ਡੇਰਾਬੱਸੀ

SDM ਡੇਰਾਬੱਸੀ ਵੱਲੋਂ ਚੋਣ ਅਮਲ ਦੌਰਾਨ ਵੱਖ-ਵੱਖ ਟੀਮਾਂ ਦੇ ਕੰਮਾਂ ਦੀ ਸਮੀਖਿਆ

ਡੇਰਾਬੱਸੀ, 10 ਮਈ 2024: ਅੱਜ ਦਫਤਰ ਉਪ ਮੰਡਲ ਮੈਜਿਸਟਰੇਟ ਡੇਰਾਬੱਸੀ ਵਿਖੇ ਲੋਕ ਸਭਾ ਚੋਣਾਂ-2024 ਦੌਰਾਨ ਅਮਨ-ਕਾਨੂੰਨ ਦੀ ਸਥਿਤੀ ਬਾਰੇ ਹਿਮਾਂਸ਼ੂ ਗੁਪਤਾ,(ਪੀ.ਸੀ.ਐਸ.), ਐਸ.ਡੀ.ਐਮ.-ਕਮ-ਸਹਾਇਕ ਰਿਟਰਨਿੰਗ ਅਫਸਰ ਡੇਰਾਬੱਸੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ।

ਬੈਠਕ ਵਿੱਚ ਹਰਿੰਦਰਜੀਤ ਸਿੰਘ, ਨਾਇਬ ਤਹਿਸੀਲਦਾਰ, ਡੇਰਾਬੱਸੀ, ਚੇਤਨ ਖੰਨਾ, ਐਕਸੀਅਨ, ਡਰੇਨੇਜ, ਮੋਹਾਲੀ, ਡਾ. ਸੁਜਾਤਾ ਕੌਸ਼ਲ, ਪ੍ਰਿੰਸੀਪਲ, ਸਰਕਾਰੀ ਕਾਲਜ, ਡੇਰਾਬੱਸੀ, ਸ਼੍ਰੀਮਤੀ ਨੀਤੂ ਬਾਵਾ, ਈ.ਟੀ.ਓ., ਡੇਰਾਬੱਸੀ, ਧਰੁਵ ਨਰਾਇਣ, ਏ.ਈ.ਓ, ਡੇਰਾਬੱਸੀ ਗੁਰਬੀਰ ਸਿੰਘ, ਐਸ.ਐਚ.ਓ, ਹੰਡੇਸਰਾ, ਰਵਿੰਦਰ ਕੁਮਾਰ, ਆਈ.ਟੀ.ਓ., ਮੋਹਾਲੀ, ਗੁਰਿੰਦਰ ਪਾਲ, ਆਬਕਾਰੀ ਇੰਸਪੈਕਟਰ, ਡੇਰਾਬੱਸੀ, ਬਲਜੀਤ ਸਿੰਘ, ਚੌਕੀ ਇੰਚਾਰਜ, ਢਕੌਲੀ, ਦਵਿੰਦਰਪਾਲ ਸਿੰਘ, ਦਫ਼ਤਰ ਡੀ.ਐਸ.ਪੀ. ਜ਼ੀਰਕਪੁਰ, ਸੰਜੀਵ ਕੁਮਾਰ, ਸੀਨੀਅਰ ਸਹਾਇਕ, ਲੇਖਾ ਟੀਮ, ਡੇਰਾਬੱਸੀ, ਨਵੀਨ, ਨਾਰਕੋਟਿਕਸ ਕੰਟਰੋਲ ਬਿਊਰੋ ਆਦਿ ਅਧਿਕਾਰੀਆਂ ਵੱਲੋਂ ਭਾਗ ਲਿਆ ਗਿਆ।

ਐਸ.ਡੀ.ਐਮ. ਹਿਮਾਂਸ਼ੂ ਗੁਪਤਾ ਵੱਲੋਂ ਪੁਲਿਸ ਵਿਭਾਗ ਨੂੰ ਚੌਕਸੀ ਨਾਲ ਡਿਊਟੀਆਂ ਨਿਭਾਉਣ ਦੇ ਨਿਰਦੇਸ਼ ਦਿੱਤੇ ਗਏ। ਚੋਣ ਫਲਾਇੰਗ ਸਕੁਐਡ ਟੀਮਾਂ, ਸਟੈਟਿਕ ਸਰਵਲੈਂਸ ਟੀਮਾਂ ਅਤੇ ਅੰਤਰ-ਰਾਜੀ ਨਾਕੇ ਦੀ ਦੇਖ-ਰੇਖ ਦੇ ਆਦੇਸ਼ ਦਿੱਤੇ ਗਏ। ਡੇਰਾਬੱਸੀ ਅਤੇ ਹੰਡੇਸਰਾ ਵਿੱਚ ਮਾਈਨਿੰਗ ਨੂੰ ਕਾਬੂ ਕਰਨ ਲਈ ਉਪਰਾਲੇ ਕਰਨ ਦੀ ਹਦਾਇਤ ਕੀਤੀ ਗਈ। ਐੱਫ.ਐੱਸ.ਟੀ./ਐੱਸ.ਐੱਸ.ਟੀ ਨੂੰ ਪੁਲਿਸ ਟੀਮ ਸਮੇਤ ਰੇਤ ਲਿਜਾ ਰਹੇ ਟਿੱਪਰਾਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ।

