July 5, 2024 1:16 am
Electoral bonds

SBI ਨੇ ਚੋਣ ਕਮਿਸ਼ਨ ਨੂੰ ਸੀਰੀਅਲ ਨੰਬਰਾਂ ਦੇ ਨਾਲ ਇਲੈਕਟੋਰਲ ਬਾਂਡ ਦੇ ਸਾਰੇ ਵੇਰਵੇ ਸੌਂਪੇ

ਚੰਡੀਗੜ੍ਹ, 21 ਮਾਰਚ 2024: ਭਾਰਤੀ ਸਟੇਟ ਬੈਂਕ (SBI) ਨੇ ਇਲੈਕਟੋਰਲ ਬਾਂਡ (Electoral bonds) ਨਾਲ ਜੁੜੀ ਸਾਰੀ ਜਾਣਕਾਰੀ ਚੋਣ ਕਮਿਸ਼ਨ ਨੂੰ ਸੌਂਪ ਦਿੱਤੀ ਹੈ। ਜਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਇਸ ਮਾਮਲੇ ‘ਚ ਭਾਰਤੀ ਸਟੇਟ ਬੈਂਕ ਨੂੰ ਝਾੜ ਪਾਈ ਸੀ ਅਤੇ ਜਾਣਕਾਰੀ ਦੇਣ ਲਈ ਕਿਹਾ ਸੀ। ਜਿਸ ਤੋਂ ਬਾਅਦ ਐੱਸ.ਬੀ.ਆਈ ਨੇ ਚੋਣ ਕਮਿਸ਼ਨ ਨੂੰ ਸੀਰੀਅਲ ਨੰਬਰਾਂ ਦੇ ਨਾਲ-ਨਾਲ ਇਲੈਕਟੋਰਲ ਬਾਂਡ ਦੇ ਸਾਰੇ ਵੇਰਵੇ ਸੌਂਪ ਦਿੱਤੇ ਹਨ, ਜੋ ਦਾਨੀਆਂ ਅਤੇ ਬਾਂਡਾਂ ਨੂੰ ਕੈਸ਼ ਕਰਨ ਵਾਲੀਆਂ ਪਾਰਟੀਆਂ ਨਾਲ ਮੇਲ ਕਰਨ ਵਿੱਚ ਮੱਦਦ ਕਰਨਗੇ। ਉਮੀਦ ਹੈ ਕਿ ਛੇਤੀ ਹੀ ਚੋਣ ਕਮਿਸ਼ਨ ਆਪਣੀ ਅਧਿਕਾਰਤ ਵੈੱਬਸਾਈਟ ‘ਤੇ ਇਸ ਦੀ ਜਾਣਕਾਰੀ ਜਨਤਕ ਕਰ ਸਕਦਾ ਹੈ ।

ਸਟੇਟ ਬੈਂਕ ਆਫ ਇੰਡੀਆ ਨੇ ਵੀ ਸੁਪਰੀਮ ਕੋਰਟ ‘ਚ ਹਲਫਨਾਮਾ ਦਾਇਰ ਕੀਤਾ ਹੈ। ਅਦਾਲਤ ‘ਚ ਦਿੱਤੇ ਹਲਫਨਾਮੇ ‘ਚ ਕਿਹਾ ਗਿਆ ਹੈ ਕਿ ਉਸ ਨੇ ਇਲੈਕਟੋਰਲ ਬਾਂਡ (Electoral bonds) ਦੇ ਮੁੱਲ ਅਤੇ ਖਾਸ ਨੰਬਰਾਂ ਨੂੰ ਦਰਸਾਉਂਦੀ ਜਾਣਕਾਰੀ ਦਾ ਖੁਲਾਸਾ ਕੀਤਾ ਹੈ। ਹਾਲਾਂਕਿ, ਸੁਰੱਖਿਆ ਕਾਰਨਾਂ ਕਰਕੇ, ਦਾਨੀਆਂ ਦੇ ਕੇਵਾਈਸੀ ਵੇਰਵੇ ਜਨਤਕ ਨਹੀਂ ਕੀਤੇ ਗਏ ਹਨ। ਨਾਲ ਹੀ ਕਿਹਾ ਕਿ ਸਾਈਬਰ ਸੁਰੱਖਿਆ ਕਾਰਨਾਂ ਕਰਕੇ ਰਾਜਨੀਤਿਕ ਪਾਰਟੀਆਂ ਦੇ ਪੂਰੇ ਬੈਂਕ ਏਸੀ ਨੰਬਰ, ਕੇਵਾਈਸੀ ਵੇਰਵੇ ਜਨਤਕ ਨਹੀਂ ਕੀਤੇ ਗਏ ਹਨ।