Site icon TheUnmute.com

ਸਾਊਦੀ ਅਰਬ ਦੀ ਅਮਰੀਕਾ ਤੇ ਇਜ਼ਰਾਈਲ ਨੂੰ ਚਿਤਾਵਨੀ, ਆਖਿਆ- ਗਾਜ਼ਾ ‘ਚ ਜ਼ਮੀਨੀ ਹਮਲਿਆਂ ਨਾਲ ਹਿੰਸਾ ਵਧੇਗੀ

Gaza

ਚੰਡੀਗੜ੍ਹ, 30 ਅਕਤੂਬਰ 2023: ਸਾਊਦੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਅਮਰੀਕਾ ਅਤੇ ਇਜ਼ਰਾਈਲ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਗਾਜ਼ਾ (Gaza) ਵਿੱਚ ਜ਼ਮੀਨੀ ਹਮਲਿਆਂ ਨਾਲ ਹਿੰਸਾ ਵਧੇਗੀ। ਇਸ ਨਾਲ ਸੰਕਟ ਹੋਰ ਡੂੰਘਾ ਹੋ ਜਾਵੇਗਾ ਅਤੇ ਪੂਰੇ ਮੱਧ ਪੂਰਬ ਵਿੱਚ ਤਬਾਹੀ ਹੋਵੇਗੀ।

ਨਿਊਯਾਰਕ ਟਾਈਮਜ਼ ਮੁਤਾਬਕ ਪਿਛਲੇ ਹਫਤੇ ਕ੍ਰਾਊਨ ਪ੍ਰਿੰਸ ਸਲਮਾਨ ਨੇ ਰਿਆਦ ‘ਚ 10 ਅਮਰੀਕੀ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਫਿਲੀਸਤੀਨੀ ਨਾਗਰਿਕਾਂ ਦੀ ਸੁਰੱਖਿਆ ‘ਤੇ ਚਰਚਾ ਕੀਤੀ ਗਈ। 26 ਅਕਤੂਬਰ ਨੂੰ ਸੰਸਦ ਮੈਂਬਰ ਰਿਚਰਡ ਬਲੂਮੇਂਥਲ ਨੇ ਕਿਹਾ ਸੀ- ਸਾਊਦੀ ਅਰਬ ਨੂੰ ਲੱਗਦਾ ਹੈ ਕਿ ਗਾਜ਼ਾ ‘ਚ ਸਥਿਰਤਾ ਲਿਆਉਣ ਅਤੇ ਲੋਕਾਂ ਦੀ ਜਾਨ ਬਚਾਉਣ ਲਈ ਜ਼ਮੀਨੀ ਹਮਲਾ ਨਹੀਂ ਹੋਣਾ ਚਾਹੀਦਾ।

ਨਿਊਯਾਰਕ ਟਾਈਮਜ਼ ਮੁਤਾਬਕ ਸਾਊਦੀ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਹੀਂ ਚਾਹੁੰਦੇ ਕਿ ਇਜ਼ਰਾਈਲ ਗਾਜ਼ਾ ‘ਤੇ ਹਮਲਾ ਕਰੇ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਸਾਊਦੀ ਅਰਬ ਫਿਲੀਸਤੀਨੀਆਂ ਦੇ ਨਾਲ ਖੜ੍ਹਾ ਹੈ।

ਸਾਊਦੀ ਪ੍ਰੈੱਸ ਏਜੰਸੀ ਮੁਤਾਬਕ ਕ੍ਰਾਊਨ ਪ੍ਰਿੰਸ ਨੇ ਫਲਸਤੀਨੀ ਅਥਾਰਟੀ ਦੇ ਪ੍ਰਧਾਨ ਮਹਿਮੂਦ ਅੱਬਾਸੀ, ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾਹ ਅਲ-ਸੀਸੀ ਅਤੇ ਜਾਰਡਨ ਦੇ ਰਾਜਾ ਅਬਦੁੱਲਾ ਦੂਜੇ ਨਾਲ ਵੀ ਗੱਲਬਾਤ ਕੀਤੀ। ਤਿੰਨਾਂ ਆਗੂਆਂ ਵਿਚਾਲੇ ਇਸ ਗੱਲ ‘ਤੇ ਸਹਿਮਤੀ ਬਣੀ ਕਿ ਇਜ਼ਰਾਈਲ ਨੂੰ ਗਾਜ਼ਾ (Gaza) ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ‘ਚ ਅੱਗੇ ਵਧਣ ਤੋਂ ਰੋਕਣ ਲਈ ਕਦਮ ਚੁੱਕੇ ਜਾਣ।

ਮੁਹੰਮਦ ਬਿਨ ਸਲਮਾਨ 7 ਅਕਤੂਬਰ ਨੂੰ ਸ਼ੁਰੂ ਹੋਈ ਇਜ਼ਰਾਈਲ-ਹਮਾਸ ਜੰਗ ਨੂੰ ਲੈ ਕੇ ਜ਼ਰੂਰ ਸਰਗਰਮ ਰਹੇ ਹਨ ਪਰ ਹਮਲਾਵਰ ਰੁੱਖ ‘ਚ ਨਹੀਂ ਦਿਖਾਈ ਦਿੱਤੇ । ਸਾਊਦੀ ਅਰਬ ਨੇ ਕਿਹਾ ਹੈ ਕਿ ਉਹ ਇਜ਼ਰਾਇਲੀ ਬਲਾਂ ਅਤੇ ਵੱਖ-ਵੱਖ ਫਿਲੀਸਤੀਨੀ ਸਮੂਹਾਂ ਵਿਚਾਲੇ ਸੰਘਰਸ਼ ‘ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਸਾਊਦੀ ਅਰਬ ਨੇ ਦੋਵਾਂ ਧਿਰਾਂ ਨੂੰ ਹਿੰਸਾ ਛੱਡਣ ਦੀ ਅਪੀਲ ਕੀਤੀ ਹੈ। ਇਹ ਦੋਵਾਂ ਪਾਸਿਆਂ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਬਹਾਲ ਕਰਨ ਅਤੇ ਸੰਜਮ ਵਰਤਣ ਦੀ ਵੀ ਅਪੀਲ ਕਰਦਾ ਹੈ।

Exit mobile version