SGPC Elections

SGPC ਚੋਣਾਂ: ਮੀਡੀਆ ਨੂੰ ਤੇਜਾ ਸਿੰਘ ਸਮੁੰਦਰੀ ਹਾਲ ‘ਚ ਜਾਣ ਦੀ ਇਜਾਜ਼ਤ ਨਹੀਂ, 153 ਮੈਂਬਰ ਵੋਟਾਂ ਪਾਉਣਗੇ

ਚੰਡੀਗੜ੍ਹ, 08 ਨਵੰਬਰ 2023: (SGPC Elections) ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਦੌਰਾਨ ਹੋਣ ਵਾਲੀ ਚੋਣ ਦੀ ਕਵਰੇਜ ਲਈ ਮੀਡੀਆ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਦੀ ਥਾਂ ’ਤੇ ਮੀਡੀਆ ਲਈ ਬੈਠ ਕੇ ਲਾਈਵ ਕਵਰੇਜ ਦੇਖਣ ਦਾ ਇੰਤਜ਼ਾਮ ਕੀਤਾ ਗਿਆ ਹੈ। ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਦੂਜੀ ਧਿਰ ਦੇ ਉਮੀਦਵਾਰ ਬਲਬੀਰ ਸਿੰਘ ਘੁੰਨਸ ਵਿਚਾਲੇ ਮੁਕਾਬਲਾ ਹੈ |

ਇਸ ਦੌਰਾਨ ਪਰਚੀ ਪ੍ਰਣਾਲੀ ਰਾਹੀਂ ਵੋਟਾਂ ਪਾਈਆਂ ਜਾਣਗੀਆਂ ਤੇ ਵੋਟਾਂ ਦੀ ਗਿਣਤੀ ਤੋਂ ਬਾਅਦ ਜੇਤੂ ਦਾ ਐਲਾਨ ਕੀਤਾ ਜਾਵੇਗਾ। ਪ੍ਰਾਪਤ ਜਾਣਕਾਰੀ ਮੁਤਾਬਕ ਸ਼੍ਰੋਮਣੀ ਕਮੇਟੀ (SGPC) ਦੇ ਮੌਜੂਦਾ ਸਦਨ ਵਿੱਚ ਪੰਜ ਤਖਤਾਂ ਦੇ ਜਥੇਦਾਰਾਂ ਨੂੰ ਛੱਡ ਕੇ ਕੁੱਲ 153 ਮੈਂਬਰ ਵੋਟਾਂ ਪਾਉਣਗੇ।

Scroll to Top