July 2, 2024 8:22 am
To give a boost to the excitement of the Olympics, a selfie point has been set up

ਉਲੰਪਿਕਸ ਦੇ ਉਤਸ਼ਾਹ ਨੂੰ ਸੂਬੇ ‘ਚ ਹੁਲਾਰਾ ਦੇਣ ਲਈ ਸੈਲਫ਼ੀ ਪੁਆਇੰਟ ਬਣਾਏ ਗਏ

ਚੰਡੀਗੜ, 27 ਜੁਲਾਈ:ਜਾਪਾਨ ਦੀ ਰਾਜਧਾਨੀ ਟੋਕੀਉ ‘ਚ ਚਲ ਰਹੀਆਂ 32ਵੀਆਂ ਉਲੰਪਿਕ ਖੇਡਾਂ ਦੇ ਉਤਸ਼ਾਹ ਨੂੰ ਸੂਬੇ ਵਿੱਚ ਹੋਰ ਹੁਲਾਰਾ ਦੇਣ ਲਈ ਪੰਜਾਬ ਦੇ ਖੇਡ ਤੇ ਯੁਵਕ ਸੇਵਾਵ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਬੁੱਧਵਾਰ ਨੂੰ ਮੋਹਾਲੀ ਦੇ ਸੈਕਟਰ-78 ਸਥਿਤ ਖੇਡ ਸਟੇਡੀਅਮ ਵਿਖੇ ਐਲ.ਈ.ਡੀ. ਲਾਉਣ ਅਤੇ ਸਾਰੇ ਜ਼ਿਲਿਆਂ ਵਿੱਚ ਚਲ ਰਹੇ ਸੈਲਫ਼ੀ ਪੁਆਇੰਟਾਂ ਦਾ ਉਦਘਾਟਨ ਕਰਨਗੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਡ ਵਿਭਾਗ ਦੇ ਡਾਇਰੈਕਟਰ  ਡੀ.ਪੀ.ਐਸ. ਖਰਬੰਦਾ ਨੇ ਦੱਸਿਆ ਕਿ ਉਲੰਪਿਕਸ ਵਿੱਚ ਸ਼ਮੂਲੀਅਤ ਕਰ ਰਹੇ ਸੂਬੇ ਦਾ ਖਿਡਾਰੀਆਂ ਨੂੰ ਹੱਲਾਸ਼ੇਰੀ ਦੇਣ ਲਈ ਸਮੂਹ ਜ਼ਿਲਿਆਂ ਵਿੱਚ ਇਹ ਸੈਲਫ਼ੀ ਪੁਆਇੰਟ ਸਥਾਪਤ ਕੀਤੇ ਗਏ ਹਨ, ਜੋ ਨੌਜਵਾਨਾਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ।

ਉਨਾਂ ਦੱਸਿਆ ਕਿ ਉਲੰਪਿਕਸ ਅਤੇ ਪੈਰਾ ਉਲੰਪਿਕਸ ਲਈ ਸੂਬੇ ਦੇ 20 ਖਿਡਾਰੀਆਂ ਦੀ ਭਾਰਤੀ ਦਲ ਵਿੱਚ ਚੋਣ ਹੋਈ ਹੈ, ਜਿਨਾਂ ਵੱਲੋਂ ਤਮਗ਼ੇ ਜਿੱਤਣ ਦੀਆਂ ਪੰਜਾਬੀਆਂ ਨੂੰ ਪੂਰੀਆਂ ਉਮੀਦਾਂ ਹਨ। ਇਸ ਲਈ ਸੂਬੇ ਦੇ ਸਭਨਾਂ ਜ਼ਿਲਿਆਂ ਵਿੱਚ ਸੈਲਫ਼ੀ ਪੁਆਇੰਟ ਬਣਾਏ ਗਏ ਹਨ। ਖਰਬੰਦਾ ਨੇ ਦੱਸਿਆ ਕਿ ਮੋਹਾਲੀ ਦੇ ਖੇਡ ਸਟੇਡੀਅਮ ਵਿਖੇ ਉਚੇਚੇ ਤੌਰ ’ਤੇ ਐਲ.ਈ.ਡੀ. ਲਾਈ ਗਈ ਹੈ, ਜੋ ਇਨਾਂ ਵੱਕਾਰੀ ਖੇਡਾਂ ਦੇ ਚੱਲਣ ਤੱਕ ਲੱਗੀ ਰਹੇਗੀ।