Shakira

Shakira: ਮਸ਼ਹੂਰ ਗਾਇਕਾ ਸ਼ਕੀਰਾ ਦੀ ਸ਼ੋਅ ਤੋਂ ਪਹਿਲਾਂ ਵਿਗੜੀ ਸਿਹਤ, ਹਸਪਤਾਲ ‘ਚ ਦਾਖਲ

ਚੰਡੀਗੜ੍ਹ, 17 ਫਰਵਰੀ 2025: ਮਸ਼ਹੂਰ ਕੋਲੰਬੀਆ ਦੀ ਗਾਇਕਾ ਸ਼ਕੀਰਾ (Shakira) ਦੀ ਅਚਾਨਕ ਅਚਾਨਕ ਸਿਹਤ ਵਿਗੜ ਗਈ। ਪੇਟ ਦਰਦ ਦੀ ਸ਼ਿਕਾਇਤ ਤੋਂ ਬਾਅਦ ਸ਼ਕੀਰਾ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਇਸ ਕਾਰਨ, ਸ਼ਕੀਰਾ ਨੇ ਪੇਰੂ ‘ਚ ਆਪਣਾ ਸ਼ੋਅ ਰੱਦ ਕਰ ਦਿੱਤਾ ਹੈ। ਗਾਇਕਾ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਪ੍ਰਸ਼ੰਸਕਾਂ ਨੂੰ ਆਪਣੀ ਸਿਹਤ ਬਾਰੇ ਜਾਣਕਾਰੀ ਦਿੱਤੀ ਹੈ। ਸ਼ਕੀਰਾ ਨੇ ਸ਼ੋਅ ਦੇ ਰੱਦ ਹੋਣ ਲਈ ਮੁਆਫੀ ਵੀ ਮੰਗੀ।

ਸ਼ਕੀਰਾ ਨੇ ਇੰਸਟਾਗ੍ਰਾਮ ‘ਤੇ ਇੱਕ ਕਹਾਣੀ ਸਾਂਝੀ ਕਰਕੇ ਪ੍ਰਸ਼ੰਸਕਾਂ ਨਾਲ ਆਪਣੀ ਸਿਹਤ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਸ਼ਕੀਰਾ ਨੇ ਲਿਖਿਆ, ਉਹ ਹਸਪਤਾਲ ‘ਚ ਦਾਖਲ ਹੈ ਅਤੇ ਪੇਟ ਦੀਆਂ ਸਮੱਸਿਆਵਾਂ ਤੋਂ ਪੀੜਤ ਹੈ। ਸ਼ਕੀਰਾ ਨੇ ਪੋਸਟ ‘ਚ ਲਿਖਿਆ ਕਿ ਉਸਦੀ ਖਰਾਬ ਸਿਹਤ ਦੇ ਕਾਰਨ, ਡਾਕਟਰਾਂ ਨੇ ਫਿਲਹਾਲ ਉਸਨੂੰ ਪ੍ਰਦਰਸ਼ਨ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ।

shakira

ਸ਼ਕੀਰਾ (Shakira) ਨੇ ਪ੍ਰਸ਼ੰਸਕਾਂ ਨੂੰ ਇਹ ਵੀ ਦੱਸਿਆ ਕਿ ਉਹ ਛੇਤੀ ਹੀ ਸਟੇਜ ‘ਤੇ ਵਾਪਸ ਆਵੇਗੀ। ਹਸਪਤਾਲ ‘ਚ ਆਪਣੇ ਦਾਖਲੇ ਬਾਰੇ ਜਾਣਕਾਰੀ ਦੇਣ ਦੇ ਨਾਲ, ਉਨ੍ਹਾਂ ਨੂੰ ਸੋਮਵਾਰ ਤੱਕ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ | ਗਾਇਕਾ ਨੇ ਕਿਹਾ ਕਿ ਉਸਦੀ ਟੀਮ ਅਤੇ ਕੰਸਰਟ ਪ੍ਰਮੋਟਰ ਪਹਿਲਾਂ ਹੀ ਇੱਕ ਨਵੀਂ ਤਾਰੀਖ ‘ਤੇ ਕੰਮ ਕਰ ਰਹੇ ਹਨ।

Read More: ਕਰਨ ਔਜਲਾ Global Digital Artist ‘ਚ ਸ਼ਾਮਲ ਹੋਣ ਵਾਲੇ ਬਣੇ ਪਹਿਲੇ ਪੰਜਾਬੀ ਕਲਾਕਾਰ

Scroll to Top