ਚੰਡੀਗੜ੍ਹ, 8 ਮਈ 2025: ਹਰਿਆਣਾ ਦੇ ਊਰਜਾ ਮੰਤਰੀ ਅਨਿਲ ਵਿਜ ਦੀ ਸਿਫ਼ਾਰਿਸ਼ ‘ਤੇ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਨੇ ਅਵਨੀਤ ਭਾਰਦਵਾਜ, ਐਸ.ਡੀ.ਓ./ਓ.ਪੀ. ਸਬ ਡਿਵੀਜ਼ਨ, ਡੀ.ਐਚ.ਬੀ.ਵੀ.ਐਨ.ਐਲ, ਫਾਰੂਖਨਗਰ, ਗੁਰੂਗ੍ਰਾਮ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਇਸ ਸਬੰਧ ‘ਚ ਦੱਖਣੀ ਹਰਿਆਣਾ ਪਾਵਰ ਡਿਸਟ੍ਰੀਬਿਊਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਪ੍ਰਬੰਧ ਨਿਰਦੇਸ਼ਕ ਵੱਲੋਂ ਆਦੇਸ਼ ਜਾਰੀ ਕੀਤੇ ਹਨ।
ਇਨ੍ਹਾਂ ਹੁਕਮਾਂ ‘ਚ ਕਿਹਾ ਕਿ ਅਵਨੀਤ ਭਾਰਦਵਾਜ ਨੂੰ ਗੈਰ-ਕਾਰਗੁਜ਼ਾਰੀ ਅਤੇ ਕੰਟਰੋਲ ਦੀ ਘਾਟ ਕਾਰਨ DHBVNL ਕਰਮਚਾਰੀ (ਸਜ਼ਾ ਅਤੇ ਅਪੀਲ) ਨਿਯਮ-2019 ਦੇ ਨਿਯਮ-7 ਦੇ ਤਹਿਤ ਅਨੁਸ਼ਾਸਨੀ ਕਾਰਵਾਈਆਂ ਦੇ ਮੱਦੇਨਜ਼ਰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਜਾਂਦਾ ਹੈ |
ਇਹ ਜ਼ਿਕਰਯੋਗ ਹੈ ਕਿ ਇੱਕ ਰਿਪੋਰਟ ਦੇ ਆਧਾਰ ‘ਤੇ ਊਰਜਾ ਮੰਤਰੀ ਅਨਿਲ ਵਿਜ ਨੇ ਅਵਨੀਤ ਭਾਰਦਵਾਜ ਨੂੰ ਉਨ੍ਹਾਂ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਦੇ ਆਧਾਰ ‘ਤੇ ਤੁਰੰਤ ਮੁਅੱਤਲ ਕਰਨ ਦੀ ਸਿਫਾਰਸ਼ ਕੀਤੀ ਸੀ, ਜਿਸ ਦੇ ਆਧਾਰ ‘ਤੇ ਇਹ ਕਾਰਵਾਈ ਕੀਤੀ ਗਈ ਹੈ।




