂ ਲਈ ਪਾਬੰਦੀ ਵੀ ਲਗਾਈ ਜਾ ਸਕਦੀ ਹੈ। ਇਹ ਸੂਚੀ ਏਅਰਲਾਈਨਾਂ ਤੋਂ ਪ੍ਰਾਪਤ ਜਾਣਕਾਰੀਆਂ ਦੇ ਆਧਾਰ ‘ਤੇ ਡਾਇਰੈਕਟੋਰੇਟ ਆਫ਼ ਸਿਵਲ ਐਵੀਏਸ਼ਨ ਦੁਆਰਾ ਕੰਪਾਇਲ ਅਤੇ ਬਣਾਈ ਜਾਂਦੀ ਹੈ।

Scroll to Top