ਦਿੱਲੀ, 18 ਨਵੰਬਰ 2025: Delhi threats News: ਦਿੱਲੀ ਦੇ ਸਾਕੇਤ ਕੋਰਟ, ਪਟਿਆਲਾ ਹਾਊਸ ਕੋਰਟ ਅਤੇ ਰੋਹਿਣੀ ਕੋਰਟ ਨੂੰ ਬੰ.ਬ ਨਾਲ ਉਡਾਉਣ ਦੀ ਧਮਕੀ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਦਿੱਲੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸਾਰੇ ਪ੍ਰਭਾਵਿਤ ਸਥਾਨਾਂ ‘ਤੇ ਸੁਰੱਖਿਆ ਵਧਾ ਦਿੱਤੀ ਹੈ। ਬੰ.ਬ ਦੀ ਧਮਕੀ ਕਾਰਨ ਅਦਾਲਤ ਦੀ ਕਾਰਵਾਈ ਤੁਰੰਤ ਰੋਕ ਦਿੱਤੀ ਗਈ। ਸਾਰੇ ਜੱਜਾਂ, ਵਕੀਲਾਂ, ਸਟਾਫ਼ ਅਤੇ ਦਰਸ਼ਕਾਂ ਨੂੰ ਤੁਰੰਤ ਇਮਾਰਤਾਂ ਤੋਂ ਬਾਹਰ ਕੱਢ ਦਿੱਤਾ ਗਿਆ। ਇਸ ਤੋਂ ਬਾਅਦ ਸਾਰੇ ਚਾਰ ਅਦਾਲਤੀ ਕੈਂਪਸ ਖਾਲੀ ਕਰਵਾ ਲਏ ਗਏ ਅਤੇ ਬੰਬ ਸਕੁਐਡ ਜਾਂਚ ਕਰ ਰਿਹਾ ਹੈ।
ਬੰ.ਬ ਸਕੁਐਡ ਅਤੇ ਸੁਰੱਖਿਆ ਕਰਮਚਾਰੀਆਂ ਨੇ ਪੂਰੇ ਕੰਪਲੈਕਸ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ। ਪਟਿਆਲਾ ਹਾਊਸ ਕੋਰਟ ‘ਚ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ, ਜਿੱਥੇ ਬੰ.ਬ ਸਕੁਐਡ ਨੇ ਪੂਰੀ ਤਲਾਸ਼ੀ ਲਈ।
ਅੱਜ ਸਵੇਰੇ ਦੋ ਸੀਆਰਪੀਐਫ ਸਕੂਲਾਂ ਨੂੰ ਵੀ ਬੰ.ਬ ਨਾਲ ਉਡਾਉਣ ਦੀ ਧਮਕੀ ਮਿਲੀ। ਇੱਕ ਅਣਪਛਾਤੇ ਵਿਅਕਤੀ ਨੇ ਪੁਲਿਸ ਨੂੰ ਫ਼ੋਨ ਕੀਤਾ ਅਤੇ ਦਾਅਵਾ ਕੀਤਾ ਕਿ ਕੈਂਪਸ ‘ਚ ਵਿਸਫੋਟਕ ਰੱਖੇ ਗਏ ਹਨ ਤੇ ਸਾਵਧਾਨੀ ਵਜੋਂ ਸਕੂਲਾਂ ਨੂੰ ਖਾਲੀ ਕਰਵਾ ਲਿਆ ।
ਦਿੱਲੀ ਪੁਲਿਸ ਨੇ ਦੱਸਿਆ ਕਿ ਸਕੂਲਾਂ ਨੂੰ ਧਮਕੀ ਦੇਣ ਤੋਂ ਬਾਅਦ ਕਾਲ ਕਰਨ ਵਾਲੇ ਦਾ ਫ਼ੋਨ ਬੰਦ ਕਰ ਦਿੱਤਾ ਗਿਆ ਸੀ ਅਤੇ ਉਸਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਹਾਲਾਂਕਿ, ਫਾਇਰ ਬ੍ਰਿਗੇਡ ਦੇ ਇੱਕ ਅਧਿਕਾਰੀ ਨੇ ਕਿਹਾ, “ਅਸੀਂ ਸਕੂਲਾਂ ਦੀ ਜਾਂਚ ਕੀਤੀ। ਉੱਥੇ ਕੁਝ ਵੀ ਸ਼ੱਕੀ ਨਹੀਂ ਮਿਲਿਆ। ਧਮਕੀ ਨੂੰ ਝੂਠਾ ਐਲਾਨਿਆ ਗਿਆ ਹੈ।”
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਦਿੱਲੀ ਦੀਆਂ ਅਦਾਲਤਾਂ ਨੂੰ ਅਜਿਹੀਆਂ ਧਮਕੀਆਂ ਦਾ ਸਾਹਮਣਾ ਕਰਨਾ ਪਿਆ ਹੋਵੇ। ਸਤੰਬਰ ‘ਚ ਦਿੱਲੀ ਹਾਈ ਕੋਰਟ ਨੂੰ ਵੀ ਇੱਕ ਈਮੇਲ ਮਿਲੀ ਸੀ ਜਿਸ ‘ਚ ਬੰ.ਬ ਦੀ ਧਮਕੀ ਦਿੱਤੀ ਗਈ ਸੀ, ਜਿਸ ਕਾਰਨ ਜੱਜਾਂ ਨੂੰ ਅਚਾਨਕ ਆਪਣੇ ਅਦਾਲਤੀ ਕਮਰੇ ਛੱਡਣ ਅਤੇ ਇਮਾਰਤ ਖਾਲੀ ਕਰਨ ਲਈ ਮਜਬੂਰ ਹੋਣਾ ਪਿਆ। ਇਨ੍ਹਾਂ ਘਟਨਾਵਾਂ ਨੇ ਅਦਾਲਤਾਂ ਦੀ ਸੁਰੱਖਿਆ ਬਾਰੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।
Read More: Delhi News: ਦਿੱਲੀ ਦੇ 3 ਸਕੂਲਾਂ ਨੂੰ ਬੰ.ਬ ਨਾਲ ਉਡਾਉਣ ਦੀ ਮਿਲੀ ਧਮਕੀ, ਮੌਕੇ ‘ਤੇ ਪਹੁੰਚੀ ਪੁਲਿਸ




