15 ਫਰਵਰੀ 2025 : ਸ਼ਹੀਦ ਮੇਜਰ ਹਰਮਿੰਦਰਪਾਲ (shaheed Major Harminderpal Singh) ਸਿੰਘ (ਸ਼ੌਰਿਆ ਚੱਕਰ) ਸਰਕਾਰੀ ਕਾਲਜ ਮੋਹਾਲੀ ਵਿਖੇ ਵਿਦਿਆਰਥੀਆਂ ਦੇ ਹੁਨਰ ਵਿਕਾਸ ਲਈ ਵੱਖ-ਵੱਖ ਵਰਕਸ਼ਾਪਾਂ ਦਾ ਆਯੋਜਨ ਕੀਤਾ ਗਿਆ। ਡਾਟਾ ਵਿਸ਼ਲੇਸ਼ਣ, ਪੇਂਟਿੰਗ ਤਕਨੀਕ, ਕਿੱਤਾ ਪ੍ਰਾਪਤੀ ਲਈ ਵਿਗਿਆਨਕ ਹੁਨਰ, ਸਫਲਤਾ ਲਈ ਹੁਨਰ ਦੀ ਲੋੜ ਆਦਿ ਵਿਸ਼ਿਆਂ ਤੇ ਕਰਵਾਈਆਂ ਗਈਆਂ ਵਰਕਸ਼ਾਪਾਂ ਦਾ ਮੁੱਖ ਟੀਚਾ ਵਿਦਿਆਰਥੀਆਂ ਨੂੰ ਸਬੰਧਿਤ ਖੇਤਰ ਵਿਚ ਵਿਹਾਰਕ ਗਿਆਨ ਅਤੇ ਹੁਨਰ ਪ੍ਰਦਾਨ ਕਰਨਾ ਸੀ।
ਕਾਲਜ ਦੇ ਪ੍ਰਿੰਸੀਪਲ ਗੁਰਿੰਦਰਜੀਤ ਕੌਰ ਨੇ ਦੱਸਿਆ ਕਿ ਜੇਕਰ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਕਿੱਤਾਮੁਖੀ ਹੁਨਰ ਵੀ ਪ੍ਰਾਪਤ ਕਰਦੇ ਹਨ ਤਾਂ ਇਸ ਨਾਲ ਉਹਨਾਂ ਲਈ ਰੁਜ਼ਗਾਰ ਦੇ ਅਵਸਰ ਵਧ ਜਾਂਦੇ ਹਨ। ਉਹਨਾਂ ਕਿਹਾ ਕਿ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਦੇ ਨਾਮ ‘ਤੇ ਸਥਾਪਤ ਇਹ ਸੰਸਥਾ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਲਈ ਉਹ ਸਾਰੇ ਅਵਸਰ ਪ੍ਰਦਾਨ ਕਰਦੀ ਹੈ ਜੋ ਉਹਨਾਂ ਨੂੰ ਭਵਿੱਖ ਵਿਚ ਕਾਮਯਾਬ ਕਰ ਸਕਣ।
ਪੰਜਾਬ ਸਰਕਾਰ ਵੱਲੋਂ ਜਾਰੀ ਇਸ ਗ੍ਰਾਂਟ ਦੇ ਕਨਵੀਨਰ ਡਾ. ਅਮਨਦੀਪ ਕੌਰ ਨੇ ਦੱਸਿਆ ਕਿ ਸਰਕਾਰ ਦੇ ਇਸ ਪ੍ਰੋਗਰਾਮ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਕਿੱਤਿਆਂ ਲਈ ਹੁਨਰਮੰਦ ਕਰਨਾ ਹੈ। ਉਹਨਾਂ ਕਿਹਾ ਕਿ ਇਹਨਾਂ ਕਾਰਜਸ਼ਲਾਵਾਂ ਵਿਚ 400 ਤੋਂ ਵੱਧ ਵਿਦਿਆਰਥੀਆਂ ਦਾ ਹੁਨਰ ਵਿਕਾਸ ਹੋਇਆ ਜਿਸ ਦਾ ਲਾਭ ਵਿਦਿਆਰਥੀ ਕਿੱਤਾ ਪ੍ਰਾਪਤੀ ਲਈ ਉਠਾ ਸਕਣਗੇ।
ਉਹਨਾਂ ਅੱਗੇ ਦੱਸਿਆ ਕਿ ਇਸ ਗਰਾਂਟ ਤਹਿਤ ਕਾਲਜ ਵੱਲੋਂ ਵਿਦਿਆਰਥੀਆਂ ਦੀ ਸਕਿੱਲ ਇਨਹਾਂਸਮੈਂਟ ਲਈ ਵੱਖ-ਵੱਖ ਟੂਰਾਂ ਦਾ ਵੀ ਆਯੋਜਨ ਕੀਤਾ ਗਿਆ ਹੈ। ਇਹਨਾਂ ਵਰਕਸ਼ਾਪਾਂ ਦਾ ਆਯੋਜਨ ਪ੍ਰੋ. ਗੁਨਜੀਤ ਕੌਰ ਰਿਸਰਚ ਸੈੱਲ, ਆਰਤੀ ਬਖਸ਼ੀ ਅੰਗਰੇਜ਼ੀ ਵਿਭਾਗ, ਅਮਰੀਸ਼ ਠਾਕੁਰ ਕੈਮਿਸਟਰੀ ਵਿਭਾਗ, ਕਿਰਨਦੀਪ ਕੌਰ ਫਾਈਨ ਆਰਟਸ ਵਿਭਾਗ,ਅਮਨਦੀਪ ਸਿੰਘ ਅਰਥ-ਸ਼ਾਸਤਰ ਵਿਭਾਗ, ਰਾਣੀ ਦੇਵੀ ਕੰਪਿਊਟਰ ਵਿਭਾਗ ਅਤੇ ਪ੍ਰੋ. ਚਿਰਾਗ ਫਿਜ਼ਿਕਸ ਵਿਭਾਗ ਵੱਲੋਂ ਸਫਲਤਾਪੂਰਵਕ ਕੀਤਾ ਗਿਆ।
Read More: ਡੀਜੀਪੀ ਗੌਰਵ ਯਾਦਵ ਨੇ ਜਲੰਧਰ ਵਿੱਚ ਨੈਸ਼ਨਲ ਇਕਵੇਸਟ੍ਰੀਅਨ ਚੈਂਪੀਅਨਸ਼ਿਪ-2025 (ਟੈਂਟ ਪੈਗਿੰਗ) ਦਾ ਕੀਤਾ ਉਦਘਾਟਨ