Joshimath

ਜੋਸ਼ੀਮੱਠ ‘ਚ SDRF ਨੇ ਘਰ ਖਾਲੀ ਕਰਵਾਏ, ਅੱਖਾਂ ‘ਚ ਹੰਝੂ ਤੇ ਯਾਦਾਂ ਲੈ ਕੇ ਘਰ ਛੱਡ ਰਹੇ ਨੇ ਲੋਕ

ਚੰਡੀਗੜ੍ਹ 09 ਜਨਵਰੀ 2023: ਜੋਸ਼ੀਮੱਠ (Joshimath) ਵਿੱਚ ਜ਼ਮੀਨ ਖਿਸਕਣ ਕਾਰਨ ਲਗਭਗ 603 ਇਮਾਰਤਾਂ ਵਿੱਚ ਤਰੇੜਾਂ ਆ ਗਈਆਂ ਹਨ। ਪ੍ਰਸ਼ਾਸਨ ਨੇ ਖ਼ਤਰੇ ਵਾਲੇ ਖੇਤਰ ਵਿੱਚ ਪਛਾਣੀਆਂ ਗਈਆਂ ਇਮਾਰਤਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਅੱਜ ਐਸਡੀਆਰਐਫ ਨੇ ਸੂਈ ਪਿੰਡ ਵਿੱਚ ਘਰਾਂ ਨੂੰ ਖਾਲੀ ਕਰਵਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ, ਜਦੋਂ ਕਿ ਮਨੋਹਰ ਬਾਗ ਵਿੱਚ ਪ੍ਰਭਾਵਿਤ ਲੋਕ ਆਪਣੇ ਤੌਰ ’ਤੇ ਹੀ ਘਰ ਛੱਡਣ ਲੱਗੇ ਹਨ। ਪ੍ਰਭਾਵਿਤ ਲੋਕ ਆਪਣਾ ਸਮਾਨ ਲੈ ਕੇ ਚਲੇ ਗਏ ਹਨ, ਘਰ ਛੱਡਨ ਵਾਲੇ ਪਰਿਵਾਰਾਂ ਦੇ ਅੱਖਾਂ ਵਿਚ ਹੰਝੂ ਸਾਫ ਦੇਖੇ ਜਾ ਸਕਦੇ ਹਨ |

joshimath

ਜੋਸ਼ੀਮੱਠ (Joshimath) ਤੋਂ ਸਾਹਮਣੇ ਆਈਆਂ ਅੱਜ ਦੀਆਂ ਤਸਵੀਰਾਂ ਸਾਰਿਆਂ ਨੂੰ ਭਾਵੁਕ ਕਰ ਰਹੀਆਂ ਹਨ। ਲੋਕ ਅੱਖਾਂ ਵਿੱਚ ਹੰਝੂ ਲੈ ਕੇ ਯਾਦਾਂ ਲੈ ਕੇ ਘਰੋਂ ਛੱਡ ਕੇ ਸੁਰੱਖਿਅਤ ਸਥਾਨਾਂ ‘ਤੇ ਜਾ ਰਹੇ ਹਨ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੇ ਨਿਰਦੇਸ਼ਾਂ ‘ਤੇ ਜੋਸ਼ੀਮਠ ਭੇਜੀ ਗਈ ਮੁੱਖ ਮੰਤਰੀ ਦੀ ਸਕੱਤਰ ਆਰ ਮੀਨਾਕਸ਼ੀ ਸੁੰਦਰਮ ਨੇ ਜ਼ਿਲ੍ਹਾ ਮੈਜਿਸਟਰੇਟ ਹਿਮਾਂਸ਼ੂ ਖੁਰਾਣਾ ਨੂੰ ਸ਼ਹਿਰ ਦੀਆਂ ਇਮਾਰਤਾਂ ਅਤੇ ਇਸ ਵਿੱਚ ਰਹਿਣ ਵਾਲੇ ਲੋਕਾਂ ਬਾਰੇ ਦੋ ਦਿਨਾਂ ਵਿੱਚ ਅੰਕੜੇ ਇਕੱਠੇ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਜਲ ਸ਼ਕਤੀ ਮੰਤਰਾਲੇ ਦੀ ਹਾਈ ਪਾਵਰ ਕਮੇਟੀ ਜੋਸ਼ੀਮੱਠ ਪਹੁੰਚ ਗਈ ਹੈ।

joshimath

ਸ਼ਨੀਵਾਰ ਨੂੰ ਜੋਸ਼ੀਮੱਠ ਤੋਂ ਅਧਿਐਨ ਕਰਨ ਤੋਂ ਬਾਅਦ ਪਰਤੀ ਮਾਹਰਾਂ ਦੀ ਕਮੇਟੀ ਨੇ ਸਰਕਾਰ ਨੂੰ ਉਨ੍ਹਾਂ ਇਮਾਰਤਾਂ ਨੂੰ ਜਲਦੀ ਤੋਂ ਜਲਦੀ ਢਾਹੁਣ ਦੀ ਸਿਫਾਰਿਸ਼ ਕੀਤੀ ਹੈ, ਜਿਨ੍ਹਾਂ ਵਿਚ ਕਾਫੀ ਤਰੇੜਾਂ ਆ ਚੁੱਕੀਆਂ ਹਨ। ਸਰਕਾਰ ਨੇ ਅਜਿਹੀਆਂ ਇਮਾਰਤਾਂ ਨੂੰ ਢਾਹੁਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਜਲਦਬਾਜ਼ੀ ‘ਚ ਕੋਈ ਕਦਮ ਚੁੱਕਣ ਤੋਂ ਪਹਿਲਾਂ ਹਰ ਪਹਿਲੂ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। 67 ਪਰਿਵਾਰਾਂ ਨੂੰ ਅਸਥਾਈ ਥਾਵਾਂ ‘ਤੇ ਤਬਦੀਲ ਕਰ ਦਿੱਤਾ ਗਿਆ ਹੈ।

ਇਸ ਡੇਟਾ ਨੂੰ ਤਿੰਨ ਜ਼ੋਨਾਂ ਵਿੱਚ ਵੰਡਿਆ

Danger : ਉਹ ਇਮਾਰਤਾਂ ਜੋ ਬਹੁਤ ਹੀ ਖਸਤਾ ਹਨ ਅਤੇ ਪੂਰੀ ਤਰ੍ਹਾਂ ਅਸੁਰੱਖਿਅਤ ਹਨ।
Buffer: ਉਹ ਇਮਾਰਤਾਂ ਜਿਹਨਾਂ ਵਿੱਚ ਮਾਮੂਲੀ ਤਰੇੜਾਂ ਹਨ ਪਰ ਉਹਨਾਂ ਦੇ ਵਿਸਤਾਰ ਦਾ ਖਤਰਾ ਹੈ।
Safe: ਉਹ ਇਮਾਰਤਾਂ ਜਿਨ੍ਹਾਂ ਵਿੱਚ ਕੋਈ ਦਰਾਰ ਨਹੀਂ ਹੈ ਅਤੇ ਉਹ ਰਹਿਣ ਲਈ ਸੁਰੱਖਿਅਤ ਹਨ।

joshimath

Scroll to Top