ਜੰਮੂ-ਕਸ਼ਮੀਰ, 04 ਫਰਵਰੀ 2026: ਮੰਗਲਵਾਰ ਸ਼ਾਮ ਨੂੰ ਜੰਮੂ-ਕਸ਼ਮੀਰ ਦੇ ਬਸੰਤਗੜ੍ਹ ਖੇਤਰ ਦੇ ਕੀਆ ਪਿੰਡ ਦੇ ਜੰਗਲਾਂ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋਇਆ। ਮਿਲੀ ਜਾਣਕਾਰੀ ਮੁਤਾਬਕ ਫੌਜ ਅਤੇ ਸੁਰੱਖਿਆ ਬਲਾਂ ਨੂੰ ਇਲਾਕੇ ‘ਚ ਸ਼ੱਕੀ ਗਤੀਵਿਧੀਆਂ ਬਾਰੇ ਸੂਚਨਾ ਮਿਲੀ। ਇਸ ਤੋਂ ਬਾਅਦ ਸੀਆਰਪੀਐਫ, ਵ੍ਹਾਈਟ ਨਾਈਟ ਕੋਰ, ਜੰਮੂ-ਕਸ਼ਮੀਰ ਪੁਲਿਸ ਅਤੇ ਹੋਰ ਸੁਰੱਖਿਆ ਬਲਾਂ ਨੇ ਇੱਕ ਸਾਂਝਾ ਆਪ੍ਰੇਸ਼ਨ ਸ਼ੁਰੂ ਕੀਤਾ, ਜਿਸਨੂੰ ਆਪ੍ਰੇਸ਼ਨ ਕੀਆ ਨਾਮ ਦਿੱਤਾ ਗਿਆ।
ਸੁਰੱਖਿਆ ਬਲਾਂ ਨੇ ਇਲਾਕੇ ਨੂੰ ਪੂਰੀ ਤਰ੍ਹਾਂ ਘੇਰ ਲਿਆ ਅਤੇ 20 ਮਿੰਟ ਦੀ ਗੋਲੀਬਾਰੀ ‘ਚ ਦੋ ਅੱਤਵਾਦੀਆਂ ਨੂੰ ਸਫਲਤਾਪੂਰਵਕ ਬੇਅਸਰ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਮੁਕਾਬਲੇ ਦੌਰਾਨ ਅੱਤਵਾਦੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ।
ਜਾਣਕਾਰੀ ਮੁਤਾਬਕ ਰਾਮਨਗਰ, ਬਸੰਤਗੜ੍ਹ ਅਤੇ ਬਿੱਲਾਵਰ ਦੇ ਜੰਗਲਾਂ ‘ਚ ਅਜੇ ਵੀ ਅੱਤਵਾਦੀਆਂ ਦੀ ਮੌਜੂਦਗੀ ਦਾ ਸ਼ੱਕ ਹੈ ਅਤੇ ਖੇਤਰ ਨਿਗਰਾਨੀ ਹੇਠ ਹੈ। ਸੁਰੱਖਿਆ ਬਲਾਂ ਦੀ ਸਟੀਕ ਰਣਨੀਤੀ, ਉੱਚ ਪੱਧਰੀ ਪੇਸ਼ੇਵਰ ਤਾਲਮੇਲ ਅਤੇ ਆਪ੍ਰੇਸ਼ਨ ‘ਚ ਖੇਤਰੀ ਨਿਯੰਤਰਣ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ।
ਕਾਰਵਾਈ ਦੇ ਸਫਲਤਾਪੂਰਵਕ ਸੰਪੂਰਨ ਹੋਣ ਤੋਂ ਬਾਅਦ, ਸੁਰੱਖਿਆ ਬਲ ਸਮੇਂ ਸਿਰ ਕਿਸੇ ਵੀ ਸੰਭਾਵੀ ਖਤਰੇ ਨੂੰ ਰੋਕਣ ਲਈ ਖੇਤਰ ‘ਚ ਨਿਰੰਤਰ ਚੌਕਸੀ ਰੱਖ ਰਹੇ ਹਨ। ਇਸ ਤੋਂ ਪਹਿਲਾਂ 31 ਜਨਵਰੀ ਨੂੰ ਕਿਸ਼ਤਵਾੜ ਦੇ ਜੰਗਲਾਂ ‘ਚ ਫੌਜ ਦੇ ਵ੍ਹਾਈਟ ਨਾਈਟ ਕੋਰ, ਪੁਲਿਸ ਅਤੇ ਸੀਆਰਪੀਐਫ ਜਵਾਨਾਂ ਵਿਚਾਲੇ ਇੱਕ ਮੁਕਾਬਲਾ ਹੋਇਆ ਸੀ। ਇਸ ਘਟਨਾ ‘ਚ ਤਿੰਨ ਸੈਨਿਕ ਜ਼ਖਮੀ ਹੋ ਗਏ ਸਨ ਅਤੇ ਇੱਕ ਅੱਤਵਾਦੀ ਜ਼ਖਮੀ ਹੋ ਗਿਆ ਸੀ। ਜਿਕਰਯੋਗ ਹੈ ਕਿ ਬਸੰਤਗੜ੍ਹ ਦੇ ਜੰਗਲ ਕਿਸ਼ਤਵਾੜ ਜ਼ਿਲ੍ਹੇ ‘ਚ ਫੈਲੇ ਹੋਏ ਹਨ।
Read More: ਕਿਸ਼ਤਵਾੜ ‘ਚ ਸੁਰੱਖਿਆ ਬਲਾਂ ਤੇ ਅੱ.ਤ.ਵਾ.ਦੀਆਂ ਵਿਚਾਲੇ ਮੁਕਾਬਲਾ ਜਾਰੀ, ਇੰਟਰਨੈਟ ਸੇਵਾਵਾਂ ਬੰਦ




