ਪਠਾਨਕੋਟ, 02 ਜੁਲਾਈ 2025: Amarnath Yatra 2025: ਭਲਕੇ ਤੋਂ ਅਮਰਨਾਥ ਯਾਤਰਾ ਸ਼ੁਰੂ ਹੋ ਰਹੀ ਹੈ | ਇਸਦੇ ਨਾਲ ਹੀ ਅੱਜ ਅਮਰਨਾਥ ਯਾਤਰਾ ਲਈ ਉਪ ਰਾਜਪਾਲ ਮਨੋਜ ਸਿਨਹਾ ਨੇ ਪਹਲੇ ਜੱਥੇ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਹੈ | ਇਸਦੇ ਨਾਲ ਹੀ ਅਮਰਨਾਥ ਯਾਤਰਾ ਲਈ ਪਠਾਨਕੋਟ ‘ਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਪਹਿਲਗਾਮ ‘ਚ ਹੋਏ ਅੱ.ਤ.ਵਾ.ਦੀ ਹਮਲੇ ਅਤੇ ਖੁਫੀਆ ਜਾਣਕਾਰੀ ਤੋਂ ਬਾਅਦ, ਪ੍ਰਸ਼ਾਸਨ ਨੇ ਸ਼ਰਧਾਲੂਆਂ ਦੀ ਸੁਰੱਖਿਆ ਲਈ ਨਵੇਂ ਕਦਮ ਚੁੱਕੇ ਹਨ।
ਪੰਜਾਬ-ਜੰਮੂ ਸਰਹੱਦ ‘ਤੇ ਸਥਾਪਤ ਲੰਗਰ ਭੰਡਾਰਾਂ ਦੀ ਸੁਰੱਖਿਆ ਮਜ਼ਬੂਤ ਕੀਤੀ ਗਈ ਹੈ। ਇਸ ਵਾਰ ਪਹਿਲੀ ਵਾਰ ਲੰਗਰ ਭੰਡਾਰਾਂ ‘ਚ ਸੀਸੀਟੀਵੀ ਕੈਮਰੇ ਲਗਾਏ ਜਾਣਗੇ। ਇਸ ਨਾਲ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸ਼ੱਕੀ ਗਤੀਵਿਧੀਆਂ ‘ਤੇ ਨਜ਼ਰ ਰੱਖਣ ‘ਚ ਮੱਦਦ ਮਿਲੇਗੀ।
ਪਠਾਨਕੋਟ ਜ਼ਿਲ੍ਹੇ ‘ਚ ਸ਼ਰਧਾਲੂਆਂ ਲਈ ਕਈ ਥਾਵਾਂ ‘ਤੇ ਲੰਗਰ ਭੰਡਾਰ ਸਥਾਪਤ ਕੀਤੇ ਗਏ ਹਨ। ਪੁਲਿਸ ਨੇ ਇਨ੍ਹਾਂ ਲੰਗਰਾਂ ਦੀ ਸੁਰੱਖਿਆ ਲਈ ਵਾਧੂ ਕਰਮਚਾਰੀ ਤਾਇਨਾਤ ਕੀਤੇ ਹਨ। ਲੰਗਰ ਸੰਚਾਲਕਾਂ ਦੇ ਮੁਤਾਬਕ ਉਹ ਕਈ ਸਾਲਾਂ ਤੋਂ ਮਾਧੋਪੁਰ ‘ਚ ਲੰਗਰ ਲਗਾ ਰਹੇ ਹਨ।
ਪਠਾਨਕੋਟ ਦੇ ਐਸਐਚਓ ਅਜਮੇਰ ਸਿੰਘ ਨੇ ਕਿਹਾ ਕਿ ਬਾਹਰੀ ਸੂਬਿਆਂ ਤੋਂ ਵਾਧੂ ਬਲ ਮੰਗਵਾਏ ਗਏ ਹਨ। ਸਰਵ ਸੁਰੱਖਿਆ ਫੋਰਸ ਦੇ ਇੰਚਾਰਜ ਸੁਭਾਸ਼ ਨੇ ਕਿਹਾ ਕਿ ਉਨ੍ਹਾਂ ਦੀ ਡਿਊਟੀ ਦੇ ਨਾਲ-ਨਾਲ, ਭੋਲੇਨਾਥ ਪ੍ਰਤੀ ਸ਼ਰਧਾ ਵੀ ਉਨ੍ਹਾਂ ਨੂੰ ਤਾਕਤ ਦਿੰਦੀ ਹੈ।
Read More: ਅਮਰਨਾਥ ਯਾਤਰਾ ਸ਼ੁਰੂ ਹੋਣ ‘ਚ 2 ਦਿਨ ਬਾਕੀ, ਉਪ ਰਾਜਪਾਲ ਨੇ ਪ੍ਰਬੰਧਾਂ ਦਾ ਲਿਆ ਜਾਇਜ਼ਾ