Sun

ਵਿਗਿਆਨੀਆਂ ਦਾ ਦਾਅਵਾ, ਸੂਰਜ ਦਾ ਇੱਕ ਵੱਡਾ ਹਿੱਸਾ ਟੁੱਟ ਕੇ ਹੋਇਆ ਅਲੱਗ

ਚੰਡੀਗੜ੍ਹ, 10 ਫਰਵਰੀ 2023: ਵਿਗਿਆਨੀਆਂ ਨੇ ਸੂਰਜ (Sun) ਨੂੰ ਲੈ ਕੇ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ। ਵਿਗਿਆਨੀਆਂ ਨੇ ਕਿਹਾ ਹੈ ਕਿ ਸੂਰਜ ਦਾ ਇੱਕ ਵੱਡਾ ਹਿੱਸਾ ਟੁੱਟ ਕੇ ਸੂਰਜ ਤੋਂ ਅਲੱਗ ਗਿਆ ਹੈ। ਜੇਮਸ ਵੈਬ ਸਪੇਸ ਟੈਲੀਸਕੋਪ ਨੇ ਸੂਰਜ ਦੇ ਟੁੱਟਣ ਦੀ ਇਸ ਘਟਨਾ ਨੂੰ ਦੇਖਿਆ ਹੈ। ਇਸ ਦਾਅਵੇ ਤੋਂ ਬਾਅਦ ਦੁਨੀਆ ਭਰ ਦੇ ਵਿਗਿਆਨੀ ਹੈਰਾਨ ਹਨ। ਪੁਲਾੜ ਵਿਗਿਆਨੀ ਹੁਣ ਇਸ ਬਾਰੇ ਹੋਰ ਜਾਣਕਾਰੀ ਇਕੱਠੀ ਕਰਨ ਅਤੇ ਇੱਕ ਸਪੱਸ਼ਟ ਤਸਵੀਰ ਪੇਸ਼ ਕਰਨ ਲਈ ਵਰਤਾਰੇ ਦਾ ਵਿਸ਼ਲੇਸ਼ਣ ਕਰ ਰਹੇ ਹਨ।

ਵਿਗਿਆਨੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਅਜਿਹਾ ਕਿਵੇਂ ਹੋਇਆ। ਪੁਲਾੜ ਮੌਸਮ ਵਿਗਿਆਨੀ ਡਾ: ਤਮਿਤਾ ਸ਼ੋਵ ਨੇ ਇਸ ਦੀ ਫੁਟੇਜ ਟਵਿੱਟਰ ‘ਤੇ ਸ਼ੇਅਰ ਕੀਤੀ ਹੈ। ਉਹ ਮੰਨਦੇ ਹਨ ਕਿ ਇੱਕ ਹਿੱਸਾ ਫਿਲਾਮੈਂਟ ਤੋਂ ਮੁੱਖ ਤੌਰ ‘ਤੇ ਵੱਖ ਹੋ ਗਿਆ ਹੈ ਅਤੇ ਇੱਕ ਵਿਸ਼ਾਲ ਧਰੁਵੀ ਭੰਵਰ ਦੇ ਰੂਪ ਵਿੱਚ ਉੱਤਰੀ ਧਰੁਵ ਦੇ ਦੁਆਲੇ ਘੁੰਮ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਰਜ ਦੀ 55 ਡਿਗਰੀ ਤੋਂ ਉੱਪਰ ਦੀ ਵਾਯੂਮੰਡਲ ਦੀ ਗਤੀਸ਼ੀਲਤਾ ਨੂੰ ਸਮਝਣ ਦੀ ਲੋੜ ਹੈ।

ਸੂਰਜ (Sun) ਦੇ ਟੁਕੜੇ ਦੇ ਟੁੱਟਣ ਨਾਲ ਧਰਤੀ ‘ਤੇ ਇਸ ਦਾ ਕੀ ਪ੍ਰਭਾਵ ਹੋਵੇਗਾ, ਇਹ ਅਜੇ ਸਪੱਸ਼ਟ ਨਹੀਂ ਹੈ। ਹਾਲਾਂਕਿ, ਵਿਗਿਆਨੀ ਇਸ ਦੁਰਲੱਭ ਵਰਤਾਰੇ ‘ਤੇ ਨਜ਼ਰ ਰੱਖ ਰਹੇ ਹਨ। ਇੱਕ ਸਪੇਸ ਵੈਬਸਾਈਟ ਦੇ ਅਨੁਸਾਰ, ਇੱਕ ਸ਼ਕਤੀਸ਼ਾਲੀ ਸੂਰਜੀ ਭੜਕਣ (solar flare) ਕਾਰਨ 7 ਫਰਵਰੀ ਨੂੰ ਪ੍ਰਸ਼ਾਂਤ ਮਹਾਸਾਗਰ ਵਿੱਚ ਇੱਕ ਸ਼ਾਰਟਵੇਵ ਰੇਡੀਓ ਬਲੈਕਆਊਟ ਵੀ ਹੋਇਆ ਸੀ।

 

Scroll to Top