Government hospitals

ਪੰਜਾਬ ਦੇ ਸਰਕਾਰੀ ਹਸਪਤਾਲਾਂ ‘ਚ 24 ਘੰਟੇ ਤਾਇਨਾਤ ਰਹਿਣਗੇ ਸੁਰੱਖਿਆ ਮੁਲਾਜ਼ਮ

ਚੰਡੀਗੜ੍ਹ/ਖੰਨਾ, 17 ਅਪ੍ਰੈਲ 2025: ਪੰਜਾਬ ਦੇ ਸਰਕਾਰੀ ਹਸਪਤਾਲਾਂ (Government hospitals) ‘ਚ ਹੁਣ ਡਾਕਟਰਾਂ ਅਤੇ ਸਟਾਫ਼ ਦੀ ਸੁਰੱਖਿਆ ਲਈ ਸੁਰੱਖਿਆ ਮੁਲਾਜ਼ਮ 24 ਘੰਟੇ ਤਾਇਨਾਤ ਰਹਿਣਗੇ। ਸੁਰੱਖਿਆ ਲਈ ਪੈਸਕੋ ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਇਹ ਫੈਸਲਾ ਅੱਜ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਦੀ ਸਿਹਤ ਸਕੱਤਰ ਕੁਮਾਰ ਰਾਹੁਲ ਨਾਲ ਹੋਈ ਬੈਠਕ ਦੌਰਾਨ ਲਿਆ ਗਿਆ ਹੈ |

ਇਸ ਬੈਠਕ ‘ਚ ਫੈਸਲਾ ਲਿਆ ਕਿ DH/SDH/CHC ਅਤੇ MLC ਦਾ ਕੰਮ 24 ਘੰਟੇ ਹੁੰਦਾ ਹੈ, ਉੱਥੇ ਸੁਰੱਖਿਆ ਕਰਮਚਾਰੀ 24 ਘੰਟੇ ਮੁਹੱਈਆ ਕਰਵਾਏ ਜਾਣਗੇ। ਜਦੋਂ ਕਿ ਬਾਕੀ ਸੀਐਚਸੀ ਅਤੇ ਈਐਸਆਈ ਹਸਪਤਾਲਾਂ ‘ਚ ਸੁਰੱਖਿਆ ਕਰਮਚਾਰੀ ਸਵੇਰੇ ਮੌਜੂਦ ਰਹਿਣਗੇ। ਇਸ ਪ੍ਰਸਤਾਵ ਨੂੰ ਵਿੱਤ ਵਿਭਾਗ ਵੱਲੋਂ ਅਗਲੇ ਦੋ ਤੋਂ ਤਿੰਨ ਹਫ਼ਤਿਆਂ ‘ਚ ਪਾਸ ਕੀਤੇ ਜਾਣ ਦੀ ਸੰਭਾਵਨਾ ਹੈ।

ਇਸ ਬੈਠਕ ‘ਚ ਇਹ ਫੈਸਲਾ ਕੀਤਾ ਹੈ ਕਿ ਪੀਜੀ ਪਾਲਿਸੀ ਸਬੰਧੀ ਨਵੇਂ ਹੁਕਮਾਂ ਦਾ ਐਲਾਨ ਛੇਤੀ ਹੀ ਕੀਤਾ ਜਾਵੇਗਾ। ਸਰਕਾਰ ਵੱਲੋਂ ਇਸ ਸਾਲ 1000 ਐਮਓ (ਐਮਬੀਬੀਐਸ) ਭਰਤੀ ਕੀਤੇ ਜਾਣਗੇ। ਬੈਠਕ ‘ਚ ਐਸਐਮਓ ਅਤੇ ਉੱਚ ਰੈਂਕ ਦੇ ਅਧਿਕਾਰੀਆਂ ਦੀ ਛੁੱਟੀ ਸੰਬੰਧੀ ਜਾਰੀ ਕੀਤੇ ਗਏ ਹਾਲ ਹੀ ਦੇ ਹੁਕਮ ਰੱਦ ਕਰ ਦਿੱਤੇ ਹਨ।

ਦਰਅਸਲ, ਪੰਜਾਬ ਦੇ ਕਈ ਸਰਕਾਰੀ ਹਸਪਤਾਲਾਂ ‘ਚ ਹਾਲ ਹੀ ‘ਚ ਡਿਊਟੀ ‘ਤੇ ਮੌਜੂਦ ਡਾਕਟਰਾਂ ਅਤੇ ਸਟਾਫ ਨਾਲ ਝਗੜੇ ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਸਾਹਮਣੇ ਆਏ ਹਨ। ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਇਸ ਮਾਮਲੇ ਨੂੰ ਲੈ ਕੇ ਡੀਜੀਪੀ ਪੰਜਾਬ ਗੌਰਵ ਯਾਦਵ ਨਾਲ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਸਾਰੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਦੀ ਸੁਰੱਖਿਆ ਵਧਾ ਦਿੱਤੀ ਗਈ।

Read More: ਵਿਜੀਲੈਂਸ ਤੇ ਸਿਹਤ ਵਿਭਾਗ ਵੱਲੋਂ ਦੀ ਡੇਅਰੀ ਤੇ ਦੁਕਾਨਾਂ ‘ਚ ਅਚਨਚੇਤ ਜਾਂਚ, ਇੱਕ ਦੁਕਾਨ ਕੀਤੀ ਸੀਲ

Scroll to Top