ਆਬਕਾਰੀ ਵਿਭਾਗ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਉਨ੍ਹਾਂ ਵੱਲੋਂ ਜ਼ੀਰਕਪੁਰ ‘ਚ ਸ਼ਰਾਬ ਦੇ 5 ਠੇਕਿਆਂ ਦੇ ਨੇੜੇ ਕੈਮਰੇ ਲਗਾਏ ਗਏ ਹਨ, ਇਸ ਨਾਲ ਸ਼ਰਾਬ ਦੀ ਗੈਰ-ਕਾਨੂੰਨੀ ਵਿਕਰੀ ‘ਤੇ ਰੋਕ ਲਗਾਉਣ ‘ਚ ਮਦਦ ਮਿਲੇਗੀ। ਵਿਭਾਗ ਨੂੰ ਪੁਲਿਸ ਨੂੰ ਨਾਲ ਲੈ ਕੇ ਲਗਾਤਾਰ ਛਾਪੇਮਾਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਈ ਐਨ ਏ ਦੀ ਵਿਕਰੀ-ਖਰੀਦ ਅਤੇ ਇਸਦੀ ਚੋਰੀ ਦੀ ਜਾਂਚ ਕਰਨ ਲਈ ਕਿਹਾ ਗਿਆ। ਸ਼ਰਾਬ ਦੀ ਕਿਸੇ ਵੀ ਗੈਰ-ਕਾਨੂੰਨੀ ਵਿਕਰੀ ਲਈ ਪਾਸ ਰੂਟ ਟਰੈਕ ਕੀਤੇ ਜਾਣ ਦੇ ਨਿਰਦੇਸ਼ ਦਿੱਤੇ ਗਏ ਹਨ। ਢੋਆ-ਢੁਆਈ ਵਾਲੇ ਵਾਹਨਾਂ ਨੂੰ ਸ਼ਰਾਬ ਅਤੇ ਹੋਰ ਕੱਚੇ ਮਾਲ ਦੀ ਢੋਆ-ਢੁਆਈ ਕਰਦੇ ਸਮੇਂ ਬਿੱਲ ਅਤੇ ਪਰਮਿਸ਼ਨ ਲੈ ਕੇ ਆਉਣੀ ਜਰੂਰੀ ਹੋਵੇਗੀ।

ਇਨਕਮ-ਟੈਕਸ ਅਧਿਕਾਰੀ ਵੱਲੋ ਮੀਟਿੰਗ ਵਿੱਚ ਬਰਾਮਦ ਨਕਦੀ ਬਾਰੇ ਜਾਣਕਾਰੀ ਦਿੱਤੀ ਗਈ। ਐਸ.ਡੀ.ਐਮ. ਵੱਲੋਂ ਐੱਫ.ਐੱਸ.ਟੀ./ਐੱਸ.ਐੱਸ.ਟੀ ਟੀਮਾਂ ਦੇ ਨੋਡਲ ਅਫਸਰਾਂ ਨੂੰ ਜਬਤ ਨਕਦੀ ਸਬੰਧੀ ਜਾਣਕਾਰੀ ਦੇਣ ਲਈ ਕਿਹਾ ਗਿਆ। ਮੀਟਿੰਗ ਦੀ ਸਮਾਪਤੀ ਤੇ ਐਸ.ਡੀ.ਐਮ. ਵੱਲ਼ੋਂ ਹਾਜਰ ਅਫਸਰਾਂ ਨੂੰ ਚੋਣ ਅਮਲ ਦੌਰਾਨ ਪੂਰੀ ਮੁਸਤੈਦੀ ਵਰਤਣ ਦੇ ਨਿਰਦੇਸ਼ ਦਿੱਤੇ ਗਏ ।

 

Scroll to Top