July 7, 2024 6:35 pm
Nakodar

ਸ਼ਹੀਦ ਕਾਂਸਟੇਬਲ ਮਨਦੀਪ ਸਿੰਘ ਦਾ ਸ਼ਾਹਕੋਟ ਵਿਖੇ ਹੋਇਆ ਅੰਤਿਮ ਸਸਕਾਰ, ਸੋਗ ‘ਚ ਡੁੱਬਿਆ ਪਰਿਵਾਰ

ਚੰਡੀਗੜ੍ਹ 09 ਦਸੰਬਰ 2022: ਜਲੰਧਰ ਦੇ ਨਕੋਦਰ (Nakodar) ਵਿੱਚ ਕੱਪੜਾ ਵਪਾਰੀ ਭੁਪਿੰਦਰ ਉਰਫ਼ ਟਿੰਮੀ ਚਾਵਲਾ ਦੇ ਕਤਲ ਦੌਰਾਨ ਉਸ ਦੀ ਸੁਰੱਖਿਆ ਕਰਦੇ ਹੋਏ ਸ਼ਹੀਦ ਹੋਏ ਕਾਂਸਟੇਬਲ ਮਨਦੀਪ ਸਿੰਘ ਦਾ ਅੱਜ ਸ਼ਾਹਕੋਟ ਵਿਖੇ ਅੰਤਿਮ ਸਸਕਾਰ ਕੀਤਾ ਗਿਆ | ਇਸ ਦੌਰਾਨ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਸ਼ਹੀਦ ਮਨਦੀਪ ਸਿੰਘ ਨੂੰ ਅੰਤਿਮ ਵਿਦਾਇਗੀ ਦਿੱਤੀ | ਇਸ ਮੌਕੇ ਲੋਕ ਸਭਾ ਮੈਂਬਰ ਸੰਤੋਖ ਸਿੰਘ ਚੌਧਰੀ, ਵਿਧਾਨ ਸਭਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਤੇ ਪੁਲਿਸ ਮੁਲਾਜ਼ਮ ਵੀ ਹਾਜ਼ਰ ਰਹੇ ।

ਸ਼ਹੀਦ ਮਨਦੀਪ ਸਿੰਘ ਦੇ ਅੰਤਿਮ ਸਸਕਾਰ ਸਮੇਂ ਉਸਦੀ ਘਰਵਾਲੀ ਅਤੇ ਪੁੱਤਰ ਦੀ ਹਾਲਤ ਵੇਖੀ ਗਈ। ਹਰ ਅੱਖ ਨਮ ਸੀ, ਮਨਦੀਪ ਸਿੰਘ ਦੀ ਘਰਵਾਲੀ ਅਜੇ ਵੀ ਵਿਸ਼ਵਾਸ ਨਹੀਂ ਕਰ ਪਾ ਰਹੀ ਸੀ ਕਿ ਉਸਦਾ ਘਰਵਾਲਾ ਇਸ ਦੁਨੀਆ ਵਿੱਚ ਨਹੀਂ ਰਿਹਾ। ਦੂਜੇ ਪਾਸੇ 2-3 ਸਾਲ ਦੇ ਮਾਸੂਮ ਪੁੱਤਰ ਨੇ ਜੋ ਸਿਰਫ ਖਿਡੌਣਿਆਂ ਨਾਲ ਖੇਡਣ ਦੀ ਉਮਰ ਵਿੱਚ ਹੀ ਆਪਣੇ ਪਿਤਾ ਨੂੰ ਅੰਤਿਮ ਵਿਦਾਇਗੀ ਦਿੱਤੀ |