ਹਰਿਆਣਾ , 20 ਸਤੰਬਰ 2025: ਹਰਿਆਣਾ ਸਰਕਾਰ ਨੇ ਆਉਣ ਵਾਲੇ ਖਰੀਫ ਖਰੀਦ ਸੀਜ਼ਨ 2025-26 ਲਈ ਹਰਿਆਣਾ ‘ਚ ਮੰਡੀਆਂ ਅਤੇ ਖਰੀਦ ਕੇਂਦਰਾਂ ‘ਤੇ ਚੱਲ ਰਹੇ ਖਰੀਦ ਕਾਰਜਾਂ ਦਾ ਨਿਰੀਖਣ ਅਤੇ ਸਮੀਖਿਆ ਕਰਨ ਲਈ ਸਾਰੇ 22 ਜ਼ਿਲ੍ਹਿਆਂ ਲਈ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨਿਯੁਕਤ ਕੀਤੇ ਹਨ। ਮੁੱਖ ਸਕੱਤਰ ਅਨੁਰਾਗ ਰਸਤੋਗੀ ਦੁਆਰਾ ਜਾਰੀ ਆਦੇਸ਼ਾਂ ‘ਚ ਹਰਿਆਣਾ ਦੇ ਸੀਨੀਅਰ ਅਧਿਕਾਰੀਆਂ ਨੂੰ ਅਲਾਟ ਕੀਤੇ ਜ਼ਿਲ੍ਹਿਆਂ ‘ਚ ਮੰਡੀਆਂ ਅਤੇ ਖਰੀਦ ਕੇਂਦਰਾਂ ‘ਤੇ ਬੁਨਿਆਦੀ ਢਾਂਚੇ ਦੀ ਸਮੀਖਿਆ ਕਰਨ, ਖਰੀਦ ਕਾਰਜਾਂ ਦੀ ਸਮੀਖਿਆ ਕਰਨ ਅਤੇ ਖਰੀਦ ਦੌਰਾਨ ਕਿਸਾਨਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਹੱਲ ਕਰਨ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।
2025-26 ਦੇ ਸਾਉਣੀ ਖਰੀਦ ਸੀਜ਼ਨ ਲਈ, ਸ਼੍ਰੀ ਸੁਧੀਰ ਰਾਜਪਾਲ ਨੂੰ ਪਲਵਲ, ਡਾ: ਸੁਮਿਤਾ ਮਿਸ਼ਰਾ ਨੂੰ ਪੰਚਕੂਲਾ, ਪੰਕਜ ਅਗਰਵਾਲ ਨੂੰ ਸੋਨੀਪਤ ਅਤੇ ਰਾਜਾ ਸ਼ੇਖਰ ਨੂੰ ਮਹਿੰਦਰਗੜ੍ਹ ਲਈ ਜ਼ਿੰਮੇਵਾਰੀ ਸੌਂਪੀ ਗਈ ਹੈ। ਵਿਨੀਤ ਗਰਗ ਨੂੰ ਫਤਿਹਾਬਾਦ ਲਈ, ਜੀ ਅਨੁਪਮਾ ਨੂੰ ਕੁਰੂਕਸ਼ੇਤਰ ਲਈ, ਅਪੂਰਵ ਕੁਮਾਰ ਸਿੰਘ ਨੂੰ ਪਾਣੀਪਤ ਲਈ, ਅਰੁਣ ਕੁਮਾਰ ਗੁਪਤਾ ਨੂੰ ਯਮੁਨਾਨਗਰ ਲਈ ਨਿਯੁਕਤ ਕੀਤਾ ਗਿਆ ਹੈ।
Read More: CM ਨਾਇਬ ਸੈਣੀ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਨਾਗਰਿਕ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਨ ਦੇ ਹੁਕਮ