ਸਕੂਲਾਂ ਦਾ ਮੁੜ ਤੋਂ ਬਦਲਿਆ ਸਮਾਂ, ਜਾਣੋ ਕਿੰਨੇ ਤੋਂ ਖੁੱਲਣਗੇ ਸਕੂਲ

28 ਜਨਵਰੀ 2025: ਪਿਛਲੇ ਕੁਝ ਦਿਨਾਂ ਤੋਂ ਮੌਸਮ (weather) ਸਾਫ਼ ਅਤੇ ਧੁੱਪਦਾਰ ਰਹਿਣ ਤੋਂ ਬਾਅਦ, ਹੁਣ ਮੰਗਲਵਾਰ ਤੋਂ ਸ਼ਹਿਰ ਦੇ ਸਾਰੇ ਸਕੂਲ ਪੁਰਾਣੇ ਸ਼ਡਿਊਲ (schedule) ਅਨੁਸਾਰ ਖੁੱਲ੍ਹਣਗੇ। ਚੰਡੀਗੜ੍ਹ ਸਿੱਖਿਆ (Chandigarh Education Department) ਵਿਭਾਗ ਨੇ ਵੀ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਸਮੇਂ ਵਿੱਚ ਕੋਈ ਬਦਲਾਅ ਨਾ ਕਰਨ ਦਾ ਫੈਸਲਾ ਕੀਤਾ ਹੈ।

ਸਿੰਗਲ ਸ਼ਿਫਟ ਸਕੂਲਾਂ ਦੇ ਬੱਚਿਆਂ ਨੂੰ ਸਵੇਰੇ 8:20 ਵਜੇ ਕੈਂਪਸ ਵਿੱਚ ਰਿਪੋਰਟ ਕਰਨਾ ਹੋਵੇਗਾ ਅਤੇ ਦੁਪਹਿਰ 2:20 ਵਜੇ ਚਲੇ ਜਾਣਾ ਹੋਵੇਗਾ। ਅਧਿਆਪਕਾਂ (teachers) ਨੂੰ ਸਵੇਰੇ 8:10 ਵਜੇ ਤੋਂ ਦੁਪਹਿਰ 2:30 ਵਜੇ ਤੱਕ ਕੈਂਪਸ ਵਿੱਚ ਮੌਜੂਦ ਰਹਿਣਾ ਪਵੇਗਾ। ਡਬਲ ਸ਼ਿਫਟ ਦੇ ਬੱਚਿਆਂ ਲਈ ਸਮਾਂ ਦੁਪਹਿਰ 1.15 ਵਜੇ ਤੱਕ ਅਤੇ ਦੂਜੀ ਸ਼ਿਫਟ ਦੇ ਬੱਚਿਆਂ ਲਈ ਸਮਾਂ ਦੁਪਹਿਰ 12.45 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ। ਅਧਿਆਪਕਾਂ ਲਈ ਡਬਲ ਸ਼ਿਫਟ ਵਿੱਚ, ਪਹਿਲੀ ਸ਼ਿਫਟ ਸਵੇਰੇ 7.50 ਵਜੇ ਤੋਂ ਦੁਪਹਿਰ 2.10 ਵਜੇ ਤੱਕ ਅਤੇ ਦੂਜੀ ਸ਼ਿਫਟ ਸਵੇਰੇ 10.50 ਵਜੇ ਤੋਂ ਸ਼ਾਮ 5.10 ਵਜੇ ਤੱਕ ਹੋਵੇਗੀ।

Read More: ਕੀ ਬਦਲਿਆ ਜਾ ਸਕਦਾ ਹੈ ਮੁੜ ਤੋਂ ਸਕੂਲਾਂ ਦਾ ਸਮਾਂ, ਜਾਣੋ ਜਾਣਕਾਰੀ

Scroll to Top