Chandigarh School Timing

School Timings Changed: ਸਕੂਲਾਂ ਦਾ ਬਦਲਿਆਂ ਸਮਾਂ, ਜਾਣੋ ਹੁਣ ਕਿੰਨ੍ਹੇ ਵਜੇ ਖੁੱਲਣਗੇ ਸਕੂਲ

10 ਫਰਵਰੀ 2025: ਪੰਜਾਬ ਦੇ ਮੌਸਮ ਵਿੱਚ ਆਈ ਤਬਦੀਲੀ ਕਾਰਨ ਸੂਬੇ ਦੇ ਕਈ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। ਦੱਸ ਦੇਈਏ ਕਿ ਪੰਜਾਬ (punjab) ਭਰ ਦੇ ਕਈ ਪ੍ਰਾਈਵੇਟ ਸਕੂਲਾਂ (private schools) ਨੇ ਠੰਢ ਕਾਰਨ ਆਪਣਾ ਸਮਾਂ ਬਦਲਿਆ ਹੈ। ਜੋ ਸਕੂਲ ਪਹਿਲਾਂ ਸਵੇਰੇ 10 ਵਜੇ ਖੁੱਲ੍ਹਦੇ ਸਨ, ਹੁਣ ਉਹ ਸਵੇਰੇ 9 ਵਜੇ ਖੁੱਲ੍ਹਣਗੇ ਅਤੇ ਦੁਪਹਿਰ 2.30 ਵਜੇ ਬੰਦ ਹੋਣਗੇ।

ਮੌਸਮ ਵਿੱਚ ਆਏ ਬਦਲਾਅ ਨੇ ਜਿੱਥੇ ਲੋਕਾਂ ਨੂੰ ਠੰਢ ਤੋਂ ਰਾਹਤ ਦਿੱਤੀ ਹੈ, ਉੱਥੇ ਹੀ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਨੇ ਬੱਚਿਆਂ ਦੇ ਮਾਪਿਆਂ ਨੂੰ ਵੀ ਰਾਹਤ ਦਿੱਤੀ ਹੈ। ਬੱਚਿਆਂ ਦੇ ਮਾਪੇ ਦੱਸਦੇ ਹਨ ਕਿ ਪਹਿਲਾਂ ਸਕੂਲ ਸਵੇਰੇ 10 ਵਜੇ ਖੁੱਲ੍ਹਦੇ ਸਨ ਅਤੇ ਦੁਪਹਿਰ 3:30 ਵਜੇ ਬੰਦ ਹੋ ਜਾਂਦੇ ਸਨ। ਜਦੋਂ ਬੱਚੇ ਘਰ ਪਹੁੰਚੇ ਤਾਂ ਸ਼ਾਮ ਦੇ 4:30 ਵੱਜ ਜਾਂਦੇ ਸਨ। ਉਸ ਤੋਂ ਬਾਅਦ ਟਿਊਸ਼ਨ ਹੁੰਦੀ ਸੀ, ਇਸ ਲਈ ਬੱਚਿਆਂ ਕੋਲ ਖੇਡਣ ਲਈ ਸਮਾਂ ਨਹੀਂ ਬਚਦਾ ਸੀ। ਹੁਣ ਸਕੂਲਾਂ ਦਾ ਸਮਾਂ ਬਦਲਣ ਨਾਲ ਬੱਚਿਆਂ ਨੂੰ ਵੀ ਰਾਹਤ ਮਿਲੇਗੀ।

Read More:  ਕੀ ਬਦਲਿਆ ਜਾ ਸਕਦਾ ਹੈ ਮੁੜ ਤੋਂ ਸਕੂਲਾਂ ਦਾ ਸਮਾਂ, ਜਾਣੋ ਜਾਣਕਾਰੀ 

Scroll to Top