Scotland vs Netherlands

Scotland vs Netherlands: ਨੀਦਰਲੈਂਡ ਨੇ ਵਨਡੇ ਇਤਿਹਾਸ ‘ਚ ਤੀਜਾ ਸਭ ਤੋਂ ਵੱਡਾ ਟਾਰਗੇਟ ਕੀਤਾ ਹਾਸਲ

ਸਪੋਰਟਸ, 13 ਜੂਨ 2025: Scotland vs Netherlands: ਓਪਨਰ ਮੈਕਸ ਓ’ਡੋਡ ਦੀ ਨਾਬਾਦ 158 ਦੌੜਾਂ ਦੀ ਪਾਰੀ ਨੇ ਨੀਦਰਲੈਂਡ (Netherlands) ਨੂੰ ਆਈਸੀਸੀ ਵਿਸ਼ਵ ਕੱਪ ਲੀਗ ਦੋ 2023-27 ‘ਚ ਸਕਾਟਲੈਂਡ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਵੱਡੀ ਜਿੱਤ ਦਰਜ ਕਰਨ ‘ਚ ਮੱਦਦ ਕੀਤੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਸਕਾਟਲੈਂਡ ਨੇ ਜਾਰਜ ਮੁੰਸੇ ਦੀ 191 ਦੌੜਾਂ ਦੀ ਪਾਰੀ ਦੀ ਮੱਦਦ ਨਾਲ 50 ਓਵਰਾਂ ‘ਚ ਛੇ ਵਿਕਟਾਂ ‘ਤੇ 369 ਦੌੜਾਂ ਬਣਾਈਆਂ। ਇਸਦੇ ਜਵਾਬ ‘ਚ ਨੀਦਰਲੈਂਡ ਨੇ ਚਾਰ ਗੇਂਦਾਂ ਬਾਕੀ ਰਹਿੰਦਿਆਂ ਛੇ ਵਿਕਟਾਂ ‘ਤੇ 374 ਦੌੜਾਂ ਬਣਾ ਕੇ ਮੈਚ ਜਿੱਤ ਲਿਆ।

ਇਹ ਵਨਡੇ ਇਤਿਹਾਸ ‘ਚ ਤੀਜਾ ਸਭ ਤੋਂ ਵੱਡਾ ਦੌੜ ਪਿੱਛਾ ਹੈ, ਦੱਖਣੀ ਅਫਰੀਕਾ ਨੇ 2006 ‘ਚ ਆਸਟ੍ਰੇਲੀਆ ਵਿਰੁੱਧ ਨੌਂ ਵਿਕਟਾਂ ‘ਤੇ 438 ਦੌੜਾਂ ਬਣਾ ਕੇ ਵਨਡੇ ‘ਚ ਸਭ ਤੋਂ ਵੱਧ ਦੌੜਾਂ ਪਿੱਛਾ ਕਰਨ ਦਾ ਰਿਕਾਰਡ ਆਪਣੇ ਨਾਮ ਕੀਤਾ ਸੀ। ਦੱਖਣੀ ਅਫਰੀਕਾ ਵੀ ਇਸ ਸੂਚੀ ‘ਚ ਦੂਜੇ ਸਥਾਨ ‘ਤੇ ਹੈ। ਹੁਣ ਇਸ ਸੂਚੀ ‘ਚ ਨੀਦਰਲੈਂਡ ਦਾ ਨਾਮ ਵੀ ਜੁੜ ਗਿਆ ਹੈ ਅਤੇ ਜਿਸਨੇ ਭਾਰਤ ਅਤੇ ਇੰਗਲੈਂਡ ਵਰਗੇ ਦੇਸ਼ਾਂ ਨੂੰ ਪਿੱਛੇ ਛੱਡ ਦਿੱਤਾ ਹੈ।

ਸਕਾਟਲੈਂਡ ਨੇ ਇਸ ਮੈਚ ‘ਚ ਟਾਸ ਜਿੱਤਿਆ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਸਕਾਟਲੈਂਡ ਲਈ, ਮੁੰਸੇ ਨੇ 150 ਗੇਂਦਾਂ ‘ਚ 14 ਚੌਕਿਆਂ ਅਤੇ 11 ਛੱਕਿਆਂ ਦੀ ਮੱਦਦ ਨਾਲ 191 ਦੌੜਾਂ ਬਣਾਈਆਂ, ਜਦੋਂ ਕਿ ਕਪਤਾਨ ਮੈਥਿਊ ਕਰਾਸ ਨੇ 59 ਦੌੜਾਂ ਬਣਾਈਆਂ। ਇਸ ਤਰ੍ਹਾਂ, ਸਕਾਟਲੈਂਡ ਨੇ ਨੀਦਰਲੈਂਡਜ਼ ਦੇ ਸਾਹਮਣੇ ਇੱਕ ਵੱਡਾ ਟੀਚਾ ਰੱਖਿਆ।

ਜਵਾਬ ‘ਚ ਓ’ਡੌਡ ਨੇ ਨੀਦਰਲੈਂਡਜ਼ (Netherlands) ਲਈ 130 ਗੇਂਦਾਂ ‘ਚ 12 ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ 158 ਦੌੜਾਂ ਬਣਾ ਕੇ ਨਾਬਾਦ ਪਾਰੀ ਖੇਡੀ। ਉਨ੍ਹਾਂ ਨੇਟੀਮ ਨੂੰ ਇਤਿਹਾਸਕ ਜਿੱਤ ਦਿਵਾਈ। ਇਹ ਇਸ ਫਾਰਮੈਟ ‘ਚ ਨੀਦਰਲੈਂਡਜ਼ ਦੀ ਸਭ ਤੋਂ ਵੱਡੀ ਜਿੱਤ ਹੈ। ਓ’ਡੌਡ ਤੋਂ ਇਲਾਵਾ, ਤੇਜਾ ਨਿਦਾਮਾਨੁਰੂ ਨੇ 51 ਦੌੜਾਂ ਅਤੇ ਨੂਹ ਕਰਾਸ ਨੇ 50 ਦੌੜਾਂ ਦਾ ਯੋਗਦਾਨ ਪਾਇਆ। ਨੀਦਰਲੈਂਡਜ਼ ਅਤੇ ਸਕਾਟਲੈਂਡ ਨੇ ਮਿਲ ਕੇ ਇਸ ਮੈਚ ‘ਚ ਕੁੱਲ 743 ਦੌੜਾਂ ਬਣਾਈਆਂ।

Read More: WTC Final: ਪੈਟ ਕਮਿੰਸ 300 ਵਿਕਟਾਂ ਪੂਰੀਆਂ ਕਰਨ ਵਾਲਾ ਆਸਟ੍ਰੇਲੀਆਈ ਦਾ 8ਵਾਂ ਗੇਂਦਬਾਜ਼

Scroll to Top