Delhi blast case

ਸੁਰੱਖਿਆ ਬਲਾਂ ਨੇ ਡਾ. ਉਮਰ ਨਬੀ ਦੇ ਘਰ ਨੂੰ ਆਈਈਡੀ ਨਾਲ ਉਡਾਇਆ

ਲੁਧਿਆਣਾ, 14 ਨਵੰਬਰ 2025: Delhi blast case: ਦਿੱਲੀ ਧਮਾਕੇ ਦੇ ਮਾਮਲੇ ‘ਚ ਸੁਰੱਖਿਆ ਬਲਾਂ ਨੇ ਵੀਰਵਾਰ ਰਾਤ ਨੂੰ ਪੁਲਵਾਮਾ ‘ਚ ਅੱ.ਤ.ਵਾ.ਦੀ ਡਾ. ਉਮਰ ਨਬੀ ਦੇ ਘਰ ਨੂੰ ਆਈਈਡੀ ਧਮਾਕੇ ਨਾਲ ਉਡਾ ਦਿੱਤਾ ਗਿਆ। ਵੀਰਵਾਰ ਨੂੰ ਡੀਐਨਏ ਮੈਚਿੰਗ ਨੇ ਪੁਸ਼ਟੀ ਕੀਤੀ ਕਿ ਉਮਰ ਕਾਰ ‘ਚ ਸੀ।

ਉਮਰ ਪੁਲਵਾਮਾ ਦੇ ਕੋਇਲ ਖੇਤਰ ‘ਚ ਰਹਿੰਦਾ ਸੀ। ਪੁਲਿਸ ਨੇ ਉਸਦੇ ਮਾਪਿਆਂ ਅਤੇ ਭਰਾਵਾਂ ਨੂੰ ਪੁੱਛਗਿੱਛ ਲਈ ਹਿਰਾਸਤ ‘ਚ ਲਿਆ ਹੈ। ਇਸ ਦੌਰਾਨ ਸੁਰੱਖਿਆ ਬਲਾਂ ਨੇ ਪਿਛਲੇ ਤਿੰਨ ਦਿਨਾਂ ‘ਚ ਕਸ਼ਮੀਰ ਵਿੱਚ 500 ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ, ਜਿਸ ‘ਚ 600 ਜਣਿਆਂ ਨੂੰ ਪੁੱਛਗਿੱਛ ਲਈ ਹਿਰਾਸਤ ‘ਚ ਲਿਆ ਹੈ।

ਚਰਚਾ ਹੈ ਕਿ ਖੁਫੀਆ ਏਜੰਸੀਆਂ ਨੇ ਖੁਲਾਸਾ ਕੀਤਾ ਹੈ ਕਿ ਹੁਣ ਤੱਕ ਗ੍ਰਿਫ਼ਤਾਰ ਕੀਤੇ ਅੱਠ ਅੱ.ਤ.ਵਾ.ਦੀ.ਆਂ ਨੇ 6 ਦਸੰਬਰ ਨੂੰ ਬਾਬਰੀ ਮਸਜਿਦ ਢਾਹੁਣ ਦੀ ਵਰ੍ਹੇਗੰਢ ‘ਤੇ ਦਿੱਲੀ ਸਮੇਤ ਦੇਸ਼ ਭਰ ‘ਚ ਵੱਖ-ਵੱਖ ਥਾਵਾਂ ‘ਤੇ ਧਮਾਕੇ ਕਰਨ ਦੀ ਯੋਜਨਾ ਬਣਾਈ ਸੀ। ਉਨ੍ਹਾਂ ਨੇ ਇਸ ਮਕਸਦ ਲਈ 32 ਕਾਰਾਂ ਦਾ ਪ੍ਰਬੰਧ ਕੀਤਾ ਸੀ।

ਹੁਣ ਤੱਕ 10 ਨਵੰਬਰ ਨੂੰ ਦਿੱਲੀ ‘ਚ ਹੋਏ ਧਮਾਕਿਆਂ ‘ਚ 13 ਜਣਿਆਂ ਦੀ ਮੌਤ ਹੋ ਗਈ ਹੈ, ਜਦੋਂ ਕਿ 20 ਹੋਰ ਜ਼ਖਮੀ ਹੋਏ ਹਨ, ਜਿਨ੍ਹਾਂ ‘ਚੋਂ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੱਖਣੀ ਅਤੇ ਮੱਧ ਕਸ਼ਮੀਰ ‘ਚ 600 ਤੋਂ ਵੱਧ ਜਣਿਆਂ ਨੂੰ ਹਿਰਾਸਤ ‘ਚ ਲਿਆ ਗਿਆ ਹੈ ਅਤੇ 500 ਤੋਂ ਵੱਧ ਤਾਲਮੇਲ ਵਾਲੇ ਛਾਪੇ ਮਾਰੇ ਗਏ ਹਨ। ਸੁਰੱਖਿਆ ਬਲਾਂ ਨੇ ਪੁਲਵਾਮਾ, ਸ਼ੋਪੀਆਂ, ਕੁਲਗਾਮ, ਅਨੰਤਨਾਗ, ਬਡਗਾਮ ਅਤੇ ਕੁਪਵਾੜਾ ‘ਚ ਕਾਰਵਾਈਆਂ ਕੀਤੀਆਂ ਹਨ। ਏਟੀਐਸ ਨੇ ਦਿੱਲੀ ਕਾਰ ਬੰ.ਬ ਧਮਾਕਿਆਂ ਦੇ ਸਬੰਧ ‘ਚ ਕਾਨਪੁਰ ਦੇ ਦਿਲ ਦੇ ਰੋਗਾਂ ਦੇ ਮਾਹਰ ਡਾਕਟਰ ਆਰਿਫ਼ ਨੂੰ ਗ੍ਰਿਫ਼ਤਾਰ ਕੀਤਾ ਹੈ।

Read More: PM ਮੋਦੀ ਦਿੱਲੀ ਕਾਰ ਧ.ਮਾ.ਕੇ ‘ਚ ਜ਼ਖਮੀਆਂ ਨੂੰ ਮਿਲਣ LNJP ਹਸਪਤਾਲ ਪਹੁੰਚੇ

Scroll to Top