ਚੰਡੀਗੜ੍ਹ, 24 ਜੂਨ, 2024: ਦੇਸ਼-ਦੁਨੀਆ ਪੈ ਰਹੀ ਅੱਤ ਦ ਗਰਮੀ ਜਾਨਲੇਵਾ ਹੁੰਦੀ ਜਾ ਰਹੀ ਹੈ | ਸਾਊਦੀ ਅਰਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੱਜ ਯਾਤਰਾ ਦੌਰਾਨ 1,301 ਸ਼ਰਧਾਲੂਆਂ (Hajj pilgrimage) ਦੀ ਗਰਮੀ ਕਾਰਨ ਜਾਨ ਜਾ ਚੁੱਕੀ ਹੈ । ਇਨ੍ਹਾਂ ‘ਚ ਸਭ ਤੋਂ ਵੱਧ ਮਰਨ ਵਾਲੇ 660 ਹੱਜ ਯਾਤਰੀ ਮਿਸਰ ਤੋਂ ਹਨ । ਇਸਦੇ ਨਾਲ ਹੀ ਇੰਡੋਨੇਸ਼ੀਆ ਦੇ 199, ਭਾਰਤ ਦੇ 98, ਜਾਰਡਨ ਦੇ 75, ਟਿਊਨੀਸ਼ੀਆ ਦੇ 49, ਪਾਕਿਸਤਾਨ ਦੇ 35 ਅਤੇ ਈਰਾਨ ਦੇ 11 ਹੱਜ ਯਾਤਰੀਆਂ ਦੀ ਮੌਤ ਦੀ ਖ਼ਬਰ ਹੈ |
ਸਾਊਦੀ ਅਰਬ ਦਾ ਕਹਿਣਾ ਹੈ ਕਿ ਮ੍ਰਿਤਕ ‘ਚੋਂ ਜ਼ਿਆਦਾਤਰ ਉਹ ਲੋਕ ਸਨ ਜੋ ਗੈਰ-ਕਾਨੂੰਨੀ ਤਰੀਕੇ ਨਾਲ ਮੱਕਾ-ਮਦੀਨਾ ਪਹੁੰਚੇ ਸਨ। ਸਾਊਦੀ ਅਰਬ ਨੇ ਮੌਤ ਦਾ ਕਾਰਨ ਅੱਤ ਦੀ ਗਰਮੀ ਨੂੰ ਦੱਸਿਆ ਹੈ। ਇਨ੍ਹਾਂ ‘ਚ ਮਰਨ ਵਾਲਿਆਂ (Hajj pilgrimage) ‘ਚ ਜ਼ਿਆਦਾਤਰ ਬਜ਼ੁਰਗ ਸਨ ਜਾਂ ਫਿਰ ਕਿਸੇ ਨਾ ਕਿਸੇ ਬੀਮਾਰੀ ਤੋਂ ਪੀੜਤ ਸਨ। ਰਿਪੋਰਟ ਮੁਤਾਬਕ ਇਸ ਵਾਰ 18 ਲੱਖ ਸ਼ਰਧਾਲੂ ਹੱਜ ਯਤਾਰਾ ਲਈ ਸਾਊਦੀ ਪਹੁੰਚੇ ਹਨ।
ਉਨ੍ਹਾਂ ਦੱਸਿਆ ਕਿ 658 ਮਿਸਰ ਦੇ ਹੱਜ ਯਾਤਰੀਆਂ ਵਿੱਚੋਂ 630 ਬਿਨਾਂ ਵੀਜ਼ੇ ਦੇ ਹੱਜ ਯਾਤਰਾ ‘ਤੇ ਆਏ ਸਨ। ਦੂਜੇ ਪਾਸੇ ਸੀਐਨਐਨ ਦੀ ਰਿਪੋਰਟ ਮੁਤਾਬਕ ਹੱਜ ਯਾਤਰਾ ਦੌਰਾਨ ਮਾਰੇ ਗਏ ਸ਼ਰਧਾਲੂਆਂ ਦੀਆਂ ਮ੍ਰਿਤਕ ਦੇਹਾਂ ਸੜਕਾਂ ‘ਤੇ ਪਈਆਂ ਸਨ। ਇਨ੍ਹਾਂ ਵਿਚੋਂ ਬਾਕੀ ਸ਼ਰਧਾਲੂ ਹੱਜ ਕਰਨ ਜਾ ਰਹੇ ਸਨ।