TheUnmute.com

ਪੰਜਾਬ ਦੇ ਕੈਬਨਿਟ ਮੰਤਰੀਆਂ ‘ਤੇ ਲੱਗੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼

ਚੰਡੀਗੜ੍ਹ ,9 ਅਗਸਤ 2021 : ਪੰਜਾਬ ਦੇ ਕੈਬਨਿਟ ਮੰਤਰੀ ਦੇ ਖਿਲਾਫ਼ ਪਿੰਡ ਦੀ ਕਈ ਏਕੜ ਸ਼ਾਮਲਾਟ ਦੀ ਜ਼ਮੀਨ ਗਊਸ਼ਾਲਾ ਦੇ ਨਾਂਅ ਹੇਠ ਕਬਜ਼ੇ ‘ਚ ਲੈਣ ਸਬੰਧੀਪੰਜਾਬ ਦੇ ਕੈਬਨਿਟ ਮੰਤਰੀ ਦੇ ਖਿਲਾਫ਼ ਪਿੰਡ ਦੀ ਕਈ ਏਕੜ ਸ਼ਾਮਲਾਟ ਦੀ ਜ਼ਮੀਨ ਗਊਸ਼ਾਲਾ ਦੇ ਨਾਂਅ ਹੇਠ ਕਬਜ਼ੇ ‘ਚ ਲੈਣ ਸਬੰਧੀ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਗਏ ਹਨ ਜਿਨ੍ਹਾਂ ਨੇ ਸੂਬੇ ਦੀ ਮੌਜੂਦਾ ਪੰਜਾਬ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿਚ ਲਿਆ ਖੜ੍ਹਾ ਕੀਤਾ ਹੈ।

ਕਰੋੜਾਂ ਰੁਪਏ ਮੁੱਲ ਦੀ ਇਸ ਜ਼ਮੀਨ ਨੂੰ ਉਕਤ ਕੈਬਨਿਟ ਮੰਤਰੀ ਵਲੋਂ ਇਕ ਗਊਸ਼ਾਲਾ ਬਣਾਉਣ ਦੇ ਨਾਂਅ ਹੇਠ ਪ੍ਰਾਪਤ ਕੀਤਾ ਗਿਆ ਹੈ ਅਤੇ ਇਸ ਲਈ ਬਾਕਾਇਦਾ ਇਕ ਟਰੱਸਟ ਬਣਾ ਕੇ 33 ਸਾਲ ਦੇ ਲਈ ਇਸ ਨੂੰ ਪਟੇ ‘ਤੇ ਲੈਣ ਦਾ ਦਾਅਵਾ ਕੀਤਾ ਗਿਆ ਹੈ।

ਮੁਹਾਲੀ ਦੇ ਪਿੰਡ ਬਲੌਂਗੀ ਦੀ ਇਸ 10.4 ਏਕੜ ਜ਼ਮੀਨ ਦੀ ਬਾਜ਼ਾਰੀ ਕੀਮਤ ਕਰੋੜਾਂ ਰੁਪਏ ਬਣਦੀ ਹੈ। ਇਸ ਲਈ ਸਰਕਾਰ ਵਲੋਂ ਇਸ ਨੂੰ ਮਨਜ਼ੂਰੀ ਦਿੱਤੇ ਜਾਣ ਦੇ ਫ਼ੈਸਲੇ ‘ਤੇ ਲੋਕਾਂ ਦਾ ਹੈਰਾਨ ਹੋਣਾ ਲਾਜ਼ਮੀ ਹੈ। ਉਕਤ ਮੰਤਰੀ ਨੇ ਬੇਸ਼ੱਕ ਇਸ ਦੋਸ਼ ਨੂੰ ਆਪਣੇ ਖਿਲਾਫ਼ ਰਾਜਨੀਤਕ ਵਿਰੋਧੀਆਂ ਵਲੋਂ ਨਿੱਜੀ ਫਾਇਦਿਆਂ ਤੋਂ ਪ੍ਰੇਰਿਤ ਹੋ ਕੇ ਲਗਾਇਆ ਗਿਆ ਦੋਸ਼ ਕਰਾਰ ਦਿੱਤਾ ਹੈ।

ਪਰ ਕਥਿਤ ਦੋਸ਼ੀ ਮੰਤਰੀ ਵਲੋਂ ਆਪਣੇ ਪੰਜ ਸਾਲ ਦੇ ਕਾਰਜਕਾਲ ਦੇ ਆਖਰੀ ਸਾਲ ਵਿਚ ਇਸ ਤਰ੍ਹਾਂ ਦੀ ਵਿਵਾਦਤ ਗਊਸ਼ਾਲਾ ਦੇ ਨਿਰਮਾਣ ਅਤੇ ਫਿਰ ਇਸ ਲਈ ਕਰੋੜਾਂ ਰੁਪਏ ਦੀ ਧਨ ਰਾਸ਼ੀ ਨੂੰ ਇਕੱਤਰ ਕੀਤੇ ਜਾਣ ਦੀ ਕਵਾਇਦ ਨੂੰ ਕਿਸੇ ਵੀ ਸੂਰਤ ਵਿਚ ਜਾਇਜ਼ ਕਰਾਰ ਨਹੀਂ ਦਿੱਤਾ ਜਾ ਸਕਦਾ।

