ਭਿਵਾਨੀ, 13 ਅਗਸਤ, 2025: ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਢਾਣੀ ਲਕਸ਼ਮਣ ਪਿੰਡ ਦੀ 18 ਸਾਲਾ ਮਨੀਸ਼ਾ ਦਾ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮਨੀਸ਼ਾ ਸੋਮਵਾਰ ਦੁਪਹਿਰ 2 ਵਜੇ ਤੋਂ ਲਾਪਤਾ ਸੀ ਅਤੇ ਬੁੱਧਵਾਰ ਸਵੇਰੇ ਸਿੰਘਾਨੀ ਪਿੰਡ ਦੇ ਇੱਕ ਖੇਤ ‘ਚੋਂ ਉਸਦੀ ਲਾਸ਼ ਮਿਲੀ। ਮ੍ਰਿਤਕ ਦੇ ਪਿਤਾ ਸੰਜੇ ਦੀ ਸ਼ਿਕਾਇਤ ‘ਤੇ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਦੀ ਕਾਰਵਾਈ ਤੋਂ ਨਾਰਾਜ਼ ਪਿੰਡ ਵਾਸੀਆਂ ਨੇ ਦਿੱਲੀ-ਪਿਲਾਨੀ ਰਾਸ਼ਟਰੀ ਰਾਜਮਾਰਗ 709 ਈ ਅਤੇ ਲੋਹਾਰੂ-ਹਿਸਾਰ ਰਾਜਮਾਰਗ ਨੂੰ ਜਾਮ ਕਰ ਦਿੱਤਾ। ਲਗਭਗ ਚਾਰ ਘੰਟੇ ਦੇ ਰੋਸ ਅਤੇ ਵਿਰੋਧ ਤੋਂ ਬਾਅਦ, ਐਸਡੀਐਮ ਦੇ ਭਰੋਸੇ ‘ਤੇ ਜਾਮ ਹਟਾ ਦਿੱਤਾ ਗਿਆ।
ਪਰਿਵਾਰ ਦੇ ਮੁਤਾਬਕ ਮਨੀਸ਼ਾ ਸੋਮਵਾਰ ਸਵੇਰੇ ਖਾਣਾ ਖਾਣ ਤੋਂ ਬਾਅਦ ਸਿੰਘਾਨੀ ਪਿੰਡ ਦੇ ਇੱਕ ਨਿੱਜੀ ਪਲੇ ਸਕੂਲ ‘ਚ ਬੱਚਿਆਂ ਨੂੰ ਪੜ੍ਹਾਉਣ ਗਈ ਸੀ। ਮਨੀਸ਼ਾ ਨੇ ਹਾਲ ਹੀ ‘ਚ ਪੜ੍ਹਾਈ ਸ਼ੁਰੂ ਕੀਤੀ ਸੀ ਅਤੇ ਪਰਿਵਾਰ ‘ਚ ਸਭ ਤੋਂ ਵੱਡੀ ਧੀ ਸੀ। ਉਸਦਾ ਇੱਕ ਛੋਟਾ ਭਰਾ ਅਤੇ ਇੱਕ ਭੈਣ ਹੈ। ਮਨੀਸ਼ਾ, ਜੋ ਪੜ੍ਹਾਈ ‘ਚ ਹੁਸ਼ਿਆਰ ਸੀ, ਮਨੀਸ਼ਾ ਨੇ 12ਵੀਂ ਜਮਾਤ ਪਾਸ ਕੀਤੀ ਸੀ ਅਤੇ ਨਰਸਿੰਗ ਕੋਰਸ ਕਰਨਾ ਚਾਹੁੰਦੀ ਸੀ।
ਬੁੱਧਵਾਰ ਸਵੇਰੇ ਸਿੰਘਾਣੀ ਪਿੰਡ ਦੇ ਲੋਕਾਂ ਨੇ ਮਨੀਸ਼ਾ ਦੀ ਲਾਸ਼ ਖੇਤ ‘ਚ ਦੇਖੀ ਅਤੇ ਪੁਲਿਸ ਅਤੇ ਸਰਪੰਚ ਨੂੰ ਸੂਚਿਤ ਕੀਤਾ। ਪੁਲਿਸ ਅਤੇ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮਨੀਸ਼ਾ ਦੀ ਗਰਦਨ ਅਤੇ ਚਿਹਰੇ ‘ਤੇ ਤੇਜ਼ਧਾਰ ਹਥਿਆਰਾਂ ਦੇ ਡੂੰਘੇ ਨਿਸ਼ਾਨ ਸਨ। ਮਨੀਸ਼ਾ ਦੇ ਪਿਤਾ ਨੇ ਕੱਪੜਿਆਂ, ਜੁੱਤੀਆਂ ਅਤੇ ਪੈਰਾਂ ਦੇ ਆਧਾਰ ‘ਤੇ ਉਸਦੀ ਪਛਾਣ ਕੀਤੀ। ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।
Read More: ਕੈਨੇਡਾ ‘ਚ ਭਾਰਤੀ ਵਿਦਿਆਰਥਣ ਹਰਸਿਮਰਤ ਰੰਧਾਵਾ ਦੇ ਕ.ਤ.ਲ ਦੇ ਦੋਸ਼ ‘ਚ ਇੱਕ ਵਿਅਕਤੀ ਗ੍ਰਿਫ਼ਤਾਰ