ਨਾਬਾਲਗ ਲੜਕੀ ਨਾਲ ਕੁੱਟਮਾਰ

ਨਾਬਾਲਗ ਲੜਕੀ ਨਾਲ ਕੁੱਟਮਾਰ ਦੇ ਮਾਮਲੇ ‘ਚ SC ਕਮਿਸ਼ਨ ਨੇ ਲਿਆ ਸੂ-ਮੋਟੋ ਨੋਟਿਸ

ਸ੍ਰੀ ਮੁਕਤਸਰ ਸਾਹਿਬ, 04 ਫਰਵਰੀ 2026: ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ‘ਚ ਇੱਕ ਅਨੁਸੂਚਿਤ ਜਾਤੀ ਨਾਲ ਸੰਬੰਧੀ ਨਾਬਾਲਗ ਲੜਕੀ ਨਾਲ ਕੁੱਟਮਾਰ ਕਰਨ ਦੇ ਮਾਮਲੇ ‘ਚ ਸੂ-ਮੋਟੋ ਨੋਟਿਸ ਲਿਆ ਹੈ।

ਇਸ ਸਬੰਧੀ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮਾਮਲਾ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਦੇ ਧਿਆਨ ‘ਚ ਇੱਕ ਅਖਬਾਰ ‘ਚ ਛਪੀ ਇੱਕ ਖ਼ਬਰ ਨਾਲ ਆਇਆ ਹੈ। ਉਨ੍ਹਾਂ ਦੱਸਿਆ ਕਿ ਕਮਿਸ਼ਨ ਨੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਐਕਟ 2004 ਦੀ ਧਾਰਾ 10 ਤਹਿਤ (2) (ਐਚ) ਰਾਹੀਂ ਇਸ ਮਾਮਲੇ ਦਾ ਸੂ-ਮੋਟੋ ਨੋਟਿਸ ਲੈਂਦਿਆਂ ਸੀਨੀਅਰ ਪੁਲਿਸ ਕਪਤਾਨ ਸ੍ਰੀ ਮੁਕਤਸਰ ਸਾਹਿਬ ਤੋਂ ਇਸ ਮਾਮਲੇ ਸਬੰਧੀ ਜਾਣਕਾਰੀ ਉਪ-ਕਪਤਾਨ ਪੁਲਿਸ ਰਾਹੀਂ ਕਮਿਸ਼ਨ ਦੇ ਦਫਤਰ ਵਿਖੇ 10 ਫਰਵਰੀ 2026 ਨੂੰ ਤਲਬ ਕੀਤੀ ਹੈ।

Read More: RTI ਕਮਿਸ਼ਨ ਵੱਲੋਂ ਪੀ.ਆਈ.ਓ.-ਕਮ-ਅਸਿਸਟੈਂਟ ਟਾਊਨ ਪਲਾਨਰ ਖਿਲਾਫ਼ ਵਾਰੰਟ ਜਾਰੀ

ਵਿਦੇਸ਼

Scroll to Top