Jammu And Kashmir

ਜੰਮੂ-ਕਸ਼ਮੀਰ ਦੇ ਬਾਰਾਮੂਲਾ ‘ਚ ਸੁਰੱਖਿਆ ਬਲਾਂ ਨੇ ਮਾ.ਰ ਗਿਰਾਇਆ ਘੁ.ਸ.ਪੈ.ਠੀ.ਆ

20 ਅਕਤੂਬਰ 2024: ਜੰਮੂ-ਕਸ਼ਮੀਰ ਦੇ ਬਾਰਾਮੂਲਾ ਦੇ ਉੜੀ ਸੈਕਟਰ ‘ਚ ਸ਼ਨੀਵਾਰ ਦੇਰ ਰਾਤ ਸੁਰੱਖਿਆ ਬਲਾਂ ਨੇ ਸਰਹੱਦ ਪਾਰ ਤੋਂ ਘੁਸਪੈਠ ਕਰ ਰਹੇ ਇਕ ਅੱ.ਤ.ਵਾ.ਦੀ ਨੂੰ ਮਾਰ ਦਿੱਤਾ। ਇਹ ਘਟਨਾ ਕਮਲਕੋਟ ਇਲਾਕੇ ਦੀ ਹੈ। ਸੁਰੱਖਿਆ ਬਲ ਹੋਰ ਅੱਤਵਾਦੀਆਂ ਨੂੰ ਲੱਭਣ ਲਈ ਮੁਹਿੰਮ ਚਲਾ ਰਹੇ ਹਨ।

 

ਇਸ ਤੋਂ ਪਹਿਲਾਂ ਸ਼ਨੀਵਾਰ ਸਵੇਰੇ ਸੁਰੱਖਿਆ ਬਲਾਂ ਨੇ ਪੁੰਛ ‘ਚ 2 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਕੋਲੋਂ 3 ਗ੍ਰੇਨੇਡ ਅਤੇ 1 ਪਿਸਤੌਲ ਵੀ ਬਰਾਮਦ ਹੋਇਆ ਹੈ। ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਦੋਵੇਂ ਜੰਮੂ-ਕਸ਼ਮੀਰ ਗਜ਼ਨਵੀ ਫੋਰਸ ਨਾਂ ਦੇ ਸੰਗਠਨ ਨਾਲ ਜੁੜੇ ਹਾਈਬ੍ਰਿਡ ਅੱਤਵਾਦੀ ਹਨ।

 

ਹਾਈਬ੍ਰਿਡ ਅੱਤਵਾਦੀ ਆਮ ਨਾਗਰਿਕਾਂ ਵਾਂਗ ਉਸੇ ਖੇਤਰ ਵਿੱਚ ਰਹਿੰਦੇ ਹਨ, ਪਰ ਗੁਪਤ ਤੌਰ ‘ਤੇ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੁੰਦੇ ਹਨ ਜਾਂ ਅੱਤਵਾਦੀਆਂ ਦੀ ਸਹਾਇਤਾ ਕਰਦੇ ਹਨ। ਇਨ੍ਹਾਂ ਦੀ ਪਛਾਣ ਕਰਨੀ ਔਖੀ ਹੋ ਜਾਂਦੀ ਹੈ।

 

ਜੰਮੂ ਪੁਲਿਸ ਦੇ ਏਡੀਜੀਪੀ ਆਨੰਦ ਜੈਨ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਵੇਂ ਅੱਤਵਾਦੀ ਮੰਦਰ, ਸੈਨਾ ਦੇ ਟਿਕਾਣਿਆਂ ਅਤੇ ਇੱਕ ਹਸਪਤਾਲ ‘ਤੇ ਗ੍ਰਨੇਡ ਸੁੱਟਣ ਦੀ ਯੋਜਨਾ ਬਣਾ ਰਹੇ ਸਨ।
ਉਨ੍ਹਾਂ ਲੋਕਾਂ ਵਿੱਚ ਡਰ ਪੈਦਾ ਕਰਨ ਲਈ ਪੁੰਛ ਵਿੱਚ ਦੇਸ਼ ਵਿਰੋਧੀ ਪੋਸਟਰ ਵੀ ਚਿਪਕਾਏ। ਇਹ ਅੱਤਵਾਦੀ ਸਰਹੱਦ ਪਾਰ ਪਾਕਿਸਤਾਨ ‘ਚ ਬੈਠੇ ਅੱਤਵਾਦੀਆਂ ਦੇ ਸੰਪਰਕ ‘ਚ ਸਨ।

Scroll to Top