Serial Killer

ਰੋਪੜ ਪੁਲਿਸ ਵੱਲੋਂ ਸੀਰੀਅਲ ਕਿਲਰ ਗ੍ਰਿਫਤਾਰ, ਕ.ਤ.ਲ ਤੋਂ ਬਾਅਦ ਪਿੱਠ ‘ਤੇ ਲਿਖ ਦਿੰਦਾ ਸੀ ਧੋਖੇਬਾਜ਼

ਰੋਪੜ, 25 ਦਸੰਬਰ 2024: ਰੋਪੜ ਪੁਲਿਸ (Ropar Police) ਨੇ 10 ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਸੀਰੀਅਲ ਕਿਲਰ (Serial Killer)  ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਪਹਿਲਾਂ ਉਹ ਔਰਤਾਂ ਵਾਂਗ ਕੁੰਢ ਕੱਢ ਕੇ ਲਿਫਟ ਲੈਣ ਦੇ ਬਹਾਨੇ ਲੋਕਾਂ ਨੂੰ ਆਕਰਸ਼ਿਤ ਕਰਦਾ ਸੀ ਅਤੇ ਸਮਲਿੰਗੀ ਸਬੰਧ ਬਣਾ ਲੈਂਦਾ ਸੀ । ਇਸ ਤੋਂ ਬਾਅਦ ਜੇਕਰ ਕੋਈ ਉਸ ਨੂੰ ਪੈਸੇ ਨਹੀਂ ਦਿੰਦਾ ਤਾਂ ਉਹ ਉਸਦੀ ਕੁੱਟਮਾਰ ਕਰਕੇ ਉਸ ਨੂੰ ਮਾਰ ਦਿੰਦਾ ਸੀ । ਜਦੋਂਕਿ ਕਤਲ ਤੋਂ ਬਾਅਦ ਮ੍ਰਿਤਕ ਦੀ ਪਿੱਠ ‘ਤੇ ਧੋਖੇਬਾਜ਼ ਲਿਖ ਦਿੰਦਾ ਸੀ।

ਪੁਲਿਸ ਨੇ ਇਸ ਸੀਰੀਅਲ ਕਿਲਰ ਨੂੰ ਸਮਲਿੰਗੀ ਦੱਸਦਿਆਂ ਕਿਹਾ ਹੈ ਕਿ ਪਹਿਲਾਂ ਉਹ ਮਰਦਾਂ ਨਾਲ ਸਰੀਰਕ ਸਬੰਧ ਬਣਾਉਂਦਾ ਸੀ ਜਿਸ ਤੋਂ ਬਾਅਦ ਉਹ ਉਨ੍ਹਾਂ ਨੂੰ ਲੁੱਟ ਕੇ ਮਾਰ ਦਿੰਦਾ ਸੀ। ਰੋਪੜ ਦੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਪ੍ਰੈਸ ਕਾਨਫਰੰਸ ‘ਚ ਦੱਸਿਆ ਕਿ ਫੜੇ ਗਏ ਸੀਰੀਅਲ ਕਿਲਰ ਰਾਮ ਸਰੂਪ ਉਰਫ਼ ਸੋਢੀ ਵਾਸੀ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਨੇ ਕੀਰਤਪੁਰ ਸਾਹਿਬ ਨੇੜੇ ਮੌਦਾ ਟੋਲ ਪਲਾਜ਼ਾ ਨੇੜੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ।

ਇਸ ਘਟਨਾ ਨੂੰ ਟਰੇਸ ਕਰਦੇ ਹੋਏ ਪੁਲਿਸ ਇਸ ਸੀਰੀਅਲ ਕਿਲਰ (Serial Killer) ਤੱਕ ਪਹੁੰਚਣ ‘ਚ ਕਾਮਯਾਬ ਰਹੀ ਹੈ। ਦੱਸਣਯੋਗ ਹੈ ਕਿ ਜ਼ਿਲ੍ਹਾ ਪੁਲਿਸ ਪਿਛਲੇ ਲੰਬੇ ਸਮੇਂ ਤੋਂ ਰੋਪੜ ਜ਼ਿਲੇ ‘ਚ ਵਾਪਰੀਆਂ ਤਿੰਨ ਕਤਲ ਕਾਂਡਾਂ ਨੂੰ ਟਰੇਸ ਨਹੀਂ ਕਰ ਸਕੀ ਸੀ ਅਤੇ ਇਹ ਘਟਨਾਵਾਂ ਪੁਲਿਸ ਦੇ ਗਲੇ ਦੀ ਹੱਡੀ ਬਣ ਗਈ ਸੀ । ਪਰ ਜਦੋਂ ਪੁਲਿਸ ਨੇ ਰਾਮ ਸਰੂਪ ਨੂੰ ਫੜਿਆ ਤਾਂ ਕਤਲ ਦੀਆਂ ਤਿੰਨੋਂ ਵਾਰਦਾਤਾਂ ਟਰੇਸ ਹੋ ਗਈਆਂ।

