July 7, 2024 4:58 pm
ਰੁਤਬਾ

ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਵਾਲੇ, ਮਨ ਅਤੇ ਰੂਹ ਨੂੰ ਸਕੂਨ ਦੇਣ ਵਾਲੇ ਸਤਿੰਦਰ ਸਰਤਾਜ ਦੇ ਗੀਤ “ਨਿਹਾਰ ਲੈਣ ਦੇ” ਤੇ “ਰੁਤਬਾ”

ਚੰਡੀਗੜ੍ਹ 22 ਜਨਵਰੀ 2023: ਅਸੀਂ ਕਹਿ ਸਕਦੇ ਹਾਂ ਕਿ ਪਾਲੀਵੁੱਡ ਕੁਈਨ ਨੀਰੂ ਬਾਜਵਾ ਅਤੇ ਸੂਫੀ ਗਾਇਕ ਸਤਿੰਦਰ ਸਰਤਾਜ ਦੀ ਆਉਣ ਵਾਲੀ ਨਵੀਂ ਪੰਜਾਬੀ ਫਿਲਮ “ਕਲੀ ਜੋਟਾ” ਦੇ ਟ੍ਰੇਲਰ ਅਤੇ ਗੀਤਾਂ ਨੇ ਬਿਨਾਂ ਸ਼ੱਕ ਦਰਸ਼ਕਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ ਅਤੇ ਸਾਰੇ ਇਸ ਫਿਲਮ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਫਿਲਮ ਦਾ ਪਹਿਲਾ ਗੀਤ “ਨਿਹਾਰ ਲੈਣ ਦੇ” ਦਰਸ਼ਕਾਂ ਵੱਲੋਂ 4.8 ਮਿਲੀਅਨ ਅਤੇ “ਰੁਤਬਾ” ਲਗਭਗ 3.1 ਮਿਲੀਅਨ ਵਾਰ ਦੇਖਿਆ ਜਾ ਚੁੱਕਿਆ ਹੈ।

ਫਿਲਮ ਦਾ ਪਹਿਲਾ ਗੀਤ “ਨਿਹਾਰ ਲੈਣ ਦੇ” ਹਰ ਇੱਕ ਦੀ ਜੁਬਾਨ ਤੇ ਹੈ ਤੇ ਹੁਣ ਤੱਕ 5.2 ਮਿਲੀਅਨ ਦਰਸ਼ਕ ਇਸਨੂੰ ਦੇਖ ਚੁੱਕੇ ਹਨ। ਇਹ ਗੀਤ ਸਤਿੰਦਰ ਸਰਤਾਜ ਦੁਆਰਾ ਲਿਖਿਆ ਤੇ ਗਾਇਆ ਗਿਆ ਹੈ। ਖਾਸ ਗੱਲ ਇਹ ਹੈ ਕਿ ਇਸ ਗੀਤ ਦੇ ਬੋਲਾਂ ਨਾਲ ਦਰਸ਼ਕ ਆਪਣੇ ਜ਼ਜ਼ਬਾਤਾਂ ਨੂੰ ਜੁੜਿਆਂ ਹੋਇਆ ਮਹਿਸੂਸ ਕਰ ਰਹੇ ਹਨ। ਗੀਤ ਦੇ ਵਿੱਚ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਦੀ ਪਿਆਰੀ ਜਿਹੀ ਲਵ-ਸਟੋਰੀ ਦੇਖਣ ਨੂੰ ਮਿਲਦੀ ਹੈ ਜਿਸਦੇ ਕਰਕੇ ਹਰ ਕੋਈ ਇਸ ਗੀਤ ਦੀ ਪ੍ਰਸ਼ੰਸਾ ਕਰ ਰਿਹਾ ਹੈ।

ਫਿਲਮ ਦੇ ਦੂਜੇ ਗੀਤ “ਰੁਤਬਾ” ਦੀ ਗੱਲ ਕਰੀਏ ਇਸ ਗੀਤ ਨੇ ਦਰਸ਼ਕਾਂ ਦੇ ਦਿਲ ਉੱਤ ਪੂਰੀ ਤਰ੍ਹਾਂ ਰਾਜ ਕੀਤਾ ਹੈ ਕਿਉਂਕਿ ਗੀਤ ਦੀ ਵੀਡੀਓ ਵੀ ਅਜਿਹੇ ਹੀ ਜਜ਼ਬਾਤਾਂ ਨੂੰ ਪ੍ਰਦਰਸ਼ਿਤ ਕਰਦੀ ਹੈ। ਇਸ ਗੀਤ ਨੂੰ ਲਗਭਗ 6.2 ਮਿਲੀਅਨ ਵਾਰ ਦੇਖਿਆ ਜਾ ਚੁੱਕਾ ਹੈ। ਫਿਲਮ ਦੇ ਗੀਤ ਨੇ ਦਰਸ਼ਕਾਂ ਨੂੰ ਰਾਬੀਆ ਅਤੇ ਦੀਦਾਰ ਦੇ ਪਿਆਰ ਦੇ ਨਾਲ ਜੋੜਿਆ ਹੈ।

ਸਤਿੰਦਰ ਸਰਤਾਜ ਦੁਆਰਾ ਲਿਖੇ ਅਤੇ ਗਾਏ ਗੀਤ ਸਭ ਤੋਂ ਵੱਧ ਪਿਆਰ ਲਿਆਉਣ, ਰੂਹ ਨੂੰ ਜਗਾਉਣ ਅਤੇ ਦਿਲ ਨੂੰ ਸੰਵਾਰਨ ਲਈ ਸਭ ਤੋਂ ਅੱਗੇ ਹੈ। ਇਸ ਦੌਰਾਨ ਫਿਲਮ ਦੀ ਚਰਚਾ ਕਰੀਏ ਤਾਂ ਇਸ ਦਾ ਨਿਰਦੇਸ਼ਨ ਵਿਜੇ ਕੁਮਾਰ ਅਰੋੜਾ ਦੁਆਰਾ ਕੀਤਾ ਗਿਆ ਹੈ ਅਤੇ ਫਿਲਮ ਹਰਿੰਦਰ ਕੌਰ ਦੁਆਰਾ ਲਿਖੀ ਗਈ ਹੈ ਜੋ ਕਿ ਪੰਜਾਬ ਦੀ ਪਹਿਲੀ ਮਹਿਲਾ ਲੇਖਿਕਾ ਹੈ।