July 2, 2024 9:20 pm
Section 144

ਪੰਜਾਬ ਦੇ ਇਸ ਜ਼ਿਲ੍ਹੇ ਅੰਦਰ 2 ਜੂਨ ਤੋਂ 10 ਜੂਨ ਤੱਕ ਧਾਰਾ 144 ਲਾਗੂ, ਪੜ੍ਹੋ ਪੂਰੀ ਖ਼ਬਰ

ਚੰਡੀਗੜ੍ਹ, 02 ਜੂਨ 2023: ਦੀਪਸ਼ਿਖਾ ਸ਼ਰਮਾ (ਡਿਪਟੀ ਕਮਿਸ਼ਨਰ ਵਧੀਕ ਚਾਰਜ) ਵੱਲੋਂ ਸਾਕਾ ਨੀਲਾ ਤਾਰਾ ਦੀ ਬਰਸੀ ਦੇ ਮੱਦੇਨਜ਼ਰ ਜਲੰਧਰ ਸ਼ਹਿਰ ਵਿੱਚ ਧਾਰਾ 144 ਲਾਗੂ (Section 144) ਕਰ ਦਿੱਤੀ ਗਈ ਹੈ। ਦੀਪਸ਼ਿਖਾ ਸ਼ਰਮਾ ਵੱਲੋਂ ਜਾਰੀ ਪੱਤਰ ਅਨੁਸਾਰ 1 ਜੂਨ ਤੋਂ 7 ਜੂਨ ਤੱਕ ਯੂਨਿਟਾਂ ਵੱਲੋਂ ਸਾਕਾ ਨੀਲਾ ਤਾਰਾ ਦੀ ਬਰਸੀ ਹਫ਼ਤਾ ਮਨਾਇਆ ਜਾਵੇਗਾ।

ਨਤੀਜੇ ਵਜੋਂ ਜਲੰਧਰ ਵਿੱਚ 2 ਜੂਨ ਤੋਂ 10 ਜੂਨ ਤੱਕ ਧਾਰਾ 144 ਲਾਗੂ ਕਰ ਦਿੱਤੀ ਗਈ ਹੈ, ਜਿਸ ਵਿੱਚ ਪੰਜ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ‘ਤੇ ਪਾਬੰਦੀ ਲਗਾਈ ਗਈ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਲਾਇਸੈਂਸੀ ਹਥਿਆਰ, ਵਿਸਫੋਟਕ, ਜਲਣਸ਼ੀਲ ਵਸਤੂਆਂ, ਤਿੱਖੇ ਧਾਰੀ ਹਥਿਆਰਾਂ ਜਿਵੇਂ ਤਲਵਾਰਾਂ, ਟੱਕੂਆ, ਕਿਰਪਾਨ ਆਦਿ ਨਾਲ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਜੇਕਰ ਕੋਈ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।