ਇਤਿਹਾਸਿਕ ਗੁਰਦੁਆਰਾ ਸ੍ਰੀ ਕੰਧ ਸਾਹਿਬ ‘ਚ ਨਿਸ਼ਾਨ ਸਾਹਿਬ ਤੋਂ ਡਿੱਗਿਆ ਸੇਵਾਦਾਰ, ਹੋਈ ਮੌ.ਤ

31 ਜਨਵਰੀ 2025: ਬਟਾਲਾ (batala) ਦੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੂਰਵ ਨਾਲ ਸੰਬੰਧਿਤ ਬਟਾਲਾ ਦੇ ਇਤਿਹਾਸਿਕ ਗੁਰਦੁਆਰਾ ਸ੍ਰੀ (Gurdwara Sri Kandh Sahib) ਕੰਧ ਸਾਹਿਬ ਵਿੱਚ ਵੱਡਾ ਹਾਦਸਾ ਵਾਪਰਿਆ ਹੈ । ਇੱਥੇ ਨਿਸ਼ਾਨ ਸਾਹਿਬ ਚੜ੍ਹਾਉਂਦੇ ਸਮੇਂ ਗੁਰਦੁਆਰਾ (Gurdwara sahib) ਸਾਹਿਬ ਵਿਚ ਪਾਰਟ ਟਾਈਮ ਸੇਵਾਦਾਰ ਦੇ ਤੌਰ ਤੇ ਕੰਮ ਕਰਦੇ ਇਕ ਵਿਅਕਤੀ ਦੀ ਨਿਸ਼ਾਨ ਸਾਹਿਬ ਦੇ ਉੱਪਰੋਂ ਡਿਗਣ ਨਾਲ ਮੌਕੇ ਤੇ ਮੌਤ ਹੋ ਗਈ। ਮ੍ਰਿਤਕ ਸਤਨਾਮ (satnam singh) ਸਿੰਘ ਵਾਸੀ ਬਾਲੇ ਵਾਲ ਪਿਛਲੇ ਕਈ ਸਮੇਂ ਤੋ ਗੁਰਦੁਆਰਾ ਸਾਹਿਬ (Gurdwara sahib) ਵਿਚ ਸੇਵਾ ਨਿਭਾ ਰਿਹਾ ਸੀ।

ਜਾਣਕਾਰੀ ਦਿੰਦੇ ਹੋਏ ਐਸਜੀਪੀਏਸੀ ਮੈਂਬਰ ਗੁਰਿੰਦਰਪਾਲ (gurinderpal singh) ਸਿੰਘ ਗੋਰਾ ਨੇ ਦੱਸਿਆ ਕਿ ਕਿਸੇ ਸ਼ਰਧਾਲੂ ਵਲੋਂ ਗੁਰਦਵਾਰਾ ਸ੍ਰੀ ਕੰਧ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੀ ਸੇਵਾ ਕਰਵਾਈ ਜਾ ਰਹੀ ਸੀ। ਜਿਸ ਦੌਰਾਨ ਸਤਨਾਮ ਸਿੰਘ ਜਦੋਂ ਨਿਸ਼ਾਨ ਸਾਹਿਬ ਦੀ ਉੱਪਰਲੇ ਕਿਨਾਰੇ ਪਹੁੰਚਿਆ ਤਾਂ ਅਚਾਨਕ ਹਾਦਸਾ ਹੋ ਗਿਆ। ਜਿਸ ਦੌਰਾਨ ਸਤਨਾਮ (satnam singh) ਸਿੰਘ ਦੀ ਡਿੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦਾ ਕਰੀਬ ਦੱਸ ਸਾਲ ਪਹਿਲਾਂ ਜਵਾਨ ਬੇਟਾ ਇੱਕ ਸੜਕ ਹਾਦਸੇ ਦੌਰਾਨ ਮੌਤ ਦਾ ਸ਼ਿਕਾਰ ਹੋ ਗਿਆ ਸੀ, ਤੇ ਹੁਣ ਉਸ ਦੇ ਘਰ ਵਿੱਚ ਸਿਰਫ ਉਸ ਦੀ ਬੀਮਾਰ ਰਹਿੰਦੀ ਪਤਨੀ ਅਤੇ ਦੋ ਜਵਾਨ ਕੁੜੀਆਂ ਹਨ।। ਸਤਨਾਮ ਸਿੰਘ ਪਿਛਲੇ ਕਈ ਸਾਲਾਂ ਤੋਂ ਗੁਰਦੁਆਰਾ ਸਾਹਿਬ ਵਿਚ ਆਰਜ਼ੀ ਤੌਰ ‘ਤੇ ਬਿਜਲੀ ਦਾ ਕੰਮ ਕਰ ਰਿਹਾ ਸੀ।

Read More: ਵੱਡੀ ਗਿਣਤੀ ‘ਚ ਸ਼ਰਧਾਲੂ ਪਹੁੰਚੇ ਸ੍ਰੀ ਮੁਕਤਸਰ ਸਾਹਿਬ, ਸੰਗਤਾਂ ਨੇ ਪਵਿੱਤਰ ਸਰੋਵਰ ‘ਚ ਕੀਤਾ ਇਸ਼ਨਾਨ

Scroll to Top