July 7, 2024 7:08 pm
Senior citizens

ਮੇਨਟੀਨੈਂਸ ਐਂਡ ਵੈਲਫੇਅਰ ਆਫ਼ ਪੇਰੈਂਟਸ ਐਂਡ ਸੀਨੀਅਰ ਸਿਟੀਜ਼ਨਜ਼ ਐਕਟ ਬਾਬਤ ਅਪੀਲ ਕੇਸਾਂ ਸਬੰਧੀ ਬਜ਼ੁਰਗਾਂ ਨੂੰ ਮਿਲੇਗੀ ਔਨਲਾਈਨ ਪੇਸ਼ੀ ਦੀ ਸਹੂਲਤ

ਐਸ.ਏ.ਐਸ. ਨਗਰ, 03 ਅਗਸਤ 2023: ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਲਈ ਲਗਾਤਾਰ ਕੰਮ ਕਰ ਰਹੀ ਹੈ। ਇਸੇ ਲੜੀ ਤਹਿਤ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਵੱਲੋਂ ਮੇਨਟੀਨੈਂਸ ਐਂਡ ਵੈਲਫੇਅਰ ਆਫ਼ ਪੇਰੈਂਟਸ ਐਂਡ ਸੀਨੀਅਰ ਸਿਟੀਜ਼ਨਜ਼ ਐਕਟ ਬਾਬਤ ਅਪੀਲ ਕੇਸਾਂ ਸਬੰਧੀ ਉਨ੍ਹਾਂ ਦੀ ਅਦਾਲਤ ਵਿੱਚ ਬਜ਼ੁਰਗਾਂ ਤੇ ਉਨ੍ਹਾਂ ਦੇ ਵਕੀਲਾਂ ਨੂੰ ਪੇਸ਼ੀ ਔਨਲਾਈਨ ਭੁਗਤਣ ਦੀ ਸਹੂਲਤ ਦਿੱਤੀ ਜਾ ਰਹੀ ਹੈ, ਜਿਸ ਦਾ ‘ਟਰਾਇਲ ਰਨ’ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੀਤਾ ਗਿਆ, ਜੋ ਕਿ ਪੂਰੀ ਤਰ੍ਹਾਂ ਸਫ਼ਲ ਰਿਹਾ।

