Shopian

ਸ਼ੋਪੀਆਂ ਜ਼ਿਲ੍ਹੇ ‘ਚ ਸੁਰੱਖਿਆ ਬਲਾਂ ਦਾ ਆਪ੍ਰੇਸ਼ਨ ਜਾਰੀ, ਹਥਿਆਰਾਂ ਦਾ ਵੱਡਾ ਜ਼ਖੀਰਾ ਬਰਾਮਦ

ਜੰਮੂ-ਕਸ਼ਮੀਰ, 14 ਮਈ 2025: ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਤੋਂ ਬਾਅਦ ਵੀ ਭਾਰਤ ਦੇ ਸੁਰੱਖਿਆ ਬਲਾਂ ਦਾ ਆਪ੍ਰੇਸ਼ਨ ਲਗਾਤਾਰ ਜਾਰੀ ਹੈ। ਜੰਮੂ-ਕਸ਼ਮੀਰ ਦੇ ਸ਼ੋਪੀਆਂ (Shopian) ਜ਼ਿਲ੍ਹੇ ਦੇ ਕੇਲਰ ‘ਚ ਬੁੱਧਵਾਰ ਨੂੰ ਹਥਿਆਰਾਂ ਦਾ ਇੱਕ ਵੱਡਾ ਜ਼ਖੀਰਾ ਬਰਾਮਦ ਕੀਤਾ ਹੈ। ਜਿਕਰਯੋਗ ਹੈ ਕਿ 13 ਮਈ ਨੂੰ ਇੱਥੇ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ‘ਚ ਲਸ਼ਕਰ-ਏ-ਤੋਇਬਾ (LeT) ਦੇ ਤਿੰਨ ਅੱ.ਤ.ਵਾ.ਦੀ ਮਾਰੇ ਗਏ ਸਨ।

ਜਾਣਕਾਰੀ ਮੁਤਾਬਕ ਇਹ ਮੁਕਾਬਲਾ ਮੰਗਲਵਾਰ ਸ਼ਾਮ 4.30 ਵਜੇ ਸ਼ੋਪੀਆਂ (Shopian) ਜ਼ਿਲ੍ਹੇ ਦੇ ਕੇਲਰ ਦੇ ਸ਼ੁਕਰੂ ਜੰਗਲਾਤ ਖੇਤਰ ‘ਚ ਖਤਮ ਹੋਇਆ। ਇਸਨੂੰ ਆਪ੍ਰੇਸ਼ਨ ਕੇਲਰ ਦਾ ਨਾਮ ਦਿੱਤਾ ਗਿਆ ਸੀ। ਮਾਰੇ ਗਏ ਅੱ.ਤ.ਵਾ.ਦੀ.ਆਂ ‘ਚ ਲਸ਼ਕਰ-ਏ-ਤੋਇਬਾ ਦਾ ਚੋਟੀ ਦਾ ਕਮਾਂਡਰ ਸ਼ਾਹਿਦ ਅਹਿਮਦ ਕੁੱਟੀ ਵੀ ਸ਼ਾਮਲ ਸੀ।

ਇੱਥੇ, ਹੱਜ ਯਾਤਰੀਆਂ ਦਾ ਦੂਜਾ ਜੱਥਾ ਸ੍ਰੀਨਗਰ ਹਵਾਈ ਅੱਡੇ ਤੋਂ ਸਾਊਦੀ ਅਰਬ ਦੇ ਮੱਕਾ ਲਈ ਰਵਾਨਾ ਹੋਇਆ। ਸ੍ਰੀਨਗਰ ਤੋਂ ਹੱਜ ਯਾਤਰੀਆਂ ਦਾ ਪਹਿਲਾ ਜੱਥਾ 4 ਮਈ 2025 ਨੂੰ ਰਵਾਨਾ ਹੋਇਆ। ਆਪ੍ਰੇਸ਼ਨ ਸਿੰਦੂਰ ਦੇ ਕਾਰਨ 7 ਮਈ ਅਤੇ 12 ਮਈ ਨੂੰ ਜਾਣ ਵਾਲੀਆਂ ਹੱਜ ਯਾਤਰੀਆਂ ਦੀਆਂ ਸੱਤ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਮੰਗਲਵਾਰ ਤੋਂ ਸ੍ਰੀਨਗਰ ਹਵਾਈ ਅੱਡੇ ‘ਤੇ ਉਡਾਣਾਂ ਸ਼ੁਰੂ ਹੋ ਗਈਆਂ ਹਨ।

Read More: Jammu and Kashmir Encounter: ਜੰਮੂ-ਕਸ਼ਮੀਰ ਦੇ ਸ਼ੋਪੀਆਂ ‘ਚ ਸੁਰੱਖਿਆ ਬਲਾਂ ਨੇ ਸ਼ੁਰੂ ਕੀਤਾ ਮੁਕਾਬਲਾ

Scroll to Top