ਇਸ ਦੇ ਨਾਲ ਹੀ ਜਾਂਚ ਤੋਂ ਬਾਅਦ 10 ਤੋਂ ਵੱਧ ਵਾਰਦਾਤਾਂ ਨੂੰ ਆਜ਼ਮ ਦੇ ਚੁੱਕਾ ਸੀ। ਪੁਲਿਸ ਨੇ ਦੱਸਿਆ ਕਿ ਫੜਿਆ ਵਿਅਕਤੀ ਰੋਪੜ, ਫਤਿਹਗੜ੍ਹ ਸਾਹਿਬ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ‘ਚ ਵਾਰਦਾਤਾਂ ਕਰਦੇ ਸਨ। ਜਿਕਰਯੋਗ ਹੈ ਕਿ 24 ਜਨਵਰੀ ਨੂੰ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇ ‘ਤੇ ਰੋਪੜ ਦੇ ਸੰਤ ਨਿਰੰਕਾਰੀ ਭਵਨ ਨੇੜੇ ਇਕ ਸੇਵਾਮੁਕਤ ਪੁਲਸ ਮੁਲਾਜ਼ਮ ਦੀ ਲਾਸ਼ ਇਕ ਗੱਡੀ ‘ਚੋਂ ਮਿਲੀ ਸੀ ਅਤੇ ਉਸ ਦੇ ਸਰੀਰ ‘ਤੇ ਕੁਝ ਅਜਿਹਾ ਲਿਖਿਆ ਹੋਇਆ ਸੀ, ਜਿਸ ‘ਚ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਦਾ ਪਤਾ ਨਹੀਂ ਲੱਗਿਆ ਸੀ । ਜਦੋਂਕਿ ਹੁਣ ਗ੍ਰਿਫ਼ਤਾਰ ਕੀਤੇ ਗਏ ਰਾਮ ਸਰੂਪ ਉਰਫ਼ ਸੋਢੀ ਨੇ ਪੁਲਿਸ ਕੋਲ ਕਬੂਲ ਕੀਤਾ ਹੈ ਕਿ ਇਹ ਵਾਰਦਾਤ ਵੀ ਉਸ ਨੇ ਹੀ ਕੀਤੀ ਹੈ।

ਫੜੇ ਗਏ ਮੁਲਜ਼ਮ ਸੋਢੀ ਨੇ ਦੱਸਿਆ ਕਿ ਮ੍ਰਿਤਕ ਹਰਪ੍ਰੀਤ ਉਰਫ ਸੰਨੀ ਨੇ ਪਹਿਲਾਂ ਉਸ ਨਾਲ ਸਰੀਰਕ ਸਬੰਧ ਬਣਾਏ ਅਤੇ ਫਿਰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਦੋਵਾਂ ਵਿਚਾਲੇ ਲੜਾਈ ਹੋ ਗਈ ਅਤੇ ਉਸ ਨੇ ਹਰਪ੍ਰੀਤ ‘ਤੇ ਹਮਲਾ ਕਰ ਦਿੱਤਾ। ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਉਸ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਸਨ।

ਪੁਲਿਸ ਵੱਲੋਂ ਫੜੇ ਗਏ ਰਾਮ ਸਰੂਪ ਉਰਫ਼ ਸੋਢੀ ਨੇ ਵੀ ਇਸ ਘਟਨਾ ਨੂੰ ਕਬੂਲ ਕੀਤਾ ਹੈ, ਜਿਸ ਨੇ 18 ਅਗਸਤ ਨੂੰ ਕੀਰਤਪੁਰ ਸਾਹਿਬ ਦੇ ਮੋੜਾ ਟੋਲ ਪਲਾਜ਼ਾ ਨੇੜੇ ਚਾਹ ਦੀ ਦੁਕਾਨ ਕਰਨ ਵਾਲੇ ਮਨਿੰਦਰ ਸਿੰਘ ਦਾ ਵੀ ਕਤਲ ਕਰ ਕੇ ਲਾਸ਼ ਝਾੜੀਆਂ ‘ਚ ਸੁੱਟ ਦਿੱਤੀ ਸੀ।

ਪੁਲਿਸ ਨੇ ਦੱਸਿਆ ਕਿ ਰਾਮ ਸਰੂਪ ਉਰਫ ਸੋਢੀ ਸ਼ਰਾਬ ਅਤੇ ਨਸ਼ੇ ਦਾ ਆਦੀ ਸੀ, ਜਿਸ ਕਾਰਨ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਘਰੋਂ ਕੱਢ ਦਿੱਤਾ ਸੀ ਅਤੇ ਸੋਢੀ ਵਿਆਹੁਤਾ ਹੈ ਅਤੇ ਉਸ ਦੇ ਤਿੰਨ ਬੱਚੇ ਹਨ, ਜੋ ਕਿ ਕੋਈ ਕੰਮ ਨਹੀਂ ਕਰਦਾ ਮਰਦਾਂ ਨਾਲ ਸੈਕਸ ਕਰਕੇ ਲੁੱਟਣ ਦੀ ਆਦਤ ਪੈ ਗਈ ਸੀ |

ਜਿਸ ਕਾਰਨ ਉਸ ਨੇ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।ਪੁਲਿਸ ਨੇ ਦੱਸਿਆ ਕਿ ਸੋਢੀ ਨੇ ਲੁੱਟਿਆ ਹੋਇਆ ਮੋਬਾਈਲ ਫੋਨ ਅਤੇ ਹੋਰ ਸਮਾਨ ਵੀ ਵੇਚ ਦਿੱਤਾ ਹੈ ਅਤੇ ਪੁਲਿਸ ਉਸ ਨੂੰ 27 ਦਸੰਬਰ ਤੱਕ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕਰੇਗੀ, ਜਿਸ ਕਾਰਨ ਹੋਰ ਵਾਰਦਾਤਾਂ ਦਾ ਵੀ ਪਤਾ ਲੱਗਣ ਦੀ ਉਮੀਦ ਹੈ।

Read More: Kazakhstan Plane Crash: ਕਜ਼ਾਕਿਸਤਾਨ ‘ਚ ਯਾਤਰੀ ਜਹਾਜ਼ ਕਰੈਸ਼, ਕਈਂ ਜਣਿਆ ਦੀ ਮੌਤਾਂ ਦਾ ਖਦਸ਼ਾ

Scroll to Top