seat belt

ਪਿਛਲੀ ਸੀਟ ‘ਤੇ ਬੈਠਣ ਵਾਲਿਆਂ ਲਈ ਸੀਟ ਬੈਲਟ ਲਾਜ਼ਮੀ, ਚੰਡੀਗੜ੍ਹ ਪੁਲਿਸ ਵੱਲੋਂ ਨਵੀਂ ਮੁਹਿੰਮ ਦੀ ਸ਼ੁਰੂਆਤ

ਚੰਡੀਗੜ੍ਹ, 25 ਅਪ੍ਰੈਲ 2024: ਚੰਡੀਗੜ੍ਹ ਸ਼ਹਿਰ ‘ਚ ਹੁਣ ਕਾਰ ਜਾਂ ਵਾਹਨ ‘ਚ ਪਿਛਲੀ ਸੀਟ ‘ਤੇ ਸਵਾਰ ਵਿਅਕਤੀ ਨੂੰ ਵੀ ਸੀਟ ਬੈਲਟ (seat belt) ਬੰਨ੍ਹਣੀ ਪਵੇਗੀ। ਇਹ ਮੁਹਿੰਮ ਚੰਡੀਗੜ੍ਹ ਪੁਲਿਸ (Chandigarh Police) ਵੱਲੋਂ ਸੜਕ ਹਾਦਸਿਆਂ ‘ਚ ਲੋਕਾਂ ਦੀ ਜਾਨ ਬਚਾਉਣ ਲਈ ਸ਼ੁਰੂ ਕੀਤੀ ਗਈ ਸੀ।

ਲੋਕਾਂ ਨੂੰ ਸੀਟ ਬੈਲਟ ਦੀ ਮਹੱਤਤਾ ਨੂੰ ਸਮਝਾਉਣ ਲਈ ਪੁਲਿਸ ਵੱਲੋਂ ਮਸ਼ਹੂਰ ਉਦਯੋਗਪਤੀ ਸਾਇਰਸ ਮਿਸਤਰੀ ਅਤੇ ਕਾਮੇਡੀਅਨ ਜਸਪਾਲ ਭੱਟੀ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਦੀ ਉਦਾਹਰਣ ਦੇ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਤੱਕ ਸਿਰਫ਼ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਵੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਚੰਡੀਗੜ੍ਹ ‘ਚ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਹੁਣ ਸਾਰੀਆਂ ਸੜਕਾਂ ‘ਤੇ ਸੀਸੀਟੀਵੀ ਕੈਮਰੇ ਲਗਾ ਦਿੱਤੇ ਗਏ ਹਨ। ਨਾਲ ਹੀ, ਹਰ ਸੜਕ ‘ਤੇ ਸਪੀਡ ਸੀਮਾ ਨਿਰਧਾਰਤ ਕੀਤੀ ਗਈ ਸੀ। ਪਰ ਇਸ ਤੋਂ ਬਾਅਦ ਵੀ ਕਈ ਵਾਰ ਹਾਦਸਿਆਂ ‘ਚ ਲੋਕ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ, ਜੋ ਪੁਲਿਸ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ |

ਪੁਲਿਸ ਰਿਕਾਰਡ (Chandigarh Police) ਅਨੁਸਾਰ 2023 ਵਿੱਚ ਸੜਕ ਹਾਦਸਿਆਂ ਵਿੱਚ 67 ਜਣਿਆਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚ 19 ਬੀਬੀਆਂ ਅਤੇ 7 ਬੱਚੇ ਸ਼ਾਮਲ ਹਨ। ਪੁਲਿਸ ਅਧਿਕਾਰੀਆਂ ਮੁਤਾਬਕ ਕੈਮਰੇ ਲਾਉਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਿੱਚ ਕਮੀ ਆਈ ਹੈ। 2022 ਦੇ ਮੁਕਾਬਲੇ 2023 ਵਿੱਚ 16 ਘੱਟ ਮੌਤਾਂ ਹੋਈਆਂ।

Scroll to Top