ਚੰਡੀਗੜ੍ਹ, 10 ਅਪ੍ਰੈਲ 2024: ਹੋਲੀ ਦੇ ਮੌਕੇ ‘ਤੇ ਬਾਬਾ ਮਹਾਂਕਾਲ ਦੇ ਪ੍ਰਕਾਸ਼ ਅਸਥਾਨ (Mahakal temple) ‘ਚ ਕੈਮੀਕਲ ਗੁਲਾਲ ਨਾਲ ਲੱਗੀ ਭਿਆਨਕ ਅੱਗ ‘ਚ ਸੇਵਾਦਾਰ ਦੀ ਮੌਤ ਹੋ ਗਈ ਹੈ । ਬਾਬਾ ਮਹਾਂਕਾਲ ਦੇ ਸੇਵਕ ਸਤਿਆਨਾਰਾਇਣ ਸੋਨੀ ਦੀ ਬੁੱਧਵਾਰ ਸਵੇਰੇ ਮੁੰਬਈ ਦੇ ਇਕ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ।
ਜਿਕਰਯੋਗ ਹੈ ਕਿ ਇਸ ਹਾਦਸੇ ‘ਚ ਪੁਜਾਰੀ ਕਰਮਚਾਰੀ ਅਤੇ ਕੁੱਲ 14 ਸੇਵਕ ਗੰਭੀਰ ਰੂਪ ‘ਚ ਝੁਲਸ ਗਏ ਸਨ। ਇਸ ਅੱਗ ਤੋਂ ਬਾਅਦ ਝੁਲਸੇ ਹੋਏ ਸਾਰੇ ਸੇਵਾਦਾਰਾਂ ਨੂੰ ਇਲਾਜ ਲਈ ਇੰਦੌਰ ਦੇ ਅਰਬਿੰਦੋ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਮੰਗਲਵਾਰ ਰਾਤ ਤੱਕ ਇਸ ਅੱਗ ‘ਚ ਸੜੇ ਸਾਰੇ ਜਣੇ ਤੰਦਰੁਸਤ ਸਨ ਪਰ ਬੁੱਧਵਾਰ ਸਵੇਰੇ ਮੁੰਬਈ ਦੇ ਇਕ ਹਸਪਤਾਲ ‘ਚ ਇਲਾਜ ਅਧੀਨ ਬਾਬਾ ਮਹਾਂਕਾਲ (Mahakal temple) ਦੇ ਸੇਵਕ ਸਤਿਆਨਾਰਾਇਣ ਸੋਨੀ ਦੀ ਇਲਾਜ ਦੌਰਾਨ ਮੌਤ ਹੋ ਗਈ। ਜ਼ਿਕਰਯੋਗ ਹੈ ਕਿ 25 ਮਾਰਚ ਨੂੰ ਸਵੇਰੇ 5.49 ਵਜੇ ਭਸਮ ਆਰਤੀ ਦੌਰਾਨ ਮਹਾਂਕਾਲ ਮੰਦਰ ਦੇ ਪਾਵਨ ਅਸਥਾਨ ‘ਚ ਅੱਗ ਲੱਗ ਗਈ ਸੀ।