ਚੰਡੀਗੜ੍ਹ 20 ਜਨਵਰੀ 2023: ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਸਕੂਟ ਏਅਰਲਾਈਨਜ਼ (Scoot Airlines) ਵੱਲੋਂ 32 ਯਾਤਰੀਆਂ ਲਿਜਾਏ ਬਿਨਾਂ ਉਡਾਣ ਭਰ ਲਈ ਸੀ, ਜਿਸਦੇ ਚੱਲਦੇ ਨੂੰ ਸਕੂਟ ਏਅਰਲਾਈਨਜ਼ ਨੇ 32 ਯਾਤਰੀਆਂ ਤੋਂ ਮੁਆਫੀ ਮੰਗ ਲਈ ਗਈ ਹੈ। ਇੰਨਾ ਹੀ ਨਹੀਂ ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟਰ ਜਨਰਲ (ਡੀ.ਜੀ.ਸੀ.ਏ.) ਤੋਂ ਵੀ ਇਸ ਮਾਮਲੇ ‘ਚ ਰਿਪੋਰਟ ਮੰਗੀ ਗਈ ਹੈ ਅਤੇ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ 18 ਜਨਵਰੀ ਨੂੰ ਸਕੂਟ ਦੀ ਫਲਾਈਟ 32 ਯਾਤਰੀਆਂ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਛੱਡ ਕੇ ਸਿੰਗਾਪੁਰ ਲਈ ਰਵਾਨਾ ਹੋਈ ਸੀ। ਹਵਾਈ ਅੱਡੇ ਦੇ ਨਿਰਦੇਸ਼ਕ ਵੀਕੇ ਸੇਠ ਦੇ ਅਨੁਸਾਰ, ਪਹਿਲੀ ਉਡਾਣ ਰਾਤ 8 ਵਜੇ ਲਈ ਨਿਰਧਾਰਤ ਕੀਤੀ ਗਈ ਸੀ, ਪਰ ਇਸ ਨੂੰ ਦੁਬਾਰਾ ਨਿਰਧਾਰਤ ਕੀਤਾ ਗਿਆ ਸੀ। ਫਲਾਈਟ ਨੇ ਲਗਭਗ 4 ਘੰਟੇ 3:55 ਸਮੇਂ ‘ਤੇ ਉਡਾਣ ਭਰੀ। ਏਅਰਲਾਈਨਜ਼ ਨੇ ਯਾਤਰੀਆਂ ਨੂੰ ਈ-ਮੇਲ ਭੇਜੇ, ਪਰ ਸਾਰੇ 32 ਯਾਤਰੀ ਇੱਕ ਏਜੰਟ ਕੋਲ ਰਹਿ ਗਏ ।
ਅੰਮ੍ਰਿਤਸਰ ਹਵਾਈ ਅੱਡੇ ਤੋਂ ਉਸ ਦਿਨ 263 ਯਾਤਰੀਆਂ ਨੇ ਉਡਾਣ ਭਰੀ। ਰਾਤ ਨੂੰ ਅੰਮ੍ਰਿਤਸਰ ਏਅਰਪੋਰਟ ‘ਤੇ ਯਾਤਰੀਆਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਹੰਗਾਮੇ ਤੋਂ ਬਾਅਦ ਯਾਤਰੀ ਵਾਪਸ ਚਲੇ ਗਏ ਅਤੇ ਸਿਵਲ ਐਵੀਏਸ਼ਨ ਨੂੰ ਸ਼ਿਕਾਇਤ ਕੀਤੀ। ਹੰਗਾਮੇ ਤੋਂ ਬਾਅਦ ਸਕੂਟ ਏਅਰਲਾਈਨਜ਼ ਨੇ ਅੰਮ੍ਰਿਤਸਰ ਏਅਰਪੋਰਟ ‘ਤੇ ਵਾਪਰੀ ਘਟਨਾ ਲਈ ਮੁਆਫੀ ਮੰਗ ਲਈ ਹੈ। ਏਅਰਲਾਈਨਜ਼ ਦੇ ਬੁਲਾਰੇ ਨੇ ਕਿਹਾ ਹੈ ਕਿ ਉਹ ਲੋਕਾਂ ਨੂੰ ਹੋਈ ਅਸੁਵਿਧਾ ਲਈ ਮੁਆਫੀ ਚਾਹੁੰਦੇ ਹਨ। ਯਾਤਰੀਆਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਰਿਹਾ ਹੈ।