ਇਸ ਬਾਰੇ ਜ਼ਿਲ੍ਹਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਸ਼੍ਰੀਮਤੀ ਜੈਨ ਨੇ ਦੱਸਿਆ ਕਿ ਵਡੇਰੀ ਉਮਰ ਕਾਰਨ ਕਈ ਕਿਸਮ ਦੀਆਂ ਸਰੀਰਕ ਦਿੱਕਤਾਂ ਆਉਂਦੀਆਂ ਹਨ। ਇਸ ਦੇ ਮੱਦੇਨਜ਼ਰ ਉਨ੍ਹਾਂ ਨੇ ਆਪਣੀ ਅਦਾਲਤ ਸਬੰਧੀ ਮੇਨਟੀਨੈਂਸ ਐਂਡ ਵੈਲਫੇਅਰ ਐਂਡ ਪੇਰੈਂਟਸ ਐਂਡ ਸੀਨੀਅਰ ਸਿਟੀਜ਼ਨਜ਼ ਐਕਟ ਬਾਬਤ ਅਪੀਲ ਕੇਸਾਂ ਸਬੰਧੀ ਬਜ਼ੁਰਗਾਂ ਨੂੰ ਔਨਲਾਈਨ ਪੇਸ਼ੀ ਦੀ ਸਹੂਲਤ ਦੇਣ ਦਾ ਫ਼ੈਸਲਾ ਕੀਤਾ। ਇਸ ਤਹਿਤ ਬਜ਼ੁਰਗ ਅਤੇ ਉਨ੍ਹਾਂ ਦੇ ਵਕੀਲ ਦੇ ਰਜਿਸਟਰਡ ਮੋਬਾਈਲ ਨੰਬਰ ਉਤੇ ਪੇਸ਼ੀ ਦੀ ਤਰੀਕ ਅਤੇ ਔਲਲਾਈਨ ਲਿੰਕ ਭੇਜਿਆ ਜਾਵੇਗਾ। ਪੇਸ਼ੀ ਵਾਲੇ ਦਿਨ ਸਬੰਧਤ ਬਜ਼ੁਰਗ ਤੇ ਉਸ ਦਾ ਵਕੀਲ ਉਸ ਲਿੰਕ ਉਤੇ ਕਲਿਕ ਕਰ ਕੇ ਕਿਸੇ ਵੀ ਥਾਂ ਤੋਂ ਪੇਸ਼ੀ ਭੁਗਤ ਸਕਦੇ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ‘ਟਰਾਇਲ ਰਨ’ ਵੀ ਕੀਤਾ ਗਿਆ। ਇਸ ਤਹਿਤ ਉਹ ਖੁਦ ਆਪਣੀ ਅਦਾਲਤ ਵਿੱਚ ਬੈਠੇ ਤੇ ਇੱਕ ਅਪੀਲ ਕੇਸ ਨਾਲ ਸਬੰਧਤ ਬਜ਼ੁਰਗ ਤੇ ਉਨ੍ਹਾਂ ਦਾ ਵਕੀਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਹੋਰ ਕਮਰੇ ਵਿੱਚ ਬੈਠੇ ਤੇ ਉਨ੍ਹਾਂ ਨੇ ਔਨਲਾਈਨ ਹੀ ਇਹ ਪੇਸ਼ੀ ਭੁਗਤੀ।ਔਨਲਾਈਨ ਪੇਸ਼ੀ ਬਾਬਤ ਕੀਤਾ ਇਹ ‘ਟਰਾਇਲ ਰਨ’ ਪੂਰੀ ਤਰ੍ਹਾਂ ਸਫ਼ਲ ਰਿਹਾ ਤੇ ਛੇਤੀ ਹੀ ਇਸ ਨੂੰ ਰਸਮੀ ਤੌਰ ਉਤੇ ਲਾਂਚ ਕਰ ਦਿੱਤਾ ਜਾਵੇਗਾ।

ਔਨਲਾਈਨ ‘ਟਰਾਇਲ ਰਨ’ ਦੌਰਾਨ ਇੱਕ ਧਿਰ ਵੱਲੋਂ ਪੇਸ਼ੀ ‘ਤੇ ਪੁੱਜੇ ਐਡਵੋਕੇਟ ਕੰਚਨਜੀਤ ਸਿੰਘ ਬਾਠ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸਹੂਲਤ ਨਾਲ ਜਿੱਥੇ ਬਜ਼ੁਰਗਾਂ ਨੂੰ ਸਫ਼ਰ ਸਬੰਧੀ ਸਰੀਰਕ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ, ਉਥੇ ਉਨ੍ਹਾਂ ਦੇ ਸਮੇਂ ਅਤੇ ਪੈਸੇ ਦੀ ਵੀ ਬਹੁਤ ਬੱਚਤ ਹੋਵੇਗੀ। ਇਸ ਦੇ ਨਾਲ ਨਾਲ ਵਕੀਲ ਵੀ ਕਿਸੇ ਵੀ ਥਾਂ ਤੋਂ ਇਸ ਸਹੂਲਤ ਸਦਕਾ ਅਦਾਲਤੀ ਪ੍ਰਕਿਰਿਆ ਦਾ ਹਿੱਸਾ ਬਣ ਸਕਦੇ ਹਨ, ਜਿਸ ਨਾਲ ਉਨ੍ਹਾਂ ਦਾ ਬਹੁਤ ਸਮਾਂ ਬਚੇਗਾ। ਉਨ੍ਹਾਂ ਆਖਿਆ ਕਿ ਇਸ ਸਹੂਲਤ ਦੀ ਵੱਧ ਤੋਂ ਵੱਧ ਵਰਤੋਂ ਹੋਣੀ ਚਾਹੀਦੀ ਹੈ |