ਵੱਡੀ ਗੱਲ ਇਹ ਹੈ ਕਿ ਗਊਸ਼ਾਲਾ ਵੈੱਲਫੇਅਰ ਸੁਸਾਇਟੀ ਦੇ ਨਾਂਅ ‘ਤੇ ਬਣਾਏ ਗਏ ਇਸ ਟਰੱਸਟ ਦੇ ਦਸਤਾਵੇਜ਼ਾਂ ‘ਚ ਪਤਾ ਵੀ ਮੰਤਰੀ ਸਾਹਿਬ ਦੇ ਆਪਣੇ ਘਰ ਦਾ ਹੈ ਅਤੇ ਇਸ ਦੇ ਪ੍ਰਧਾਨ ਵੀ ਉਹ ਖੁਦ ਹਨ। ਅਜਿਹੀ ਹਾਲਤ ਵਿਚ ਇਸ ਪੂਰੇ ਮਾਮਲੇ ਨੂੰ ਮਹਿਜ ਵਿਰੋਧੀਆਂ ਦਾ ਦੋਸ਼ ਕਹਿ ਕੇ ਨਕਾਰਿਆ ਨਹੀਂ ਜਾ ਸਕਦਾ।

ਜੇਕਰ ਧੂੰਆਂ ਨਿਕਲਿਆ ਹੈ ਤਾਂ ਕਿਤੇ ਨਾ ਕਿਤੇ ਅੱਗ ਵੀ ਜ਼ਰੂਰ ਲੱਗੀ ਹੋਵੇਗੀ। ਇਹ ਵੀ ਇਕ ਤੱਥ ਹੈ ਕਿ ਮੰਤਰੀ ਸਾਹਿਬ ਨੇ ਸ਼ਾਮਲਾਟ ਜ਼ਮੀਨ ਦੀ ਪ੍ਰਾਪਤੀ ਨੂੰ ਖ਼ੁਦ ਸਵੀਕਾਰ ਕੀਤਾ ਹੈ ਹਾਲਾਂਕਿ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਬਲੌਂਗੀ ਗਰਾਮ ਪੰਚਾਇਤ ਨੇ ਇਸ ਜ਼ਮੀਨ ਨੂੰ ਉਕਤ ਟਰੱਸਟ ਨੂੰ ਸਵੈਇੱਛਾ ਨਾਲ ਦਿੱਤਾ ਹੈ।

ਦੋਸ਼ਾਂ ਦੇ ਘੇਰੇ ਵਿਚ ਆਏ ਉਕਤ ਮੰਤਰੀ ਪਹਿਲਾਂ ਪਸ਼ੂ ਪਾਲਣ ਮੰਤਰੀ ਵੀ ਰਹਿ ਚੁੱਕੇ ਹਨ। ਆਪਣੇ ਉਸ ਕਾਰਜਕਾਲ ਵਿਚ ਜਦੋਂ ਉਨ੍ਹਾਂ ਨੂੰ ਪਸ਼ੂ ਕਲਿਆਣ ਲਈ ਕੰਮ ਕਰਨਾ ਚਾਹੀਦਾ ਸੀ, ਉਦੋਂ ਤਾਂ ਉਨ੍ਹਾਂ ਨੇ ਅਜਿਹਾ ਨੇਕ ਕੰਮ ਨਹੀਂ ਕੀਤਾ |

ਹੁਣ ਜਦੋਂ ਕੋਰੋਨਾ ਮਹਾਂਮਾਰੀ ਦੇ ਕਾਰਨ ਉਨ੍ਹਾਂ ਨੂੰ ਸੂਬੇ ਦੇ ਆਮ ਲੋਕਾਂ ਦੀ ਸਿਹਤ ਸਬੰਧੀ ਯੋਜਨਾਵਾਂ ਅਤੇ ਪ੍ਰੋਗਰਾਮ ਤਿਆਰ ਕਰਨੇ ਚਾਹੀਦੇ ਹਨ, ਉਦੋਂ ਉਹ ਪਸ਼ੂ ਕਲਿਆਣ ਦੀਆਂ ਗੱਲਾਂ ਕਰ ਰਹੇ ਹਨ, ਫਿਰ ਉਨ੍ਹਾਂ ਦੇ ਵਿਰੋਧੀਆਂ ਨੂੰ ਦੋਸ਼ ਲਗਾਉਣ ਦਾ ਬਹਾਨਾ ਤਾਂ ਮਿਲੇਗਾ।

ਇਹ ਵੀ ਇਕ ਵੱਡਾ ਮੁੱਦਾ ਹੈ ਕਿ ਅਵਾਰਾ ਪਸ਼ੂਆਂ ਦੀ ਸਮੱਸਿਆ ਇਕੱਲੇ ਮੁਹਾਲੀ ਜਾਂ ਪਿੰਡ ਬਲੌਂਗੀ ਦੀ ਨਹੀ

Exit mobile version