July 4, 2024 11:28 pm
ਹੌਲਦਾਰ ਹਰਪਾਲ ਸਿੰਘ

ਸ਼ਹੀਦ ਹੌਲਦਾਰ ਹਰਪਾਲ ਸਿੰਘ ਦਾ ਅੰਮ੍ਰਿਤਸਰ ‘ਚ ਸਰਕਾਰੀ ਸਨਮਾਨ ਨਾਲ ਕੀਤਾ ਅੰਤਿਮ ਸਸਕਾਰ

ਚੰਡੀਗੜ੍ਹ, 03 ਮਈ 2023: ਦੇਸ਼ ਦੀ ਰਾਖੀ ਲਈ ਮਨੀਪੁਰ-ਇੰਫਾਲ ਸਰਹੱਦ ‘ਤੇ ਡਿਊਟੀ ਦੌਰਾਨ ਗੋਲੀ ਲੱਗਣ ਨਾਲ ਸ਼ਹੀਦ ਹੋਏ ਜਵਾਨ ਦਾ ਅੱਜ ਅੰਮ੍ਰਿਤਸਰ ‘ਚ ਅੰਤਿਮ ਸਸਕਾਰ ਕਰ ਦਿੱਤਾ ਗਿਆ। ਦੇਰ ਰਾਤ ਸ਼ਹੀਦ ਦੀ ਮ੍ਰਿਤਕ ਦੇਹ ਛੇਹਰਟਾ ਦੀ ਮਾਡਰਨ ਕਲੋਨੀ ਵਿਖੇ ਲਿਆਂਦੀ ਗਈ। ਰੋ-ਰੋ ਕੇ ਪਰਿਵਾਰ ਦਾ ਬੁਰਾ ਹਾਲ ਹੈ। ਹੈਰਾਨੀ ਦੀ ਗੱਲ ਹੈ ਕਿ ਸ਼ਹੀਦ ਦੀ ਮ੍ਰਿਤਕ ਦੇਹ ਨੂੰ ਸ਼ਰਧਾਂਜਲੀ ਦੇਣ ਲਈ ਫੌਜ ਦੇ ਸੀਨੀਅਰ ਅਧਿਕਾਰੀ ਤਾਂ ਪਹੁੰਚੇ ਪਰ ਪੰਜਾਬ ਸਰਕਾਰ ਦਾ ਕੋਈ ਵੀ ਅਧਿਕਾਰੀ ਜਾਂ ਆਗੂ ਦੇਸ਼ ਦੇ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਨਹੀਂ ਪਹੁੰਚਿਆ।

ਹੌਲਦਾਰ ਹਰਪਾਲ ਸਿੰਘ ਵਾਸੀ ਛੇਹਰਟਾ ਮਨੀਪੁਰ ਬਾਰਡਰ ‘ਤੇ ਤਾਇਨਾਤ ਸੀ। ਸੋਮਵਾਰ ਨੂੰ ਪਰਿਵਾਰ ਨਾਲ ਆਖਰੀ ਵਾਰ ਗੱਲਬਾਤ ਕਰਨ ਤੋਂ ਬਾਅਦ ਉਹ ਮਣੀਪੁਰ-ਇੰਫਾਲ ਬਾਰਡਰ ‘ਤੇ ਚਲੇ ਗਏ। ਸ਼ਾਮ ਨੂੰ ਪਰਿਵਾਰ ਨੂੰ ਹਰਪਾਲ ਸਿੰਘ ਦੇ ਸ਼ਹੀਦ ਹੋਣ ਦੀ ਸੂਚਨਾ ਮਿਲੀ। ਪਰਿਵਾਰਸ਼ਹੀਦ ਦੀ ਮ੍ਰਿਤਕ ਦੇਹ ਦਾ ਇੰਤਜ਼ਾਰ ਕਰਦਾ ਰਿਹਾ ਅਤੇ ਦੇਰ ਰਾਤ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਪੁੱਜੀ ।

Amritsar

ਹਰਪਾਲ ਸਿੰਘ ਦੀ ਪਰਿਵਾਰ ਨਾਲ ਆਖਰੀ ਵਾਰ ਐਤਵਾਰ ਨੂੰ ਹੋਈ ਸੀ। ਸ਼ਹੀਦ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਐਤਵਾਰ ਨੂੰ ਫੋਨ ਆਇਆ ਸੀ ਅਤੇ ਪੁੱਤਰ ਨਾਲ ਗੱਲ ਕੀਤੀ ਸੀ । ਬੇਟਾ ਉਸ ਨਾਲ ਐਤਵਾਰ ਵਾਲੇ ਦਿਨ ਵਾਲ ਧੋਣ ਅਤੇ ਵਾਲ ਨਾ ਕੱਟਣ ਦੀ ਗੱਲ ਕਰ ਰਿਹਾ ਸੀ। ਫੋਨ ‘ਤੇ ਗੱਲ ਕਰਨ ਤੋਂ ਬਾਅਦ ਉਹ ਡਿਊਟੀ ‘ਤੇ ਚਲਾ ਗਿਆ। ਹਰਪਾਲ ਸਿੰਘ 26 ਜਨਵਰੀ ਨੂੰ ਇਕ ਮਹੀਨੇ ਦੀ ਛੁੱਟੀ ਕੱਟ ਕੇ ਵਾਪਸ ਚਲਾ ਗਿਆ।

ਸ਼ਹੀਦ ਦੀ ਪਤਨੀ ਨੇ ਦੱਸਿਆ ਕਿ ਉਸ ਨੂੰ ਸਰਹੱਦ ‘ਤੇ ਡਿਊਟੀ ਕਰਦੇ ਸਮੇਂ ਗੋਲੀ ਲੱਗੀ । ਇੱਥੋਂ ਤੱਕ ਕਿ ਫੌਜ ਦੇ ਅਧਿਕਾਰੀਆਂ ਨੂੰ ਵੀ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਗੋਲੀ ਕਿਸ ਨੇ ਅਤੇ ਕਿੱਥੋਂ ਚਲਾਈ। ਉਨ੍ਹਾਂ ਨੇ ਵੀ ਇਸ ਘਟਨਾ ਬਾਰੇ ਪਰਿਵਾਰ ਨੂੰ ਨਹੀਂ ਦੱਸਿਆ। ਪਤੀ ਦੇ ਅੰਤਿਮ ਸਸਕਾਰ ‘ਤੇ ਕੋਈ ਵੀ ਸਰਕਾਰੀ ਅਧਿਕਾਰੀ ਨਹੀਂ ਪਹੁੰਚਿਆ ਪਰ ਸ਼ਹੀਦ ਦੀ ਪਤਨੀ ਨੂੰ ਆਪਣੇ ਪਤੀ ਦੀ ਸ਼ਹਾਦਤ ‘ਤੇ ਬਹੁਤ ਮਾਣ ਹੈ।