Chandigarh

Chandigarh: ਚੰਡੀਗੜ੍ਹ ‘ਚ ਸਕੂਲਾਂ ਦਾ ਸਮਾਂ ਬਦਲਿਆ, ਜਾਣੋ ਨਵਾਂ ਟਾਈਮ ਟੇਬਲ

ਚੰਡੀਗੜ੍ਹ, 03 ਨਵੰਬਰ 2024: ਸਿੱਖਿਆ ਵਿਭਾਗ ਨੇ ਸਰਦੀਆਂ ਦੇ ਮੌਸਮ ਮੱਦੇਨਜ਼ਰ ਚੰਡੀਗੜ੍ਹ (Chandigarh) ਦੇ ਸਰਕਾਰੀ ਸਕੂਲ ਦਾ ਸਮਾਂ ਬਦਲ ਦਿੱਤਾ ਹੈ | ਇਸ ਸੰਬੰਧੀ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ‘ਚ ਸਰਦੀਆਂ ਦਾ ਸਮਾਂ ਸਾਰਣੀ ਲਾਗੂ ਕਰ ਦਿੱਤੀ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਹੁਕਮਾਂ ਮੁਤਾਬਕ ਇਹ ਨਵੀਂ ਸਮਾਂ ਸਾਰਣੀ ਚੰਡੀਗੜ੍ਹ ਦੇ ਸਾਰੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ‘ਚ ਭਲਕੇ ਸੋਮਵਾਰ ਤੋਂ 31 ਮਾਰਚ 2025 ਤੱਕ ਲਾਗੂ ਰਹੇਗੀ।

ਇਨ੍ਹਾਂ ਹੁਕਮਾਂ ਮੁਤਾਬਕ ਸਿੰਗਲ ਸ਼ਿਫਟ ‘ਚ ਚੱਲਣ ਵਾਲੇ ਸਾਰੇ ਸਕੂਲਾਂ ਵਿੱਚ ਸਟਾਫ਼ ਦਾ ਸਮਾਂ ਸਵੇਰੇ 8:10 ਤੋਂ ਦੁਪਹਿਰ 2:30 ਵਜੇ ਤੱਕ ਹੋਵੇਗਾ, ਜਦੋਂ ਕਿ ਵਿਦਿਆਰਥੀਆਂ ਲਈ ਸਕੂਲ ਦਾ ਸਮਾਂ ਸਵੇਰੇ 8:20 ਤੋਂ ਦੁਪਹਿਰ 2:20 ਤੱਕ ਨਿਰਧਾਰਿਤ ਕੀਤਾ ਹੈ।

ਇਸਦੇ ਨਾਲ ਹੀ ਦੋਹਰੀ ਸ਼ਿਫਟਾਂ ‘ਚ ਚੱਲ ਰਹੇ ਸਕੂਲਾਂ (Chandigarh School) ਲਈ ਵੀ ਵੱਖ-ਵੱਖ ਸਮਾਂ ਨਿਰਧਾਰਤ ਕੀਤਾ ਗਿਆ ਹੈ। ਸਕੂਲਾਂ ‘ਚ ਸਵੇਰ ਦੀ ਸ਼ਿਫਟ ‘ਚ 6ਵੀਂ ਅਤੇ ਇਸ ਤੋਂ ਉੱਪਰ ਦੀਆਂ ਕਲਾਸਾਂ ਲਈ, ਸਟਾਫ ਦਾ ਸਮਾਂ ਸਵੇਰੇ 7:50 ਵਜੇ ਤੋਂ ਦੁਪਹਿਰ 2:10 ਵਜੇ ਤੱਕ ਹੋਵੇਗਾ। ਵਿਦਿਆਰਥੀਆਂ ਲਈ ਕਲਾਸਾਂ ਸਵੇਰੇ 8 ਵਜੇ ਤੋਂ ਦੁਪਹਿਰ 1:15 ਵਜੇ ਤੱਕ ਚੱਲਣਗੀਆਂ। ਇਸਦੇ ਨਾਲ ਹੀ ਕਲਾਸ 1 ਤੋਂ 5 ਲਈ ਸਟਾਫ ਦਾ ਸਮਾਂ ਸਵੇਰੇ 10:50 ਤੋਂ ਸ਼ਾਮ 5:10 ਤੱਕ ਅਤੇ ਵਿਦਿਆਰਥੀਆਂ ਦਾ ਸਮਾਂ ਦੁਪਹਿਰ 12:45 ਤੋਂ ਸ਼ਾਮ 5 ਵਜੇ ਤੱਕ ਹੋਵੇਗਾ।

Scroll to Top