ਚੰਡੀਗੜ੍ਹ, 19 ਜੁਲਾਈ 2024: 1975 ‘ਚ ਰਿਲੀਜ਼ ਹੋਈ ਬਲਾਕਬਸਟਰ ਫਿਲਮ ‘ਜੈ ਸੰਤੋਸ਼ੀ ਮਾਂ’ (Jai Santoshi Maa) ਦੇ ਨਿਰਮਾਤਾ ਸਤਰਾਮ ਰੋਹਰਾ (Satram Rohra) ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 85 ਸਾਲ ਦੀ ਉਮਰ ‘ਚ ਆਖਰੀ ਸਾਹ ਲਏ । 20 ਜੁਲਾਈ ਨੂੰ ਉਲਹਾਸਨਗਰ ‘ਚ ਸਾਈਂ ਵਸਨ ਸ਼ਾਹ ਦਰਬਾਰ ‘ਚ ਉਨ੍ਹਾਂ ਦੀ ਪ੍ਰਾਰਥਨਾ ਸਭਾ ਰੱਖੀ ਗਈ ਹੈ |
ਜਿਕਰਯੋਗ ਹੈ ਕਿ ਸਾਲ 1975 ਦੌਰਾਨ 5 ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਚੋਟੀ ਦੀਆਂ ਫਿਲਮਾਂ ‘ਚ ‘ਜੈ ਸੰਤੋਸ਼ੀ ਮਾਂ’ ਫਿਲਮ ਵੀ ਸ਼ਾਮਲ ਸੀ | 1975 ਦੇ ਦੌਰ ਨੂੰ ਅਮਿਤਾਭ ਬੱਚਨ ਦੌਰ ਵਜੋਂ ਜਾਣਿਆ ਜਾਂਦਾ ਹੈ | ਉਸ ਵੇਲੇ ‘ਸ਼ੋਲੇ’ ਅਤੇ ‘ਦੀਵਾਰ’ ਸੁਪਰਹਿੱਟ ਫ਼ਿਲਮਾਂ ਆਈਆਂ ਸਨ | ਪਰ ਫਿਲਮ ‘ਜੈ ਸੰਤੋਸ਼ੀ ਮਾਂ’ ਨੇ ਸਾਰੇ ਸਮੀਕਰਨ ਬਦਲ ਦਿੱਤੇ ਸਨ | ਹੁਣ ਜਿਵੇਂ ਹੀ ਇਸ ਦੇ ਨਿਰਮਾਤਾ ਸਤਰਾਮ ਰੋਹੜਾ ਦੇ ਦੇਹਾਂਤ ਦੀ ਖਬਰ ਆਈ ਤਾਂ ਇਸ ਫਿਲਮ ਨੂੰ ਲੈ ਕੇ ਲੋਕਾਂ ‘ਚ ਫਿਰ ਤੋਂ ਚਰਚਾ ਸ਼ੁਰੂ ਹੋ ਗਈ ਹੈ |