ਮੋਹਾਲੀ, 26 ਜੂਨ 2024: ਪੰਜਾਬ ਸਰਕਾਰ ਨੇ ਵਿਦਿਆਰਥੀ ਨੂੰ ਆਖਰੀ ਮੌਕਾ ਦਿੰਦੇ ਹੋਏ ਪੋਸਟ ਮੈਟ੍ਰਿਕ ਸਕਾਲਰਸ਼ਿਪ (Post Matric Scholarship) ਦਾ ਪੋਰਟਲ 30 ਜੂਨ 2024 ਤੱਕ ਖੋਲ੍ਹ ਦਿੱਤਾ ਹੈ | ਇਸ ਦੌਰਾਨ ਪੋਸਟ ਮੈਟ੍ਰਿਕ ਸਕਾਲਰਸ਼ਿਪ ਫਾਰ ਐਸ.ਸੀ. ਸਕੀਮ ਤਹਿਤ ਸਾਲ 2023-24 ਦੌਰਾਨ ਜੋ ਵਿਦਿਆਰਥੀ ਪੋਰਟਲ ‘ਤੇ ਅਪਲਾਈ ਕਰਨ ਤੋਂ ਵਾਂਝੇ ਰਹਿ ਗਏ ਸਨ, ਉਹ ਹੁਣ ਅਪਲਾਈ ਕਰ ਸਕਦੇ ਹਨ | ਡੀਸੀ ਆਸ਼ਿਕਾ ਜੈਨ ਨੇ ਦੱਸਿਆ ਕਿ ਜਿਹੜੇ ਵਿਦਿਆਰਥੀ ਵਾਂਝੇ ਰਹਿ ਗਏ ਹਨ ਉਹ ਪੋਰਟਲ ‘ਤੇ ਅਪਲਾਈ ਕਰ ਕੇ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈ ਸਕਦੇ ਹਨ । ਇਸਦਾ ਨਾਲ ਹੀ ਵਿਦਿਆਰਥੀਆਂ ਨੂੰ ਵੱਧ-ਵੱਧ ਜਾਗਰੂਕ ਕਰਨ ਲਈ ਕਿਹਾ ਗਿਆ ਹੈ |
ਨਵੰਬਰ 22, 2024 9:31 ਬਾਃ ਦੁਃ