ਚੰਡੀਗੜ੍ਹ, 1 ਫਰਵਰੀ 2024: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਹਿਸਾਰ ਜਿਲ੍ਹੇ ਦੇ ਉਕਲਾਨਾ (Uklana) ਵਿਚ 7 ਓਡੀਆਰ ਸੜਕਾਂ ਦੀ ਵਿਸ਼ੇਸ਼ ਮੁਰੰਮਤ ਅਤੇ ਸੁਧਾਰ ਲਈ 25 ਕਰੋੜ ਰੁਪਏ ਖਰਚ ਕੀ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਦੇ ਇਸ ਫੈਸਲੇ ਨਾਲ ਹਰਿਆਣਾ ਵਿਚ ਕਨੈਕਟੀਵਿਟੀ ਵਧੇਗੀ ਅਤੇ ਲੋਕਾਂ ਨੂੰ ਬਿਨ੍ਹਾਂ ਰੁਕਾਵਟ ਟ੍ਰਾਂਸਪੋਰਟ ਦੀ ਸਹੂਲਤ ਮਿਲੇਗੀ।
ਇਕ ਸਰਕਾਰ ਬੁਲਾਰੇ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਗ੍ਰਾਮੀਣ ਖੇਤਰਾਂ ਤੋਂ ਉਤਪਾਦਨ ਨੂੰ ਬਾਜਾਰ ਕੇਂਦਰਾਂ, ਤਹਿਸੀਲ ਮੁੱਖ ਦਫਤਰਾਂ, ਬਲਾਕ ਵਿਕਾਸ ਮੁੱਖ ਦਫਤਰਾਂ, ਰੇਲਵੇ ਸਟੇਸ਼ਨ ਆਦਿ ਤਕ ਪਹੁੰਚ ਪ੍ਰਦਾਨ ਕਰਨ ਵਾਲੀ ਸੜਕਾਂ (Uklana) ਨੂੰ ਹੋਰ ਜਿਲ੍ਹਾ ਸੜਕਾਂ (ਓਡੀਆਰ) ਵਜੋ ਜਾਣਿਆ ਜਾਂਦਾ ਹੈ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਪਰਿਯੋਜਨਾਵਾਂ ਵਿਚ ਅੰਦਾਜਾ ਲਾਗਤ ਵਿਚ 2.26 ਕਿਲੋਮੀਟਰ ਤੱਕ ਫੈਲੀ ਪਿੰਡ ਕੰਟੂਲ ਤੋਂ ਕਿਨਾਲਾ ਸੜਕ ਦਾ ਚੌੜੀਕਰਣ ਅਤੇ ਮਜਬੂਤੀਕਰਨ ‘ਤੇ 2.75 ਕਰੋੜ ਰੁਪਏ ਖਰਚ ਹੋਣਗੇ। ਇਈ ਤਰ੍ਹਾ ਪਿੰਡ ਫਰੀਦਪੁਰ ਤੋਂ ਭੈਣੀ ਬਾਦਾਸ਼ਪੁਰ ਤਕ 3.52 ਕਿਲੋਮੀਟਰ ਲੰਬੀ ਸੜਕ ‘ਤੇ 1.7 ਕਰੋੜ ਰੁਪਏ, ਪਿੰਡ ਦੌਲਤਪੁਰ ਤੋਂ ਖੇਦੜ ਵਾਇਆ ਇਸਰਹੇੜੀ 9.33 ਕਿਲੋਮੀਟਰ ਲੰਬੀ ਸੜਕ ‘ਤੇ 7.64 ਕਰੋੜ ਰੁਪਏ ਅਤੇ ਉਕਲਾਨਾ ਦੇ ਪਿੰਡ ਨੋਹ ਤੋਂ 1.520 ਕਿਲੋਮੀਟਰ ਤਕ ਚੌਪਾਲ ਤੋਂ ਦੋਵਾਂ ਬੱਸ ਸਟੈਂਡ ਤਕ ਦਾ ਮੁੜ ਨਿਰਮਾਣ ‘ਤੇ 2.65 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਤੋਂ ਇਲਾਵਾ, ਪਿੰਡ ਚੰਨਾ ਤੋਂ ਸਦਲਾਨਾ ਸੜਕ ਦਾ ਮਜਬੂਤੀਕਰਣ , ਬਰਵਾਲਾ ਤੋਂ ਖਰਕੜਾ ਤਕ ਸੜਕ ਦੀ ਵਿਸ਼ੇਸ਼ ਮੁਰੰਮਤ ਅਤੇ ਗੈਬੀਪੁਰ ਬਬੁਵਾ ਹਸਨਗੜ ਲਿਤਾਨਾ ਸੜਕ ਦਾ ਵੀ ਮਜਬੂਤੀਕਰਣ ਕੀਤਾ ਜਾਵੇਗਾ।
ਬੁਲਾਰੇ ਨੇ ਦੱਸਿਆ ਕਿ ਉਪਰੋਕਤ ਪਹਿਲ ਹਰਿਆਣਾ ਸਰਕਾਰ ਦੀ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਪ੍ਰਤੀ ਪ੍ਰਤੀਬੱਧਤਾ ਨੂੰ ਦਰਸ਼ਾਉਂਦੀ ਹੈ ਅਤੇ ਬਿਨ੍ਹਾਂ ਸ਼ੱਕ ਪੂਰੇ ਸੂਬੇ ਵਿਚ ਸੜਕ ਨੈਟਵਰਕ ਅਤੇ ਕਨੈਕਟੀਵਿਟੀ ਵਿਚ ਸੁਧਾਰ ਕਰ ਕੇ ਜਨਤਾ ਨੂੰ ਕਾਫੀ ਲਾਭ ਪਹੁੰਚਾਏਗੀ।