ਚੰਡੀਗੜ੍ਹ, 25 ਜੂਨ 2024: ਆਈ.ਸੀ.ਸੀ ਟੀ-20 ਵਿਸ਼ਵ ਕੱਪ 2024 (T20 World Cup 2024) ‘ਚ ਅਫਗਾਨਿਸਤਾਨ (Afghanistan) ਨੇ ਬੰਗਲਾਦੇਸ਼ ਨੂੰ ਨਾਲ ਹਰਾ ਕੇ ਇਤਿਹਾਸ ਰਚਿਆ ਹੈ, ਅਫਗਾਨਿਸਤਾਨ ਪਹਿਲੀ ਵਾਰ ਕ੍ਰਿਕਟ ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਪਹੁੰਚੀ ਹੈ | ਇਸਦੇ ਨਾਲ ਹੀ ਆਸਟਰੇਲੀਆਈ ਟੀਮ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋ ਗਈ ਹੈ |
ਇਸਦੇ ਨਾਲ ਹੀ ਟੀ-20 ਵਿਸ਼ਵ ਕੱਪ 2024 (T20 World Cup 2024) ਦੇ ਸੈਮੀਫਾਈਨਲ ਮੁਕਾਬਲੇ ਦੀਆਂ ਚਾਰ ਟੀਮਾਂ ਤੈਅ ਹੋ ਗਈਆਂ ਹਨ | ਹੁਣ 27 ਜੂਨ ਨੂੰ ਤ੍ਰਿਨੀਦਾਦ ‘ਚ ਪਹਿਲੇ ਸੈਮੀਫਾਈਨਲ ‘ਚ ਅਫਗਾਨਿਸਤਾਨ ਦੱਖਣੀ ਅਫਰੀਕਾ ਦਾ ਸਾਹਮਣਾ ਕਰੇਗੀ | ਇਹ ਮੈਚ ਭਾਰਤੀ ਸਮੇਂ ਮੁਤਾਬਕ ਸਵੇਰ 6:00 ਸ਼ੁਰੂ ਹੋਵੇਗਾ | ਇਸਦੇ ਨਾਲ ਆਸਟਰੇਲੀਆ ਨੂੰ ਕਰਾਰੀ ਹਾਰ ਦੇ ਕੇ ਭਾਰਤੀ ਟੀਮ ਹੁਣ ਦੂਜੇ ਸੈਮੀਫਾਈਨਲ ‘ਚ ਰਾਤ 8:00 ਵਜੇ ਗੁਆਨਾ ‘ਚ ਇੰਗਲੈਂਡ ਨਾਲ ਭਿੜੇਗੀ | ਭਾਰਤ ਅਤੇ ਅਫਗਾਨਿਸਤਾਨ ਨੇ ਇਸ ਟੀ-20 ਵਿਸ਼ਵ ਕੱਪ 2024 ‘ਚ ਆਸਟਰੇਲੀਆਈ ਟੀਮ ਤੋਂ ਵਨਡੇ ਵਿਸ਼ਵ ਕੱਪ 2023 ‘ਚ ਮਿਲੀ ਹਾਰ ਦਾ ਬਦਲਾ ਲੈ ਲਿਆ ਹੈ |