ਚੰਡੀਗੜ੍ਹ, 20 ਜੂਨ 2023: ਪੰਜਾਬ ਦੇ ਸਕੂਲਾਂ ਦੇ ਵਿਦਿਆਰਥੀ ਅੱਜ ਵਿਸ਼ੇਸ਼ ਤੌਰ ‘ਤੇ ਵਿਧਾਨ ਸਭਾ ਸੈਸ਼ਨ (Punjab Vidhan Sabha session) ਦੀ ਕਾਰਵਾਈ ਵੇਖਣ ਪਹੁੰਚੇ | ਮੁੱਖ ਮੰਤਰੀ ਭਗਵੰਤ ਨੇ ਟਵੀਟ ਕਰਦਿਆਂ ਕਿਹਾ ਕਿ ਸਾਰਿਆਂ ਨਾਲ ਗੱਲਬਾਤ ਕਰਨ ਦਾ ਸਬੱਬ ਬਣਿਆ, ਵੇਖ ਕੇ ਚੰਗਾ ਲੱਗਿਆ ਸਾਡਾ ਆਉਣ ਵਾਲਾ ਭਵਿੱਖ ਰਾਜਨੀਤਕ ਮਸਲਿਆਂ ‘ਤੇ ਦਿਲਚਸਪੀ ਦਿਖਾਉਣ ਲੱਗਿਆ ਹੈ | ਉਨ੍ਹਾਂ ਕਿਹਾ ਹਰ ਮਸਲੇ ‘ਤੇ ਜੇਕਰ ਸਾਡੇ ਨੌਜਵਾਨ ਵਿਦਿਆਰਥੀ ਜਾਣੂ ਹੋਣਗੇ ਤਾਂ ਸੂਬੇ ਦੇ ਆਉਣ ਵਾਲੇ ਸਮੇਂ ਦੇ ਹਾਲਾਤ ਬਿਹਤਰ ਹੋਣਗੇ | ਆਉਣ ਵਾਲੇ ਸੈਸ਼ਨਾਂ ਦੌਰਾਨ ਹੋਰ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਿਧਾਨ ਸਭਾ ‘ਚ ਆਉਣ ਦਾ ਮੌਕਾ ਮਿਲਦਾ ਰਹੇਗਾ |
ਨਵੰਬਰ 23, 2024 8:02 ਪੂਃ ਦੁਃ