Satyapal Malik

ਥਾਣੇ ਤੋਂ ਬਾਹਰ ਆਏ ਸਤਿਆਪਾਲ ਮਲਿਕ, ਦਿੱਲੀ ਪੁਲਿਸ ਨੇ ਗ੍ਰਿਫ਼ਤਾਰੀ ਦੀ ਖ਼ਬਰਾਂ ਦਾ ਕੀਤਾ ਖੰਡਨ

ਚੰਡੀਗੜ੍ਹ, 22 ਅਪ੍ਰੈਲ 2023: ਸੀਬੀਆਈ ਵੱਲੋਂ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਤਲਬ ਕੀਤੇ ਜਾਣ ਦੇ ਇੱਕ ਦਿਨ ਬਾਅਦ ਜੰਮੂ-ਕਸ਼ਮੀਰ ਸਮੇਤ ਚਾਰ ਸੂਬਿਆਂ ਦੇ ਰਾਜਪਾਲ ਸੱਤਿਆਪਾਲ ਮਲਿਕ (Satya pal Malik) ਨੂੰ ਗ੍ਰਿਫ਼ਤਾਰੀ ਦੇਣ ਲਈ ਦਿੱਲੀ ਦੇ ਆਰਕੇਪੁਰਮ ਪੁਲਿਸ ਸਟੇਸ਼ਨ ਪਹੁੰਚਨ ਦੀਆਂ ਖ਼ਬਰਾਂ ਸਨ। ਹਾਲਾਂਕਿ, ਪੁਲਿਸ ਨੇ ਕਿਹਾ ਕਿ ਅਸੀਂ ਨਾ ਤਾਂ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਅਤੇ ਨਾ ਹੀ ਛੱਡਿਆ। ਰਾਜਪਾਲ ਸੱਤਿਆਪਾਲ ਮਲਿਕ ਖ਼ੁਦ ਆਏ ਸਨ ਅਤੇ ਚਲੇ ਗਏ ।

ਦਰਅਸਲ, ਪੱਛਮੀ ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ ਦੇ ਕੁਝ ਕਿਸਾਨ ਆਗੂ ਮਲਿਕ ਨੂੰ ਉਨ੍ਹਾਂ ਦੀ ਦਿੱਲੀ ਸਥਿਤ ਰਿਹਾਇਸ਼ ‘ਤੇ ਮਿਲਣ ਆਏ ਸਨ। ਮਲਿਕ ਆਪਣੇ ਘਰ ਨੇੜੇ ਆਰ ਕੇ ਪੁਰਮ ਦੇ ਪਾਰਕ ਵਿੱਚ ਟੈਂਟ ਲਗਾ ਕੇ ਇਨ੍ਹਾਂ ਆਗੂਆਂ ਲਈ ਖਾਣਾ ਤਿਆਰ ਕਰ ਰਹੇ ਸਨ । ਇਸ ਤੋਂ ਬਾਅਦ ਦਿੱਲੀ ਪੁਲਿਸ ਦੇ ਅਧਿਕਾਰੀ ਉੱਥੇ ਪਹੁੰਚੇ ਅਤੇ ਸਮਾਗਮ ਨੂੰ ਰੋਕਣ ਲਈ ਕਿਹਾ।

ਸੱਤਿਆਪਾਲ ਮਲਿਕ (Satya pal Malik) ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਸਮਾਗਮ ਕਰਵਾਉਣ ਦੀ ਇਜਾਜ਼ਤ ਮੰਗੀ ਤਾਂ ਪੁਲਿਸ ਨੇ ਇਸ ਤੋਂ ਇਨਕਾਰ ਕਰ ਦਿੱਤਾ। ਸੂਤਰਾਂ ਦੇ ਮੁਤਾਬਕ ਸੱਤਿਆਪਾਲ ਮਲਿਕ ਦਾ ਪੁਲਿਸ ਨੂੰ ਕਹਿਣਾ ਸੀ ਕਿ ਜੇਕਰ ਤੁਸੀਂ ਇਜਾਜ਼ਤ ਨਹੀਂ ਦਿੰਦੇ ਤਾਂ ਅਸੀਂ ਗ੍ਰਿਫਤਾਰੀ ਦੇਵਾਂਗੇ । ਮਲਿਕ ਨੇ ਖੁਦ ਕਿਹਾ ਕਿ ਉਹ ਗ੍ਰਿਫਤਾਰੀ ਦੇਣ ਲਈ ਥਾਣੇ ਗਏ ਸਨ । ਹਾਲਾਂਕਿ ਦਿੱਲੀ ਪੁਲਿਸ ਨੇ ਗ੍ਰਿਫਤਾਰੀ ਤੋਂ ਇਨਕਾਰ ਕੀਤਾ ਹੈ।

ਸਤਿਆਪਾਲ ਮਲਿਕ ਨੇ ਹਾਲ ਹੀ ਵਿੱਚ ਦਾਅਵਾ ਕੀਤਾ ਸੀ ਕਿ ਪੁਲਵਾਮਾ ਹਮਲਾ ਕੇਂਦਰ ਸਰਕਾਰ ਦੀ ਲਾਪਰਵਾਹੀ ਕਾਰਨ ਹੋਇਆ ਹੈ। ਸ਼ਨੀਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਤਿਆਪਾਲ ਮਲਿਕ ‘ਤੇ ਪਲਟਵਾਰ ਕੀਤਾ। ਇੰਡੀਆ ਟੂਡੇ ਦੇ ਪ੍ਰੋਗਰਾਮ ‘ਚ ਸ਼ਾਹ ਨੇ ਮਲਿਕ ਦੇ ਖੁਲਾਸਿਆਂ ਨਾਲ ਜੁੜੇ ਸਵਾਲ ‘ਤੇ ਕਿਹਾ ਕਿ ਉਨ੍ਹਾਂ ਤੋਂ ਵੀ ਪੁੱਛਣਾ ਚਾਹੀਦਾ ਹੈ ਕਿ ਇਹ ਸਭ ਗੱਲਾਂ ਸਦਾ ਸਾਥ ਛੱਡਣ ਤੋਂ ਬਾਅਦ ਹੀ ਕਿਉਂ ਯਾਦ ਆਉਂਦੀਆਂ ਹਨ | ਉਨ੍ਹਾਂ ਸਵਾਲ ਕੀਤਾ ਕਿ ਜਦੋਂ ਲੋਕ ਸੱਤਾ ਵਿੱਚ ਹੁੰਦੇ ਹਨ ਤਾਂ ਜ਼ਮੀਰ ਕਿਉਂ ਨਹੀਂ ਜਾਗਦੀ। ਸੱਤਿਆਪਾਲ ਮਲਿਕ ਦੀ ਭਰੋਸੇਯੋਗਤਾ ‘ਤੇ ਸਵਾਲ ਉਠਾਉਂਦੇ ਹੋਏ ਸ਼ਾਹ ਨੇ ਕਿਹਾ ਕਿ ਜਨਤਾ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ।

Scroll to Top