ਚੰਡੀਗੜ੍ਹ, 14 ਅਪ੍ਰੈਲ 2025: ਅੱਜ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜਯੰਤੀ ‘ਤੇ ਸਕੂਲ, ਕਾਲਜ਼ ਅਤੇ ਸਰਕਾਰੀ ਅਦਾਰਿਆਂ ‘ਚ ਛੁੱਟੀ ਹੈ | ਇਸ ਤੋਂ ਬਾਅਦ ਇਸ ਹਫ਼ਤੇ 18 ਅਪ੍ਰੈਲ 2025 ਦਿਨ ਸ਼ੁੱਕਰਵਾਰ ਨੂੰ ਗੁੱਡ ਫਰਾਈਡੇ ਦੀ ਛੁੱਟੀ ਹੋਵੇਗੀ। ਇਸ 18 ਅਪ੍ਰੈਲ ਸੂਬੇ ਭਰ ਦੇ ਸਕੂਲ, ਕਾਲਜ, ਸਰਕਾਰੀ ਦਫ਼ਤਰ ਅਤੇ ਬੈਂਕ ਆਦਿ ਬੰਦ ਰਹਿਣਗੇ।
ਜਿਕਰਯੋਗ ਹੈ ਕਿ ਦੇਈਏ ਕਿ ਗੁੱਡ ਫਰਾਈਡੇ 18 ਅਪ੍ਰੈਲ ਤੋਂ ਸ਼ੁਰੂ ਹੋਵੇਗਾ ਅਤੇ ਉਸ ਤੋਂ ਬਾਅਦ 19 ਅਤੇ 20 ਅਪ੍ਰੈਲ ਨੂੰ ਸ਼ਨੀਵਾਰ-ਐਤਵਾਰ ਦੀ ਛੁੱਟੀ ਹੋਵੇਗੀ, ਜਿਸ ਕਾਰਨ ਤੁਹਾਨੂੰ ਤਿੰਨ ਦਿਨਾਂ ਦਾ ਵੀਕਐਂਡ ਮਿਲੇਗਾ।
ਗੁੱਡ ਫਰਾਈਡੇ, ਜਿਸਨੂੰ ਹੋਲੀ ਫਰਾਈਡੇ, ਬਲੈਕ ਫਰਾਈਡੇ, ਜਾਂ ਗ੍ਰੇਟ ਫਰਾਈਡੇ ਵੀ ਕਿਹਾ ਜਾਂਦਾ ਹੈ, ਈਸਾਈ ਧਰਮ ‘ਚ ਇੱਕ ਮਹੱਤਵਪੂਰਨ ਦਿਨ ਹੈ। ਇਹ ਦਿਨ ਯਿਸੂ ਮਸੀਹ ਦੇ ਬਲੀਦਾਨ ਅਤੇ ਸਲੀਬ ਉੱਤੇ ਚੜ੍ਹਾਏ ਜਾਣ ਦੀ ਯਾਦ ‘ਚ ਮਨਾਇਆ ਜਾਂਦਾ ਹੈ।
Read More: Punjab Holiday: ਪੰਜਾਬ ਸਰਕਾਰ ਵੱਲੋਂ 14 ਅਪ੍ਰੈਲ ਨੂੰ ਸੂਬੇ ‘ਚ ਸਰਕਾਰੀ ਛੁੱਟੀ ਦਾ ਐਲਾਨ