ਸਪੋਰਟਸ, 28 ਅਕਤੂਬਰ 2025: ਭਾਰਤੀ ਓਪਨਰ ਪ੍ਰਤੀਕਾ ਰਾਵਲ ਮਹਿਲਾ ਵਨਡੇ ਵਿਸ਼ਵ ਕੱਪ ਤੋਂ ਬਾਹਰ ਹੋ ਗਈ ਹੈ। ਸ਼ੈਫਾਲੀ ਵਰਮਾ ਨੂੰ ਪ੍ਰਤੀਕਾ ਦੀ ਜਗ੍ਹਾ ਚੁਣਿਆ ਗਿਆ ਹੈ। ਆਈਸੀਸੀ ਨੇ ਸੋਮਵਾਰ ਨੂੰ ਪ੍ਰਤੀਕਾ ਦੀ ਜਗ੍ਹਾ ਲੈਣ ਦੀ ਮਨਜ਼ੂਰੀ ਦੇ ਦਿੱਤੀ। 25 ਸਾਲਾ ਪ੍ਰਤੀਕਾ ਐਤਵਾਰ ਨੂੰ ਬੰਗਲਾਦੇਸ਼ ਖ਼ਿਲਾਫ ਮੈਚ ਦੌਰਾਨ ਜ਼ਖਮੀ ਹੋ ਗਈ ਸੀ। ਉਸਦੇ ਗੋਡੇ ਅਤੇ ਗਿੱਟੇ ‘ਤੇ ਸੱਟ ਲੱਗੀ ਸੀ। ਨਵੀਂ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ‘ਚ ਖੇਡਿਆ ਗਿਆ ਇਹ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਸੀ।
ਮੈਚ ਦੇ 21ਵੇਂ ਓਵਰ ‘ਚ ਬੰਗਲਾਦੇਸ਼ ਦੀ ਪਾਰੀ ਦੌਰਾਨ, ਪ੍ਰਤੀਕਾ ਰਾਵਲ ਗੇਂਦ ਫੜਨ ਲਈ ਦੌੜੀ। ਮੀਂਹ ਕਾਰਨ ਮੈਦਾਨ ਗਿੱਲਾ ਸੀ, ਜਿਸ ਕਾਰਨ ਉਹ ਫਿਸਲ ਗਈ ਅਤੇ ਡਿੱਗ ਪਈ। ਪ੍ਰਤੀਕਾ ਨੂੰ ਸਾਥੀ ਖਿਡਾਰੀਆਂ ਦੀ ਮੱਦਦ ਨਾਲ ਮੈਦਾਨ ਤੋਂ ਬਾਹਰ ਚਲੀ ਗਈ। ਪ੍ਰਤੀਕਾ ਦੀ ਜਗ੍ਹਾ, ਅਮਨਜੋਤ ਕੌਰ ਨੂੰ ਸਮ੍ਰਿਤੀ ਮੰਧਾਨਾ ਦੇ ਨਾਲ ਪਾਰੀ ਦੀ ਸ਼ੁਰੂਆਤ ਕਰਨ ਦਾ ਮੌਕਾ ਦਿੱਤਾ ਗਿਆ। ਅਮਨਜੋਤ 15 ਅਤੇ ਮੰਧਾਨਾ 34 ਦੌੜਾਂ ਬਣਾ ਕੇ ਨਾਬਾਦ ਰਹੀਆਂ।
ਸਵੇਰੇ, ਬੀਸੀਸੀਆਈ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਭਾਰਤੀ ਟੀਮ ਦੀ ਆਲਰਾਊਂਡਰ ਪ੍ਰਤੀਕਾ ਰਾਵਲ ਨੂੰ ਫੀਲਡਿੰਗ ਦੌਰਾਨ ਗੋਡੇ ਅਤੇ ਗਿੱਟੇ ‘ਤੇ ਸੱਟ ਲੱਗੀ ਹੈ। ਮੈਡੀਕਲ ਟੀਮ ਉਸਦੀ ਹਾਲਤ ‘ਤੇ ਨੇੜਿਓਂ ਨਜ਼ਰ ਰੱਖ ਰਹੀ ਹੈ।
25 ਸਾਲਾ ਪ੍ਰਤੀਕਾ ਰਾਵਲ ਨੇ ਇਸ ਟੂਰਨਾਮੈਂਟ ‘ਚ ਭਾਰਤ ਲਈ ਛੇ ਮੈਚਾਂ ‘ਚ 308 ਦੌੜਾਂ ਬਣਾਈਆਂ ਹਨ ਅਤੇ ਸਮ੍ਰਿਤੀ ਮੰਧਾਨਾ ਤੋਂ ਬਾਅਦ ਟੀਮ ਦੀ ਦੂਜੀ ਸਭ ਤੋਂ ਵੱਧ ਸਕੋਰਰ ਹੈ। ਪ੍ਰਤੀਕਾ ਨੇ 23 ਅਕਤੂਬਰ ਨੂੰ ਮੁੰਬਈ ‘ਚ ਨਿਊਜ਼ੀਲੈਂਡ ਖ਼ਿਲਾਫ 134 ਗੇਂਦਾਂ ‘ਤੇ 122 ਦੌੜਾਂ ਦਾ ਸ਼ਾਨਦਾਰ ਸੈਂਕੜਾ ਲਗਾਇਆ, ਜਿਸ ਨਾਲ ਭਾਰਤ ਸੈਮੀਫਾਈਨਲ ‘ਚ ਜਗ੍ਹਾ ਪੱਕੀ ਹੋਈ। ਉਨ੍ਹਾਂ ਨੇ ਆਸਟ੍ਰੇਲੀਆ ਵਿਰੁੱਧ ਵੀ ਅਰਧ ਸੈਂਕੜਾ ਬਣਾਇਆ।
Read More: ਭਾਰਤੀ ਮਹਿਲਾ ਟੀਮ ਦੀ ਪ੍ਰਤੀਕਾ ਰਾਵਲ ਮੈਚ ਦੌਰਾਨ ਜ਼ਖਮੀ, ਸੈਮੀਫਾਈਨਲ ‘ਚ ਖੇਡਣਾ ਮੁਸ਼ਕਿਲ




