Ludhiana

ਸਕੂਲੀ ਬੱਚਿਆਂ ਨੇ ਨਹਿਰ ‘ਚ ਚਲਾਇਆ ਸਫਾਈ ਅਭਿਆਨ, ਨਗਰ ਨਿਗਮ ਨੇ ਸਕੂਲ ‘ਤੇ ਲਾਇਆ 25000 ਦਾ ਜ਼ੁਰਮਾਨਾ

ਲੁਧਿਆਣਾ 01 ਦਸੰਬਰ 2022: ਲੁਧਿਆਣਾ (Ludhiana) ਦੀ ਸਿੱਧਵਾ ਨਹਿਰ ਵਿੱਚ ਸਕੂਲੀ ਬੱਚੇ ਗੰਦਗੀ ਅਤੇ ਗੰਦੇ ਨਾਲੇ ਦਾ ਰੂਪ ਧਾਰਨ ਕਰ ਰਹੀ ਨਹਿਰ ਵਿੱਚ ਉਤਰੇ ਅਤੇ ਉਨ੍ਹਾਂ ਵੱਲੋਂ ਸਫ਼ਾਈ ਮੁਹਿੰਮ ਦੇ ਤਹਿਤ ਕੂੜੇ ਦੇ ਨਾਲ-ਨਾਲ ਖੰਡਿਤ ਮੂਰਤੀਆਂ ਨੂੰ ਅੱਗ ਲਗਾ ਦਿੱਤੀ ਗਈ। ਜਿਸ ਤੋਂ ਬਾਅਦ ਮਮਲਾ ਨਗਰ ਨਿਗਮ ਦੇ ਧਿਆਨ ਵਿੱਚ ਆਇਆ ਅਤੇ ਉਨ੍ਹਾਂ ਵੱਲੋਂ ਗੁਰੂ ਨਾਨਕ ਪਬਲਿਕ ਸਕੂਲ ਨੂੰ 25000 ਰੁਪਏ ਦਾ ਜ਼ੁਰਮਾਨਾ ਲਗਾ ਦਿੱਤਾ |

ਇਸ ਦੌਰਾਨ ਰਿਤੇਸ਼ਵਰ ਠਾਕੁਰ ਨੇ ਕਿਹਾ ਕਿ ਸਿੱਧਵਾ ਨਹਿਰ ‘ਚ ਕਾਫੀ ਗੰਦਗੀ ਫੈਲੀ ਹੋਈ ਹੈ ਅਤੇ ਲੋਕ ਇਸ ‘ਚ ਮੂਰਤੀਆਂ ਅਤੇ ਫੋਟੋਆਂ ਸੁੱਟਦੇ ਹਨ, ਜਿਸ ਕਾਰਨ ਪਾਣੀ ਵੀ ਕਾਫੀ ਪ੍ਰਦੂਸ਼ਿਤ ਹੋ ਰਿਹਾ ਹੈ, ਉਂਨ੍ਹਾ ਨੇ ਕਿਹਾ ਲੋਕਾਂ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾਵੇ ਅਤੇ ਨਦੀਆਂ ਵਿੱਚ ਕੋਈ ਸਮਾਨ ਨਾ ਸੁੱਟਿਆ ਜਾਵੇ | ਉਨ੍ਹਾਂ ਦੱਸਿਆ ਕਿ ਅੱਜ ਇਸ ਨਦੀ ਦੀ ਸਫ਼ਾਈ ਐਨ.ਸੀ.ਸੀ.ਕੇਡਰ ਦੇ ਸਕੂਲੀ ਬੱਚਿਆਂ ਵੱਲੋਂ ਕੀਤੀ ਗਈ ਹੈ।

ਦੂਜੇ ਇਸ ਮਾਮਲੇ ਨੂੰ ਲੈ ਕੇ ਨਗਰ ਨਿਗਮ ਦੇ ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਨੇ ਦੱਸਿਆ ਕਿ ਸਿੱਧਵਾ ਨਹਿਰ ਵਿਚ ਅੱਜ ਸਕੂਲੀ ਬੱਚਿਆਂ ਵੱਲੋਂ ਸਫ਼ਾਈ ਕਰਨ ਲਈ ਨਹਿਰ ਵਿੱਚ ਦਾਖ਼ਲ ਹੋ ਗਏ ਸੀ, ਜਿਸ ਕਾਰਨ ਉਨ੍ਹਾਂ ਨੇ ਸਿੰਚਾਈ ਵਿਭਾਗ ਤੋਂ ਬਿਨਾਂ ਮਨਜ਼ੂਰੀ ਤੋਂ ਬੱਚਿਆਂ ਤੋ ਕੰਮ ਕਰਵਾਇਆ ਸੀ ਅਤੇ ਉਸ ਤੋਂ ਬਾਅਦ ਉਹ ਕੂੜਾ ਕਰਕਟ ਸਮੇਤ ਹੋਰ ਸਮਾਨ ਇਕੱਠਾ ਕਰਕੇ ਉਸ ਨੂੰ ਅੱਗ ਲਗਾ ਦਿੱਤੀ ਗਈ। ਜਿਸ ‘ਤੇ ਵਿਭਾਗ ਨੇ ਕਾਰਵਾਈ ਕਰਦੇ ਹੋਏ ਸਕੂਲ ਦੀ ਪ੍ਰਿੰਸੀਪਲ ਨੂੰ ਚਲਾਨ ਭੇਜ ਦਿੱਤਾ ਹੈ | ਜਿਸ ਵਿਚ ਸਕੂਲ ਨੂੰ 25000 ਰੁਪਏ ਦਾ ਜੁਰਮਾਨਾ ਲਗਾਇਆ ਹੈ, ਉੱਥੇ ਹੀ ਉਨ੍ਹਾਂ ਕਿਹਾ ਕਿ ਮਿਸ਼ਨ ਸਮਾਰਟ ਸਿਟੀ ਤਹਿਤ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ | ਜਿਸਤੇ ਸਿੰਚਾਈ ਵਿਭਾਗ ਵੱਲੋਂ ਵੀ ਕਾਰਵਾਈ ਕੀਤੀ ਜਾ ਸਕਦੀ ਹੈ |

Scroll to Top